ਅਬੋਹਰ ਵਿੱਚ ਮਹਿਲਾ 30 ਬੋਤਲਾਂ ਗੈਰਕਾਨੂੰਨੀ ਸ਼ਰਾਬ ਸਮੇਤ ਗ੍ਰਿਫ਼ਤਾਰ
ਅਬੋਹਰ, 17 ਅਪ੍ਰੈਲ (ਹਿੰ.ਸ.)| ਅਬੋਹਰ ਪੁਲਿਸ ਨੇ ਗੈਰਕਾਨੂੰਨੀ ਸ਼ਰਾਬ ਤਸਕਰੀ ਦੇ ਦੋਸ਼ ਹੇਠ ਇਕ ਮਹਿਲਾ ਨੂੰ 30 ਬੋਤਲਾਂ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪੁੱਤਰ ਪਹਿਲਾਂ ਹੀ ਨਸ਼ਾ ਤਸਕਰੀ ਦੇ 15 ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਇਹ ਪਰਿਵਾਰ ਕਾਫ਼ੀ ਸਮੇਂ ਤੋਂ ਇਸ ਧੰ
ਪੁਲਿਸ ਹਿਰਾਸਤ ’ਚ ਮੁਲਜ਼ਮ ਔਰਤ।


ਅਬੋਹਰ, 17 ਅਪ੍ਰੈਲ (ਹਿੰ.ਸ.)| ਅਬੋਹਰ ਪੁਲਿਸ ਨੇ ਗੈਰਕਾਨੂੰਨੀ ਸ਼ਰਾਬ ਤਸਕਰੀ ਦੇ ਦੋਸ਼ ਹੇਠ ਇਕ ਮਹਿਲਾ ਨੂੰ 30 ਬੋਤਲਾਂ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪੁੱਤਰ ਪਹਿਲਾਂ ਹੀ ਨਸ਼ਾ ਤਸਕਰੀ ਦੇ 15 ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਇਹ ਪਰਿਵਾਰ ਕਾਫ਼ੀ ਸਮੇਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ।

ਥਾਣਾ ਨੰਬਰ ਇੱਕ ਦੀ ਪੁਲਿਸ ਨੇ ਮੰਗਲਵਾਰ ਰਾਤ ਮੁਖਬਰ ਦੀ ਸੂਚਨਾ ‘ਤੇ ਸੀਡਫਾਰਮ ਨਿਵਾਸੀ ਧੰਨਾ ਬਾਈ ਪਤਨੀ ਗੁਰਦੀਪ ਸਿੰਘ ਦੇ ਘਰ ਛਾਪਾ ਮਾਰਿਆ। ਪੁਲਿਸ ਟੀਮ ਨੂੰ ਦੇਖਦੇ ਹੀ ਧੰਨਾ ਬਾਈ ਨੇ ਸ਼ਰਾਬ ਨਾਲ ਭਰੀ ਬੋਰੀ ਘਰ ਦੀ ਕੰਧ ਤੋਂ ਬਾਹਰ ਸੁੱਟ ਦਿੱਤੀ। ਪੁਲਿਸ ਨੇ ਬੋਰੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 30 ਬੋਤਲਾਂ ਗੈਰਕਾਨੂੰਨੀ ਸ਼ਰਾਬ ਬਰਾਮਦ ਹੋਈਆਂ। ਇਸ ਤੋਂ ਬਾਅਦ ਪੁਲਿਸ ਨੇ ਧੰਨਾ ਬਾਈ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ 61, 1, 14 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਮੁੱਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਧੰਨਾ ਬਾਈ ਦੇ ਪਤੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਸ ਦਾ ਪੁੱਤਰ ਹਰਨੇਕ ਉਰਫ਼ ਕੁੱਕੀ ਨਸ਼ਾ ਤਸਕਰੀ ਦੇ ਕੁੱਲ 15 ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ, ਜਿਨ੍ਹਾਂ ਵਿੱਚ 11 ਮਾਮਲੇ ਸ਼ਰਾਬ ਤਸਕਰੀ ਅਤੇ 4 ਚਿੱਟਾ ਵੇਚਣ ਨਾਲ ਸਬੰਧਿਤ ਹਨ। ਹਰਨੇਕ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਪੁਲਿਸ ਦੇ ਮੁਤਾਬਕ ਹਰਨੇਕ ਦੀ ਗੈਰਹਾਜ਼ਰੀ ਵਿੱਚ ਉਸ ਦੀ ਮਾਂ ਧੰਨਾ ਬਾਈ ਹੀ ਗੈਰਕਾਨੂੰਨੀ ਤੌਰ ‘ਤੇ ਨਸ਼ਾ ਤਸਕਰੀ ਦਾ ਕੰਮ ਸੰਭਾਲ ਰਹੀ ਸੀ। ਪੁਲਿਸ ਹੁਣ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ ਅਤੇ ਉਸ ਤੋਂ ਹੋਰ ਪੁੱਛਗਿੱਛ ਕਰੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande