ਬਸਪਾ ਦੇ ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ, ਡਾ. ਅੰਬੇਡਕਰ ਦਾ ਬੁੱਤ ਤੋੜਨ ਵਾਲੇ ਦੋਸ਼ੀ ਗ੍ਰਿਫ਼ਤਾਰ, ਮੋਰਚਾ ਫ਼ਤਿਹ : ਡਾ. ਕਰੀਮਪੁਰੀ
ਗੜ੍ਹਸ਼ੰਕਰ/ਹੁਸ਼ਿਆਰਪੁਰ, 18 ਅਪ੍ਰੈਲ (ਹਿੰ.ਸ.)। ਬਹੁਜਨ ਸਮਾਜ ਪਾਰਟੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਜੀ ਦੇ ਅਪਮਾਨ ਵਿਰੁੱਧ ਗੜ੍ਹਸ਼ੰਕਰ ਵਿਖੇ ਚਲਾਇਆ ਜਾ ਰਿਹਾ ਦਿਨ-ਰਾਤ ਦਾ ਨਿਰੰਤਰ ਧਰਨਾ ਅੱਜ ਇੱਕ ਇਤਿਹਾਸਕ ਜਿੱਤ ਦੇ ਨਾਲ ਸਮਾਪਤ ਹੋਇਆ। ਪ੍ਰਸ਼ਾਸਨ ਨੇ ਬਸਪਾ ਦੇ ਤਿੱਖ
ਧਰਨਾ ਪ੍ਰਦਰਸ਼ਨ ਦੌਰਾਨ ਬਸਪਾ ਪੰਜਾਬ ਪ੍ਰਧਾਨ ਡਾ. ਕਰੀਮਪੁਰੀ, ਆਗੂ ਅਤੇ ਵਰਕਰ


ਗੜ੍ਹਸ਼ੰਕਰ/ਹੁਸ਼ਿਆਰਪੁਰ, 18 ਅਪ੍ਰੈਲ (ਹਿੰ.ਸ.)। ਬਹੁਜਨ ਸਮਾਜ ਪਾਰਟੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਜੀ ਦੇ ਅਪਮਾਨ ਵਿਰੁੱਧ ਗੜ੍ਹਸ਼ੰਕਰ ਵਿਖੇ ਚਲਾਇਆ ਜਾ ਰਿਹਾ ਦਿਨ-ਰਾਤ ਦਾ ਨਿਰੰਤਰ ਧਰਨਾ ਅੱਜ ਇੱਕ ਇਤਿਹਾਸਕ ਜਿੱਤ ਦੇ ਨਾਲ ਸਮਾਪਤ ਹੋਇਆ। ਪ੍ਰਸ਼ਾਸਨ ਨੇ ਬਸਪਾ ਦੇ ਤਿੱਖੇ ਰੋਸ ਅੱਗੇ ਗੋਡੇ ਟੇਕਦਿਆਂ ਅੱਜ ਧਰਨਾ ਸਥਾਨ 'ਤੇ ਪਹੁੰਚ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ।

ਪ੍ਰਸ਼ਾਸਨ ਵੱਲੋਂ ਵੱਡਾ ਐਲਾਨ : ਅੱਜ ਧਰਨੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸ.ਪੀ. (ਡੀ) ਅਤੇ ਡੀ.ਐਸ.ਪੀ. ਗੜ੍ਹਸ਼ੰਕਰ ਨੇ ਖੁਦ ਸ਼ਮੂਲੀਅਤ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਐਲਾਨ ਤੋਂ ਬਾਅਦ ਬਸਪਾ ਲੀਡਰਸ਼ਿਪ ਨੇ ਇਸ ਨੂੰ ਪਾਰਟੀ ਦੀ ਇਤਿਹਾਸਕ ਜਿੱਤ ਐਲਾਨਦਿਆਂ ਧਰਨੇ ਨੂੰ 'ਜੇਤੂ ਧਰਨਾ' ਐਲਾਨ ਕੇ ਸਮਾਪਤ ਕੀਤਾ।

ਪੰਜਾਬ ਬਸਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਇੰਚਾਰਜ਼ ਚੰਡੀਗੜ੍ਹ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਸ ਜਿੱਤ 'ਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਦੇ ਸਨਮਾਨ ਲਈ ਬਸਪਾ ਹਮੇਸ਼ਾ ਮੈਦਾਨ ਵਿੱਚ ਡਟ ਕੇ ਖੜ੍ਹੀ ਹੈ। ਇਹ ਜਿੱਤ ਕੇਵਲ ਇੱਕ ਧਰਨੇ ਦੀ ਨਹੀਂ, ਸਗੋਂ ਉਸ ਸੋਚ ਦੀ ਜਿੱਤ ਹੈ ਜੋ ਮਹਾਂਪੁਰਸ਼ਾਂ ਦੇ ਸਨਮਾਨ ਨੂੰ ਸਰਵਉੱਚ ਮੰਨਦੀ ਹੈ। 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਅਸੀਂ ਸੂਬੇ ਵਿੱਚ ਫੈਲੀ ਅਰਾਜਕਤਾ ਅਤੇ ਅੰਬੇਡਕਰ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ।

ਪ੍ਰਮੁੱਖ ਮੰਗਾਂ ਅਤੇ ਤਿੱਖਾ ਸਟੈਂਡ : ਧਰਨੇ ਦੌਰਾਨ ਬਸਪਾ ਲੀਡਰਸ਼ਿਪ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਈ ਮੁੱਦੇ ਉਠਾਏ ਜਿਨ੍ਹਾਂ ਰਾਹੀਂ ਮੰਗ ਕੀਤੀ ਗਈ ਕਿ ਸੂਬੇ ਵਿੱਚ ਸਾਰੇ ਅੰਬੇਡਕਰ ਭਵਨਾਂ ਅਤੇ ਮਹਾਂਪੁਰਸ਼ਾਂ ਦੇ ਬੁੱਤਾਂ ਦੀ ਸੁਰੱਖਿਆ ਤੁਰੰਤ ਯਕੀਨੀ ਬਣਾਈ ਜਾਵੇ, ਸ੍ਰੀ ਖੁਰਾਲਗੜ੍ਹ ਸਾਹਿਬ, ਜੋ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਹੈ, ਦੇ ਨੇੜਿਓਂ ਸ਼ਰਾਬ ਦੇ ਠੇਕੇ ਤੁਰੰਤ ਬੰਦ ਕੀਤੇ ਜਾਣ, 'ਅੰਬੇਡਕਰ ਵਿਰੋਧੀ ਸਰਕਾਰ' ਆਪਣੀਆਂ ਦਮਨਕਾਰੀ ਨੀਤੀਆਂ ਤੋਂ ਬਾਜ਼ ਆਵੇ।

ਇਸ ਮੌਕੇ ਸਟੇਟ ਕੋਆਰਡੀਨੇਟਰ ਅਜੀਤ ਸਿੰਘ ਭੈਣੀ, ਬਸਪਾ ਵਿਧਾਇਕ ਅਤੇ ਜ਼ੋਨ ਕੋਆਰਡੀਨੇਟਰ ਡਾਕਟਰ ਨਛੱਤਰ ਪਾਲ, ਜ਼ੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਅਤੇ ਤੀਰਥ ਰਾਜਪੁਰਾ ਮਹਿਰਾ ਜੋਨ ਕੋਆਰਡੀਨੇਟਰ ਸਮੇਤ ਵੱਡੀ ਗਿਣਤੀ ਵਿੱਚ ਸੂਬਾ, ਜ਼ਿਲ੍ਹਾ ਅਤੇ ਵਿਧਾਨ ਸਭਾ ਲੀਡਰਸ਼ਿਪ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਸਪਾ ਵਰਕਰ ਤੇ ਸਮਰਥਕ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande