ਕਾਮਯਾਬੀ ਐਵਾਰਡਸ-2026 ਰਾਹੀਂ ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਮਿਲੇਗਾ ਸਨਮਾਨ: ਆਰਿਫ਼
ਮਲੇਰਕੋਟਲਾ, 19 ਅਪ੍ਰੈਲ (ਹਿੰ.ਸ.)| ਨੌਜਵਾਨਾਂ ਦੀ ਪ੍ਰਤਿਭਾ ਅਤੇ ਉਪਲਬਧੀਆਂ ਨੂੰ ਉਭਾਰਨ ਲਈ ਬੀ ਕਾਇਂਡ–ਨਜ਼ੀਰ ਫਾਊਂਡੇਸ਼ਨ ਵੱਲੋਂ ਦੂਜਾ ਸਾਲਾਨਾ ਸਮਾਗਮ “ਕਾਮਯਾਬੀ ਐਵਾਰਡਸ-2026” ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ 22 ਮਈ 2026 ਨੂੰ ਮਲੇਰਕੋਟਲਾ ਵਿੱਚ ਹੋਵੇਗਾ। ਫਾਊਂਡੇਸ਼ਨ ਦੇ ਪ੍ਰਤੀਨਿਧੀ ਆਰਿਫ਼
ਆਰਿਫ਼ ਜਾਣਕਾਰੀ ਦਿੰਦੇ ਹੋਏ।


ਮਲੇਰਕੋਟਲਾ, 19 ਅਪ੍ਰੈਲ (ਹਿੰ.ਸ.)|

ਨੌਜਵਾਨਾਂ ਦੀ ਪ੍ਰਤਿਭਾ ਅਤੇ ਉਪਲਬਧੀਆਂ ਨੂੰ ਉਭਾਰਨ ਲਈ ਬੀ ਕਾਇਂਡ–ਨਜ਼ੀਰ ਫਾਊਂਡੇਸ਼ਨ ਵੱਲੋਂ ਦੂਜਾ ਸਾਲਾਨਾ ਸਮਾਗਮ “ਕਾਮਯਾਬੀ ਐਵਾਰਡਸ-2026” ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ 22 ਮਈ 2026 ਨੂੰ ਮਲੇਰਕੋਟਲਾ ਵਿੱਚ ਹੋਵੇਗਾ। ਫਾਊਂਡੇਸ਼ਨ ਦੇ ਪ੍ਰਤੀਨਿਧੀ ਆਰਿਫ਼ ਨੇ ਦੱਸਿਆ ਕਿ ਸੰਸਥਾ ਵੱਲੋਂ ਸਿੱਖਿਆ, ਕੈਰੀਅਰ ਗਾਈਡੈਂਸ, ਜਾਗਰੂਕਤਾ, ਗਰੀਬ ਅਤੇ ਲੋੜਵੰਦ ਵਰਗ ਦੀ ਸਹਾਇਤਾ, ਮਹਿਲਾ ਸਸ਼ਕਤੀਕਰਨ ਅਤੇ ਸਿਹਤ ਖੇਤਰ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਐਵਾਰਡ ਸਮਾਗਮ ਦਾ ਉਦੇਸ਼ ਨੌਜਵਾਨਾਂ ਦੀ ਮਿਹਨਤ ਨੂੰ ਸਨਮਾਨਿਤ ਕਰਨਾ ਅਤੇ ਹੋਰਾਂ ਲਈ ਪ੍ਰੇਰਣਾ ਦਾ ਸਰੋਤ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿੱਖਿਆ, ਖੇਡਾਂ ਅਤੇ ਕੈਰੀਅਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੇਧਾਵੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਸ਼ਾ ਰੋਕਥਾਮ, ਡਿਜ਼ਾਸਟਰ ਮੈਨੇਜਮੈਂਟ ਅਤੇ ਸਿਹਤ ਜਾਗਰੂਕਤਾ ਨਾਲ ਜੁੜੀਆਂ ਵਿਸ਼ੇਸ਼ ਪਹਿਲਕਦਮੀਆਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ।

ਆਰਿਫ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਛੁਕ ਉਮੀਦਵਾਰ ਫਾਊਂਡੇਸ਼ਨ ਦੀ ਵੈੱਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ। ਭਰੇ ਹੋਏ ਫਾਰਮ 8 ਮਈ 2026 ਤੱਕ ਈਮੇਲ ਰਾਹੀਂ ਭੇਜਣ ਲਾਜ਼ਮੀ ਹਨ। ਉਨ੍ਹਾਂ ਹੋਰ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਸਮਾਗਮ ਦੌਰਾਨ IAS/IPS ਅਧਿਕਾਰੀਆਂ ਅਤੇ ਪ੍ਰਸਿੱਧ ਹਸਤੀਆਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਆਰਿਫ਼ ਨੇ ਸਿੱਖਿਆ ਸੰਸਥਾਵਾਂ ਅਤੇ ਯੁਵਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਮੌਕੇ ਦਾ ਲਾਭ ਲੈ ਕੇ ਆਪਣੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਅਤੇ ਆਪਣੇ ਭਵਿੱਖ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande