ਮੋਹਾਲੀ : ਹੋਟਲ ਵਿੱਚ ਪੁਲਿਸ ਦੀ ਛਾਪੇਮਾਰੀ, ਦੇਹ ਵਪਾਰ ਦਾ ਪਰਦਾਫਾਸ਼, ਪੰਜ ਗ੍ਰਿਫ਼ਤਾਰ
ਮੋਹਾਲੀ, 14 ਅਪ੍ਰੈਲ (ਹਿੰ.ਸ.)। ਮੋਹਾਲੀ ਦੇ ਜ਼ੀਰਕਪੁਰ ਵਿੱਚ ਇੱਕ ਹੋਟਲ ''ਤੇ ਪੁਲਿਸ ਨੇ ਬੀਤੀ ਦੇਰ ਰਾਤ ਛਾਪੇਮਾਰੀ ਕਰਦੇ ਹੋਏ ਦੇਹ ਵਪਾਰ ਦੇ ਸ਼ੱਕ ਵਿੱਚ ਸੱਤ ਕੁੜੀਆਂ ਨੂੰ ਛੁਡਾਇਆ, ਜਦੋਂ ਕਿ ਹੋਟਲ ਦੇ ਪੰਜ ਸਟਾਫ਼ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ''ਤੇ ਕੀਤੀ
ਮੋਹਾਲੀ : ਹੋਟਲ ਵਿੱਚ ਪੁਲਿਸ ਦੀ ਛਾਪੇਮਾਰੀ, ਦੇਹ ਵਪਾਰ ਦਾ ਪਰਦਾਫਾਸ਼, ਪੰਜ ਗ੍ਰਿਫ਼ਤਾਰ


ਮੋਹਾਲੀ, 14 ਅਪ੍ਰੈਲ (ਹਿੰ.ਸ.)। ਮੋਹਾਲੀ ਦੇ ਜ਼ੀਰਕਪੁਰ ਵਿੱਚ ਇੱਕ ਹੋਟਲ 'ਤੇ ਪੁਲਿਸ ਨੇ ਬੀਤੀ ਦੇਰ ਰਾਤ ਛਾਪੇਮਾਰੀ ਕਰਦੇ ਹੋਏ ਦੇਹ ਵਪਾਰ ਦੇ ਸ਼ੱਕ ਵਿੱਚ ਸੱਤ ਕੁੜੀਆਂ ਨੂੰ ਛੁਡਾਇਆ, ਜਦੋਂ ਕਿ ਹੋਟਲ ਦੇ ਪੰਜ ਸਟਾਫ਼ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ। ਜ਼ੀਰਕਪੁਰ ਦੀ ਏਐਸਪੀ ਗਜ਼ਲਪ੍ਰੀਤ ਕੌਰ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਜ਼ੀਰਕਪੁਰ ਪੁਲਿਸ ਅਤੇ ਟ੍ਰੈਫਿਕ ਪੁਲਿਸ ਦੀ ਸਾਂਝੀ ਕਾਰਵਾਈ ਸੀ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਏਕੇ ਗ੍ਰੈਂਡ ਹੋਟਲ ਵਿੱਚ ਗੈਰ-ਕਾਨੂੰਨੀ ਵੇਹ ਵਪਾਰ ਸੰਚਾਲਿਤ ਕੀਤਾ ਜਾ ਰਿਹਾ ਹੈ। ਸੂਚਨਾ ਤੋਂ ਬਾਅਦ, ਪੁਲਿਸ ਟੀਮ ਨੇ ਹੋਟਲ 'ਤੇ ਛਾਪਾ ਮਾਰਿਆ ਅਤੇ ਸੱਤ ਕੁੜੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਪੱਛਮੀ ਬੰਗਾਲ ਦੀਆਂ ਸਨ। ਬਾਅਦ ਵਿੱਚ ਪੁਲਿਸ ਹੋਟਲ ਪਹੁੰਚੀ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

ਮੁਲਜ਼ਮਾਂ ਖ਼ਿਲਾਫ਼ ਇਨਮੋਰਲ ਟ੍ਰੈਫੀਕਿੰਗ (ਪ੍ਰੀਵੈਂਸ਼ਨ) ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਕੁੜੀਆਂ ਨੂੰ ਇੱਥੇ ਕੌਣ ਲੈ ਕੇ ਆਇਆ ਅਤੇ ਇਸ ਪੂਰੇ ਨੈੱਟਵਰਕ ਪਿੱਛੇ ਕੌਣ ਹੈ। ਮਾਮਲੇ ਦੇ ਹੋਰ ਮੁਲਜ਼ਮਾਂ ਦੀ ਭਾਲ ਵੀ ਜਾਰੀ ਹੈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਇਸ ਹੋਟਲ ਨਾਲ ਸਬੰਧਤ ਪਹਿਲਾ ਮਾਮਲਾ ਨਹੀਂ ਹੈ। ਹੋਟਲ ਖ਼ਿਲਾਫ਼ ਪਹਿਲਾਂ ਹੀ ਦੋ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ਕਾਰਨ ਇਸ ਦੀਆਂ ਗਤੀਵਿਧੀਆਂ ਸ਼ੱਕੀ ਜਾਪਦੀਆਂ ਹਨ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 111 ਅਤੇ 112 ਵੀ ਜੋੜੀਆਂ ਜਾ ਸਕਦੀਆਂ ਹਨ। ਪੁਲਿਸ ਪੂਰੇ ਗਿਰੋਹ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande