
ਚੰਡੀਗੜ੍ਹ, 16 ਅਪ੍ਰੈਲ (ਹਿੰ.ਸ.)। ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਤੇਜ਼ੀ ਨਾਲ ਵੱਧ ਰਹੇ ਸ਼ੋਰ ਪ੍ਰਦੂਸ਼ਣ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਹੋਣ ਵਾਲੀ ਹੈ। ਵੱਖ-ਵੱਖ ਸਮਾਜਿਕ ਕਾਰਜਾਂ ਵਿੱਚ ਸਰਗਰਮ ਸਰਵਪ੍ਰੇਮ ਫਾਊਂਡੇਸ਼ਨ ਅਤੇ ਪ੍ਰਯੋਗ ਫਾਊਂਡੇਸ਼ਨ ਵੱਲੋਂ ਆਗਾਮੀ 29 ਅਪ੍ਰੈਲ ਨੂੰ ਅੰਤਰਰਾਸ਼ਟਰੀ ਸ਼ੋਰ ਜਾਗਰੂਕਤਾ ਦਿਵਸ ਦੇ ਮੌਕੇ 'ਤੇ 'ਧਵਨੀ-ਦਿ ਪੀਸ' ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਰਵਪ੍ਰੇਮ ਫਾਊਂਡੇਸ਼ਨ ਦੇ ਸੰਸਥਾਪਕ ਪ੍ਰੇਮ ਓਝਾ ਅਤੇ ਡਾ. ਰੋਮਿਕਾ ਵਢੇਰਾ, ਪ੍ਰਯੋਗ ਫਾਊਂਡੇਸ਼ਨ ਦੀ ਪ੍ਰੋਜੈਕਟ ਇੰਚਾਰਜ ਸ਼ਿਵਾਂਗੀ ਬਾਂਸਲ ਅਤੇ ਇਸ ਪ੍ਰੋਜੈਕਟ ਦੀ ਕੋਆਰਡੀਨੇਟਰ ਡਾ. ਕਵਿਤਾ ਸ਼ਰਮਾ ਨੇ ਦੱਸਿਆ ਕਿ ਇਸਦਾ ਮੁੱਖ ਉਦੇਸ਼ ਚੰਡੀਗੜ੍ਹ ਵਿੱਚ ਹਰ ਉਮਰ ਸਮੂਹ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਸ਼ੋਰ ਪ੍ਰਦੂਸ਼ਣ ਨੂੰ ਜ਼ੀਰੋ ਤੱਕ ਘਟਾਉਣਾ ਹੈ।
ਅੱਜ ਕੱਲ੍ਹ ਸ਼ੋਰ ਪ੍ਰਦੂਸ਼ਣ ਵੀ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ 29 ਅਪ੍ਰੈਲ ਨੂੰ ਡੀਏਵੀ ਪਬਲਿਕ ਸਕੂਲ, ਚੰਡੀਗੜ੍ਹ ਵਿਖੇ ਵੱਡਾ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਵਿਗਿਆਨੀ ਸੁਨੀਲ ਡੋਗਰਾ ਮੁੱਖ ਮਹਿਮਾਨ ਹੋਣਗੇ। ਪ੍ਰੋਗਰਾਮ ਦੌਰਾਨ ਈਐਨਟੀ ਮਾਹਰ ਵੱਲੋਂ ਬੱਚਿਆਂ ਨੂੰ ਸ਼ੋਰ ਪ੍ਰਦੂਸ਼ਣ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ, ਉੱਥੇ ਹੀ ਸਕੂਲੀ ਵਿਦਿਆਰਥੀ ਭਾਸ਼ਣ ਮੁਕਾਬਲਿਆਂ ਅਤੇ ਪੇਂਟਿੰਗ ਰਾਹੀਂ ਸ਼ੋਰ ਪ੍ਰਦੂਸ਼ਣ ਵਿਰੁੱਧ ਸੰਦੇਸ਼ ਫੈਲਾਉਣਗੇ। ਉਨ੍ਹਾਂ ਦੱਸਿਆ ਕਿ ਸਿਟੀ ਬਿਊਟੀਫੁੱਲ ਵਿੱਚ ਇਹ ਮੁਹਿੰਮ ਅਗਲੇ ਇੱਕ ਸਾਲ ਲਈ ਚਲਾਈ ਜਾਵੇਗੀ, ਜਿਸ ਵਿੱਚ 100 ਤੋਂ ਵੱਧ ਪ੍ਰੋਗਰਾਮ ਆਯੋਜਿਤ ਕਰਕੇ ਸ਼ਹਿਰ ਵਾਸੀਆਂ ਨੂੰ ਬੀਹੇਵਿਅਰ ਚੇਂਜ਼ ਰਾਹੀਂ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ