
ਖੰਨਾ, 16 ਅਪ੍ਰੈਲ (ਹਿੰ.ਸ.)। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਰੀਜਨਲ ਸੈਂਟਰ, ਖੰਨਾ ਦੀ ਸੀਨੀਅਰ ਰੀਜਨਲ ਡਾਇਰੈਕਟਰ ਡਾ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਜੂਨ 2026 ਟਰਮ-ਐਂਡ ਪ੍ਰੀਖਿਆ ਲਈ ਔਨਲਾਈਨ ਅਰਜ਼ੀ ਪ੍ਰਕਿਰਿਆ ਜਾਰੀ ਨੂੰ ਜਾਰੀ ਰੱਖਦੇ ਹੋਏ ਆਖਰੀ ਮਿਤੀ (ਬਿਨਾਂ ਲੇਟ ਫੀਸ) 26 ਅਪ੍ਰੈਲ 2026 ਤੱਕ ਵਧਾ ਦਿੱਤੀ ਗਈ ਹੈ। ਸਾਰੇ ਵਿਦਿਆਰਥੀਆਂ ਨੂੰ ਆਪਣੇ ਪ੍ਰੀਖਿਆ ਕੇਂਦਰ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਬਾਅਦ ਵਿਚ ਬਦਲਾਅ ਸੰਭਵ ਨਹੀਂ ਹੋਣਗੇ।
ਇਸੇ ਤਰ੍ਹਾਂ ਖੇਤਰੀ ਡਾਇਰੈਕਟਰ ਡਾ. ਮੰਜੂ ਗੋਇਲ ਨੇ ਦੱਸਿਆ ਕਿ ਜੂਨ 2026 ਟਰਮ-ਐਂਡ ਪ੍ਰੀਖਿਆ ਲਈ ਇਗਨੂੰ ਸਟੱਡੀ ਸੈਂਟਰਾਂ ਵਿਚ ਅਸਾਈਨਮੈਂਟ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਵੀ 30 ਅਪ੍ਰੈਲ, 2026 ਤੱਕ ਵਧਾ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ