ਆਰ.ਬੀ.ਐਸ.ਕੇ ਟੀਮਾਂ ਨੂੰ ਵੰਡੇ ਹੈਂਡ ਹੈਲਡ ਆਟੋ ਰਿਫਰੈਕਟੋਮੀਟਰ
ਬਠਿੰਡਾ, 17 ਅਪ੍ਰੈਲ (ਹਿੰ.ਸ.)। ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸਾ ਤਹਿਤ ਸਿਵਲ ਸਰਜਨ ਡਾ. ਤਪਿੰਦਰਜੋਤ ਵੱਲੋਂ ਬੱਚਿਆਂ ਦੀ ਅੱਖਾਂ ਦੀ ਜਾਂਚ ਨੂੰ ਹੋਰ ਸੁਧਾਰਨ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਦੇ ਉਦੇਸ਼ ਨਾਲ ਆਰ.ਬੀ.ਐਸ.ਕੇ ਦੀਆਂ ਮੋਬਾਇਲ ਟੀਮਾਂ ਨੂੰ ਹੈਂਡ ਹੈਲਡ ਆਟੋ ਰਿਫਰੈਕਟੋਮੀਟਰ ਵੰਡੇ ਗਏ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਹ ਆਧੁਨਿਕ ਯੰਤਰ ਬੱਚਿਆਂ ਦੀਆਂ ਅੱਖਾਂ ਦੀ ਨਜ਼ਰ ਦੀ ਜਾਂਚ ਤੇਜ਼ੀ ਅਤੇ ਸਹੀ ਤਰੀਕੇ ਨਾਲ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਜਾ ਕੇ ਟੀਮਾਂ ਵੱਲੋਂ ਬੱਚਿਆਂ ਦੀ ਸਕ੍ਰੀਨਿੰਗ ਦੌਰਾਨ ਹੁਣ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਦੀ ਤੁਰੰਤ ਪਹਿਚਾਣ ਕੀਤੀ ਜਾ ਸਕੇਗੀ।

ਜ਼ਿਲ੍ਹਾ ਟੀਕਾਕਰਣ ਕਮ ਨੋਡਲ ਅਫਸਰ ਆਰ.ਬੀ.ਐਸ.ਕੇ ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹੇ ਦੇ 690 ਸਕੂਲਾਂ ਵਿੱਚ ਪੜ੍ਹ ਰਹੇ 1,30,000 ਦੇ ਕਰੀਬ ਬੱਚਿਆ ਦੀ ਨਜ਼ਰ ਸਕੂਲਾਂ ਵਿੱਚ ਚੈਕ ਕੀਤੀ ਜਾਵੇਗੀ ਅਤੇ ਜਿਨ੍ਹਾਂ ਬੱਚਿਆਂ ਵਿੱਚ ਨਜ਼ਰ ਦੀ ਕੋਈ ਸਮੱਸਿਆ ਪਾਈ ਜਾਵੇਗੀ, ਉਨ੍ਹਾਂ ਨੂੰ ਤੁਰੰਤ ਉੱਚ ਸਿਹਤ ਸੰਸਥਾਵਾਂ ਵੱਲ ਰੈਫਰ ਕੀਤਾ ਜਾਵੇਗਾ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਬੱਚਿਆਂ ਦੀਆਂ ਐਨਕਾਂ ਦਾ ਨੰਬਰ ਮੌਕੇ ’ਤੇ ਹੀ ਪਤਾ ਲੱਗ ਜਾਵੇਗਾ ਅਤੇ ਬੱਚਿਆ ਨੂੰ ਮੁਫ਼ਤ ਐਨਕਾਂ ਦਿੱਤੀਆ ਜਾਣਗੀਆਂ ਅਤੇ ਹੁਣ ਬੱਚਿਆ ਨੂੰ ਨਜ਼ਰ ਵਾਲੀ ਐਨਕ ਦਾ ਨੰਬਰ ਲੈਣ ਲਈ ਹਸਪਤਾਲ ਨਹੀਂ ਆਉਣਾ ਪਵੇਗਾ। ਇਸ ਨਾਲ ਬੱਚਿਆਂ ਵਿੱਚ ਅੰਨ੍ਹੇਪਣ ਅਤੇ ਹੋਰ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਅ ਵਿੱਚ ਵੀ ਮਦਦ ਮਿਲੇਗੀ।

ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਸੰਪੂਰਨ ਸਿਹਤ ਦੀ ਦੇਖਭਾਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਯੰਤਰ ਟੀਮਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਆਰ.ਬੀ.ਐਸ.ਕੇ ਕੋਆਰਡੀਨੇਟਰ ਮਨਫੂਲ ਸਿੰਘ ਅਤੇ ਆਰ.ਬੀ.ਐਸ.ਕੇ ਟੀਮਾਂ ਦੇ ਮੈਂਬਰ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

 rajesh pande