ਖੰਨਾ ’ਚ ਭਾਜਪਾ ਨੂੰ ਮਿਲੀ ਮਜ਼ਬੂਤੀ, ਕਈ ਕਾਂਗਰਸੀ ਪਰਿਵਾਰ ਪਾਰਟੀ ’ਚ ਸ਼ਾਮਲ
ਖੰਨਾ, 16 ਅਪ੍ਰੈਲ (ਹਿੰ.ਸ.)। ਵਿਧਾਨ ਸਭਾ ਹਲਕਾ ਖੰਨਾ ’ਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਮਜ਼ਬੂਤੀ ਮਿਲੀ ਜਦੋਂ ਭਾਜਪਾ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਹੇਠ, ਮੰਡਲ 2 ਦੇ ਪ੍ਰਧਾਨ ਬਿੰਨੀ ਮਲਹੋਤਰਾ ਦੀ ਅਗਵਾਈ ਹੇਠ ਵਾਰਡ 14 ਦੇ ਇੰਜੀਨੀਅਰ ਸੋਹਣ ਸਿੰਘ ਰੌਣੀ ਨੇ ਅਨੇਕਾਂ ਪਰਿਵਾਰਾਂ ਸਮੇ
ਕਾਂਗਰਸੀ ਪਰਿਵਾਰਾਂ ਨੂੰ ਭਾਜਪਾ ’ਚ ਸ਼ਾਮਲ ਕਰਦੇ ਭਾਜਪਾ ਆਗੂ


ਖੰਨਾ, 16 ਅਪ੍ਰੈਲ (ਹਿੰ.ਸ.)। ਵਿਧਾਨ ਸਭਾ ਹਲਕਾ ਖੰਨਾ ’ਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਮਜ਼ਬੂਤੀ ਮਿਲੀ ਜਦੋਂ ਭਾਜਪਾ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਹੇਠ, ਮੰਡਲ 2 ਦੇ ਪ੍ਰਧਾਨ ਬਿੰਨੀ ਮਲਹੋਤਰਾ ਦੀ ਅਗਵਾਈ ਹੇਠ ਵਾਰਡ 14 ਦੇ ਇੰਜੀਨੀਅਰ ਸੋਹਣ ਸਿੰਘ ਰੌਣੀ ਨੇ ਅਨੇਕਾਂ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰਸ਼ਿਪ ਪ੍ਰਾਪਤ ਕਰ ਲਈ। ਕਾਂਗਰਸੀ ਪਰਿਵਾਰਾਂ ਦੀ ਪਾਰਟੀ ’ਚ ਸ਼ਮੂਲੀਅਤ ਨਾਲ ਭਾਜਪਾ ਨੂੰ ਸਥਾਨਕ ਪੱਧਰ ’ਤੇ ਵਿਆਪਕ ਸਮਰਥਨ ਮਿਲਿਆ, ਜਿਸ ਨਾਲ ਵਰਕਰ ਖਾਸ ਤੌਰ ’ਤੇ ਉਤਸ਼ਾਹਿਤ ਨਜ਼ਰ ਆਏ।

ਭਾਜਪਾ ਪਰਿਵਾਰ ਵਿਚ ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਇਹ ਵਾਧਾ ਪਾਰਟੀ ਦੀਆਂ ਨੀਤੀਆਂ, ਵਿਕਾਸ ਪ੍ਰਤੀ ਵਚਨਬੱਧਤਾ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਜਨਤਾ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇੰਜੀਨੀਅਰ ਸੋਹਣ ਸਿੰਘ ਰੌਣੀ ਨੇ ਕਿ ਉਨ੍ਹਾਂ ਨੇ ਦੇਸ਼ ਅਤੇ ਸਮਾਜ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਜਪਾ ਦੀਆਂ ਨੀਤੀਆਂ ਅਤੇ ਲੀਡਰਸ਼ਿਪ ਵਿਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਲਾਕੇ ਦੇ ਵਿਕਾਸ ਲਈ ਆਪਣੇ ਨਾਲ ਜੁੜੇ ਸਾਰੇ ਪਰਿਵਾਰਾਂ ਨਾਲ ਮਿਲ ਕੇ ਕੰਮ ਕਰਨਗੇ।

ਇਸ ਮੌਕੇ ਸੀਨੀਅਰ ਭਾਜਪਾ ਆਗੂ ਅਨਿਲ ਦੱਤ ਫੱਲ੍ਹੀ, ਇਕਬਾਲ ਸਿੰਘ ਚਾਨੀ (ਭਾਜਪਾ ਪੰਜਾਬ ਬੁਲਾਰੇ), ਸੁਧੀਰ ਸੋਨੂੰ (ਓ.ਬੀ.ਸੀ. ਮੋਰਚਾ ਉਪ ਪ੍ਰਧਾਨ, ਪੰਜਾਬ), ਅਜੈ ਦੇਵੇਸ਼ਵਰ, ਅਤੇ ਪੂਜਾ ਸਾਹਨੇਵਾਲੀਆ (ਮਹਿਲਾ ਮੋਰਚਾ ਜ਼ਿਲਾ ਪ੍ਰਧਾਨ) ਮੌਜੂਦ ਸਨ। ਸਾਰੇ ਆਗੂਆਂ ਨੇ ਨਵੇਂ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੀ ਵਿਚਾਰਧਾਰਾ ਦੇ ਅਨੁਸਾਰ ਜਨਤਕ ਸੇਵਾ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ।

ਇਹ ਸਮਾਗਮ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿਚ ਭਾਜਪਾ ਜ਼ਿਲਾ ਦਫ਼ਤਰ ਸਕੱਤਰ ਐਡਵੋਕੇਟ ਜਤਿਨ ਮਿੱਤਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ’ਤੇ ਵਿਸ਼ਾਲ ਮਿੱਤਲ (ਜਨਰਲ ਸਕੱਤਰ), ਪ੍ਰਦੀਪ ਕਪੂਰ (ਜਨਰਲ ਸਕੱਤਰ), ਜਸਵੰਤ ਕਸ਼ਯਪ, ਪੰਡਿਤ ਰਿਸ਼ੀ ਦੇਵ ਅਤੇ ਹੋਰ ਮੰਡਲ ਮੈਂਬਰ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਪ੍ਰੋਗਰਾਮ ਦੌਰਾਨ, ਭਾਜਪਾ ਦੀਆਂ ਪ੍ਰਾਪਤੀਆਂ, ਵਿਕਾਸ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਉਜਾਗਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਭਾਜਪਾ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਸਿਧਾਂਤ ''ਤੇ ਕੰਮ ਕਰਦੀ ਹੈ ਅਤੇ ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਸੰਗਠਨ ਹੋਰ ਮਜ਼ਬੂਤ ਹੋਵੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande