ਪਠਾਨਕੋਟ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਹੇਰੋਇਨ ਸਮੇਤ ਕੀਤਾ ਕਾਬੂ, ਡਰੱਗ ਮਨੀ ਤੇ ਇਲੈਕਟ੍ਰਾਨਿਕ ਕੰਡਾ ਵੀ ਬਰਾਮਦ
ਪਠਾਨਕੋਟ, 18 ਅਪ੍ਰੈਲ (ਹਿੰ.ਸ.)| ਪਠਾਨਕੋਟ ਪੁਲਿਸ ਨੇ ਨਸ਼ਿਆਂ ਖਿਲਾਫ਼ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਹੇਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਆਰੋਪੀਆਂ ਦੀ ਪਹਿਚਾਣ ਅੰਗੂਰਾਂ ਵਾਲਾ ਬਾਗ ਦੇ ਰਹਿਣ ਵਾਲੇ ਬਲਜੀਤ ਸਿੰਘ ਅਤੇ ਬੈਂਕ ਕਾਲੋਨੀ ਦੇ ਵਸਨੀਕ ਅਰੁਣ ਕੁਮਾਰ ਵਜੋਂ ਹੋਈ ਹੈ। ਥ
ਪਠਾਨਕੋਟ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਹੇਰੋਇਨ ਸਮੇਤ ਕੀਤਾ ਕਾਬੂ, ਡਰੱਗ ਮਨੀ ਤੇ ਇਲੈਕਟ੍ਰਾਨਿਕ ਕੰਡਾ ਵੀ ਬਰਾਮਦ


ਪਠਾਨਕੋਟ, 18 ਅਪ੍ਰੈਲ (ਹਿੰ.ਸ.)| ਪਠਾਨਕੋਟ ਪੁਲਿਸ ਨੇ ਨਸ਼ਿਆਂ ਖਿਲਾਫ਼ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਹੇਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਆਰੋਪੀਆਂ ਦੀ ਪਹਿਚਾਣ ਅੰਗੂਰਾਂ ਵਾਲਾ ਬਾਗ ਦੇ ਰਹਿਣ ਵਾਲੇ ਬਲਜੀਤ ਸਿੰਘ ਅਤੇ ਬੈਂਕ ਕਾਲੋਨੀ ਦੇ ਵਸਨੀਕ ਅਰੁਣ ਕੁਮਾਰ ਵਜੋਂ ਹੋਈ ਹੈ। ਥਾਣਾ ਨੰਬਰ-2 ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦੇ ਅਨੁਸਾਰ, ਆਰੋਪੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜਿਨ੍ਹਾਂ ਹੋਰ ਲੋਕਾਂ ਦੇ ਨਾਮ ਸਾਹਮਣੇ ਆਉਣਗੇ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਏ.ਐਸ.ਆਈ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਚੌਂਕ ਤੋਂ ਚੱਕੀ ਪੁਲ ਸਰਵਿਸ ਰੋਡ ਵੱਲ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਐਮ.ਆਈ.ਜੀ ਫਲੈਟਾਂ ਦੇ ਕੋਲ ਇੱਕ ਗਲੀ ਦੇ ਨੇੜੇ ਪਾਰਕ ਦੇ ਗੇਟ ਕੋਲ ਪਹੁੰਚੀ ਤਾਂ ਉੱਥੇ ਦੋ ਨੌਜਵਾਨ ਮੋਟਰਸਾਈਕਲ ‘ਤੇ ਬੈਠੇ ਨਜ਼ਰ ਆਏ। ਇਸ ਦੌਰਾਨ ਇੱਕ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਲਿਫਾਫਾ ਕੱਢ ਕੇ ਬਾਹਰ ਸੁੱਟ ਦਿੱਤਾ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਦੋਵਾਂ ਨੂੰ ਤੁਰੰਤ ਕਾਬੂ ਕਰ ਲਿਆ। ਜਦੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 32.38 ਗ੍ਰਾਮ ਹੇਰੋਇਨ ਬਰਾਮਦ ਹੋਈ।

ਪੁਲਿਸ ਨੇ ਦੋਵਾਂ ਦੀ ਤਲਾਸ਼ੀ ਦੌਰਾਨ 7100 ਰੁਪਏ ਨਕਦ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਵੀ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਬਲਜੀਤ ਸਿੰਘ ਨੇ ਮੰਨਿਆ ਕਿ ਇਹ ਰਕਮ ਹੇਰੋਇਨ ਵੇਚ ਕੇ ਕਮਾਈ ਗਈ ਸੀ। ਪੁਲਿਸ ਨੇ ਹੇਰੋਇਨ, ਮੋਟਰਸਾਈਕਲ, ਨਕਦ ਰਕਮ ਅਤੇ ਇਲੈਕਟ੍ਰਾਨਿਕ ਕੰਡਾ ਕਬਜ਼ੇ ਵਿੱਚ ਲੈ ਕੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਨਸ਼ਾ ਤਸਕਰੀ ਦੇ ਹੋਰ ਸਬੰਧਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande