
ਬਟਾਲਾ, 19 ਅਪ੍ਰੈਲ (ਹਿੰ.ਸ.)। ਰਾਸ਼ਟਰੀ ਅੱਗ ਸੁਰੱਖਿਆ ਹਫਤੇ ਦੌਰਾਨ ਫਾਇਰ ਬ੍ਰਿਗੇਡ ਬਟਾਲਾ ਵਲੋਂ ਚੱਢਾ ਸ਼ੂਗਰ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮ: ਕੀੜੀ ਅਫਗਾਨਾ ਤੇ ਵੇਰਕਾ ਕੈਟਲ ਫੀਡ ਪਲਾਂਟ ਘਣੀਏ ਕੇ ਬਾਂਗਰ ਵਿਖੇ ਪਲਾਂਟ ਅੱਗ ਸੁਰੱਖਿਆ ਤੇ ਮੋਲ ਡਰਿਲਾਂ ਕਰਵਾਈਆਂ ਗਈਆਂ। ਇਨ੍ਹਾਂ ਅਭਿਆਸ ਕੈਂਪਾਂ ਵਿਚ ਫਾਇਰ ਸਟੇਸ਼ਨ ਇੰਚਾਰਜ ਸਟੇਸ਼ਨ ਨੀਰਜ ਸ਼ਰਮਾ ਦੀ ਅਗਵਾਈ ਵਿਚ ਫਾਇਰ ਅਫ਼ਸਰ ਰਾਕੇਸ਼ ਸ਼ਰਮਾ, ਹਰਬਖਸ਼ ਸਿੰਘ ਸਿਵਲ ਡਿਫੈਂਸ, ਫਾਇਰ ਟੈਂਡਰ/ਫਾਈਟਰ, ਸਮੇਤ ਸਾਰੇ ਸਟਾਫ ਤੇ ਵਰਕਰ ਹਾਜ਼ਰ ਰਹੇ।
ਫਾਇਰ ਅਫ਼ਸਰ ਰਾਕੇਸ਼ ਸ਼ਰਮਾ ਅਤੇ ਹਰਬਖਸ਼ ਸਿੰਘ ਸਿਵਲ ਡਿਫੈਂਸ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਨਕਲੀ ਅੱਗ ਮੌਕ ਡਰਿੱਲਾਂ ਦੌਰਾਨ ਐਮਰਜੈਸੀ ਅਲਾਰਮ ਵਜਾ ਕੇ ਸਭ ਨੂੰ ਅਲਰਟ ਕੀਤਾ ਤੇ ਸੁਰੱਖਿਅਤ ਜਗ੍ਹਾ ’ਤੇ ਸਾਰੇ ਇਕੱਠੇ ਹੋਏ। ਇਸੇ ਦੌਰਾਨ ਫਾਇਰ ਟੈਂਡਰ ਕਾਲ ਕੀਤੀ ਗਈ ਫਾਇਰ ਫਾਈਟਰਾਂ ਵੱਲੋਂ ਅੱਗ ਨੂੰ ਕਾਬੂ ਕੀਤਾ। ਵਰਕਰਾਂ ਵੱਲੋਂ ਪਹਿਲਾਂ ਤਿਆਰ ਫਸਟ ਏਡ, ਰੈਸਕਿਊ ਤੇ ਐਂਬੂਲੈਂਸ ਟੀਮਾਂ ਦੁਆਰਾ ਸਾਂਝੇ ਤੌਰ ’ਤੇ ਕਿਸੇ ਕਾਰਨ ਅੰਦਰ ਰਹਿ ਗਏ ਵਰਕਰਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਗਿਆ। ਇਸ ਤੋਂ ਬਾਅਦ ਦੱਸਿਆ ਗਿਆ ਕਿ ਆਪਣੀ ਸੁਰੱਖਿਆ ਤਹਿਤ ਕੰਮ ਕਰਦੇ ਸਮੇਂ ਕਦੇ ਵੀ ਮੋਬਾਇਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਹਾਦਸੇ ਦਾ ਕਾਰਨ ਛੋਟਾ ਹੋ ਕੇ ਵੱਡਾ ਬਣ ਸਕਦਾ ਹੈ। ਵਰਕਰਾਂ ਪਾਸੋਂ ਅੱਗ ਬੁਝਾਊ ਯੰਤਰਾਂ ਨੂੰ ਵਰਤਣ ਦਾ ਅਭਿਆਸ ਵੀ ਕਰਵਾਇਆ ਗਿਆ।
ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਸਥਾਨਿਕ ਫਾਇਰ ਬ੍ਰਿਗੇਡ ਬਟਾਲਾ ਕੰਟਰੋਲ ਰੂਮ ਨੰਬਰ 91157-96801 ’ਤੇ ਸੂਚਿਤ ਕਰੋ। ਪਲਾਂਟ ਫਾਇਰ ਸੇਫਟੀ (ਜਾਂ ਸੇਫਟੀ ਅਫਸਰ) ਉਦਯੋਗਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਾ ਚਾਹੀਦਾ ਹੈ, ਜੋ ਖਤਰਿਆਂ ਨੂੰ ਰੋਕਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ