
ਚੰਡੀਗੜ੍ਹ, 14 ਅਪ੍ਰੈਲ (ਹਿੰ.ਸ.)| ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ 15 ਅਪ੍ਰੈਲ ਨੂੰ ਸਵੇਰੇ 10:45 ਵਜੇ ਫਗਵਾੜਾ ਵਿਖੇ ਦੀਨ-ਦਲਿਤ ਦੇ ਧਰਨੇ ਵਾਲੇ ਸਥਾਨ ‘ਤੇ ਐਸ.ਸੀ. ਕਮਿਸ਼ਨ ਦੀ ਕੋਰਟ ਲਗਾਉਣਗੇ। ਇਸ ਦੌਰਾਨ ਨਗਰ ਨਿਗਮ ਫਗਵਾੜਾ ਵੱਲੋਂ ਨੌਕਰੀ ਤੋਂ ਕੱਢੇ ਗਏ ਦਰਜਾ ਚਾਰ ਕਰਮਚਾਰੀਆਂ ਦੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਨਗਰ ਨਿਗਮ ਵੱਲੋਂ ਗੋਵਿੰਦ ਘਈ ਨਾਮਕ ਦਰਜਾ ਚਾਰ ਮੁਲਾਜ਼ਮ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਉਸਨੇ ਸਥਾਨਕ ਪ੍ਰਸ਼ਾਸਨ ਦੇ ਹੁਕਮਾਂ ‘ਤੇ ਇੱਕ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਨਿਗਮ ਦੀ ਗੱਡੀ ਰਾਹੀਂ ਸਮਸ਼ਾਨਘਾਟ ਤੱਕ ਪਹੁੰਚਾਇਆ ਸੀ।
ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅਖ਼ਬਾਰਾਂ ਰਾਹੀਂ ਆਇਆ ਹੈ ਅਤੇ ਇਸਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੁਣਵਾਈ ਲਈ ਏ.ਡੀ.ਸੀ. ਫਗਵਾੜਾ, ਐਸ.ਡੀ.ਐਮ. ਫਗਵਾੜਾ ਅਤੇ ਨਗਰ ਨਿਗਮ ਦੇ ਕਾਰਜ-ਸਾਧਕ ਅਧਿਕਾਰੀ ਨੂੰ ਧਰਨੇ ਵਾਲੇ ਸਥਾਨ ‘ਤੇ ਤਲਬ ਕੀਤਾ ਗਿਆ ਹੈ, ਤਾਂ ਜੋ ਮੌਕੇ ‘ਤੇ ਹੀ ਪੂਰਾ ਮਾਮਲਾ ਸੁਣ ਕੇ ਫੈਸਲਾ ਕੀਤਾ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH