ਮੁਹਾਲੀ ਇੰਡਸਟਰੀਅਲ ਏਰੀਆ ਵਿੱਚੋਂ ਗਹਿਣੇ ਲੁੱਟਣ ਵਾਲੇ ਗ੍ਰਿਫਤਾਰ
ਚੰਡੀਗੜ੍ਹ, 19 ਅਪ੍ਰੈਲ (ਹਿੰ.ਸ.)| ਥਾਣਾ ਫੇਸ-1, ਮੋਹਾਲੀ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਵੱਲੋਂ, ਮਿਤੀ 8-4-2026 ਨੂੰ ਪਲਾਟ ਨੰ. ਐਫ-19 ਇੰਡ.ਏਰੀਆ ਫੇਸ-8 ਸੈਕਟਰ 72 ਮੋਹਾਲੀ ਦੀ ਵਰਕਸ਼ਾਪ ਕੁੰਦਨ ਲਾਇਟਸ ਤੇ ਗੋਲਡ ਜਿਊਲਰੀ ਪ੍ਰਾਈਵੇਟ ਲਿਮਟਿਡ ਵਿੱਚੋਂ ਆਰਟੀਫੀਸ਼ਲ ਡਿਸ
ਮੁਹਾਲੀ ਇੰਡਸਟਰੀਅਲ ਏਰੀਆ ਵਿੱਚੋਂ ਗਹਿਣੇ ਲੁੱਟਣ ਵਾਲੇ ਗ੍ਰਿਫਤਾਰ


ਚੰਡੀਗੜ੍ਹ, 19 ਅਪ੍ਰੈਲ (ਹਿੰ.ਸ.)| ਥਾਣਾ ਫੇਸ-1, ਮੋਹਾਲੀ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਵੱਲੋਂ, ਮਿਤੀ 8-4-2026 ਨੂੰ ਪਲਾਟ ਨੰ. ਐਫ-19 ਇੰਡ.ਏਰੀਆ ਫੇਸ-8 ਸੈਕਟਰ 72 ਮੋਹਾਲੀ ਦੀ ਵਰਕਸ਼ਾਪ ਕੁੰਦਨ ਲਾਇਟਸ ਤੇ ਗੋਲਡ ਜਿਊਲਰੀ ਪ੍ਰਾਈਵੇਟ ਲਿਮਟਿਡ ਵਿੱਚੋਂ ਆਰਟੀਫੀਸ਼ਲ ਡਿਸਪਲੇਅ ਗਹਿਣੇ (ਸੈਂਪਲ) ਅਤੇ ਕੁੱਝ ਚਾਂਦੀ ਦੇ ਗਹਿਣੇ ਵਜ਼ਨੀ ਕਰੀਬ 400-500 ਗ੍ਰਾਮ ਅਤੇ ਸੀ.ਸੀ.ਟੀ.ਵੀ ਕੈਮਰਿਆ ਵਾਲਾ ਡੀ.ਵੀ.ਆਰ ਲੁੱਟਣ ਵਾਲੇ 05 ਨਾ-ਮਲੂਮ ਵਿਅਕਤੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।

ਐਸ ਪੀ ਸਿਟੀ, ਦਿਲਪ੍ਰੀਤ ਸਿੰਘ ਅਨੁਸਾਰ ਮੁੱਦਈ ਮਕੱਦਮਾ ਕਰਨਵੀਰ ਸਿੰਘ ਗੋਸਲ ਵੱਲੋਂ ਦਰਜ ਕਰਵਾਈ ਐਫ਼ ਆਈ ਆਰ ਮੁਤਾਬਕ ਇਨ੍ਹਾਂ ਦੋਸ਼ੀਆਂ ਵਿੱਚੋਂ ਇਕ ਵਿਅਕਤੀ ਕਾਰ ਵਿਚ ਬੈਠਾ ਰਿਹਾ, ਦੂਜਾ ਵਿਅਕਤੀ ਗੇਟ ਪਾਸ ਪਹਿਰੇਦਾਰੀ ਲਈ ਰੁੱਕ ਗਿਆ ਅਤੇ ਤਿੰਨ ਵਿਅਕਤੀ ਵਰਕਸ਼ਾਪ ਦੇ ਮੇਨ ਗੇਟ ਤੋਂ ਬਾਅਦ ਸੀਸ਼ੇ ਵਾਲੇ ਦਰਵਾਜੇ ਦਾ ਲੋਕ ਤੋੜ ਕੇ ਅੰਦਰ ਵੜ ਗਏ। ਜਿਨ੍ਹਾਂ ਨੇ ਕੱਪੜੇ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਇਨ੍ਹਾਂ ਪਾਸ ਦਾਤ ਅਤੇ ਚਾਕੂ ਅਤੇ ਦੋ ਲੜਕਿਆ ਪਾਸ ਲੋਹੇ ਦੀਆ ਰਾੜਾਂ ਸਨ। ਉਨ੍ਹਾਂ ਵੱਲੋਂ ਮੁਦਈ ਮੁਕੱਦਮਾ ਕਰਨਵੀਰ ਸਿੰਘ ਗੋਸਲ ਪਾਸੋਂ ਵਰਕਸ਼ਾਪ ਵਿਚ ਪਈ ਤਿਜੌਰੀ ਦੀਆ ਚਾਬੀਆ ਅਤੇ ਕੈਸ਼ ਦੀ ਮੰਗ ਕੀਤੀ ਗਈ। ਉਸ ਵੱਲੋਂ ਮਨ੍ਹਾ ਕਰਨ 'ਤੇ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਉਕਤ ਵਿਅਕਤੀਆ ਵੱਲੋਂ ਤਿਜੌਰੀ ਨੂੰ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਤਿਜੌਰੀ ਨਹੀ ਖੁੱਲ੍ਹੀ ਤਾਂ ਉਕਤ ਵਿਅਕਤੀ ਆਰਟੀਫੀਸ਼ਲ ਡਿਸਪਲੇਅ ਤੇ ਲੱਗੇ ਗਹਿਣੇ (ਸੈਂਪਲ) ਅਤੇ ਕੁੱਝ ਚਾਂਦੀ ਦੇ ਗਹਿਣੇ ਵਜ਼ਨੀ ਕਰੀਬ 400-500 ਗ੍ਰਾਮ ਅਤੇ ਸੀ.ਸੀ.ਟੀ.ਵੀ ਕੈਮਰਿਆ ਵਾਲਾ ਡੀ.ਵੀ.ਆਰ ਲੈ ਕੇ ਭੱਜ ਗਏ। ਜਿਸ ਤੋਂ ਬਾਅਦ ਮੁਕੱਦਮਾ ਨੰ. 70 ਮਿਤੀ 8-04-2026 ਅ/ਧ 309(6) ਬੀ.ਐਨ.ਐਸ ਥਾਣਾ ਫੇਸ-1 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ।

ਉਕਤ ਮੁਕੱਦਮਾ ਨੂੰ ਟਰੇਸ ਕਰਦੇ ਹੋਏ ਮਿਤੀ 14-4-2026 ਨੂੰ ਦੋਸ਼ੀ ਵਿਨੈ ਸ਼ਰਮਾ ਪੁੱਤਰ ਮੁਕੇਸ਼ ਸਰਮਾ ਵਾਸੀ ਮਕਾਨ ਨੰ. 2568/2 ਸੈਕਟਰ 38-ਸੀ ਚੰਡੀਗੜ੍ਹ ਨੂੰ ਵਾਰਦਾਤ ਸਮੇਂ ਵਰਤੀ ਕਾਰ ਨੰ. ਸੀਐਚ-03-2460 ਮਾਰਕਾ ਮਰੂਤੀ ਰੰਗ ਹਰਾ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 15-4-2026 ਨੂੰ ਦੋਸ਼ੀ ਸੂਰਜ ਪ੍ਰਕਾਸ਼ ਪੁੱਤਰ ਰਾਮ ਸੇਵਕ ਵਾਸੀ ਪਿੰਡ ਕੁਰਾਲੀ ਹਾਲ ਵਾਸੀ ਮਕਾਨ ਨੰ. 6652/ਬੀ ਸੈਕਟਰ 56 ਚੰਡੀਗੜ੍ਹ ਅਤੇ ਸੰਜੀਤ ਕੁਮਾਰ ਪੁੱਤਰ ਰਾਮ ਸੰਜੀਵਨ ਵਾਸੀ ਮਕਾਨ ਨੰ. 436 ਸੈਕਟਰ 56 ਚੰਡੀਗੜ੍ਹ ਨੂੰ ਸਮੇਤ ਐਕਟਿਵਾ ਨੰ. ਸੀਐਚ-01-ਬੀਯੂ-9105 ਰੰਗ ਨੀਲਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸੂਰਜ ਪ੍ਰਕਾਸ਼ ਅਤੇ ਸੰਜੀਤ ਕੁਮਾਰ ਦੀ ਨਿਸ਼ਾਨਦੇਹੀ ਤੇ ਡਬਲਿਊ ਡਬਲਿਊ ਆਈ ਸੀ ਐਸ ਕੰਪਨੀ ਫੇਸ-6 ਮੋਹਾਲੀ ਦੇ ਸਾਹਮਣੇ ਖਾਲੀ ਪਏ ਪਲਾਟ ਵਿਚ ਬਣੇ ਇਕ ਕਮਰੇ ਦੀ ਕੰਧ ਨਾਲ ਛਿਪਾ ਕੇ ਰੱਖੇ ਗਹਿਣਿਆਂ ਇਕ ਆਰਟੀਫੀਸ਼ਲ ਡਿਸਪਲੇਅ (ਸੈਂਪਲ) ਹਾਰ, ਕੁੱਲ 20 ਚੈਨੀਆ ਆਰਟੀਫੀਸ਼ਲ ਅਤੇ ਵਾਰਦਾਤ ਸਮੇ ਵਰਤਿਆ ਚਾਕੂ ਬਰਾਮਦ ਕੀਤਾ। ਦੋ ਦੋਸ਼ੀ ਪੀਟਰ ਅਤੇ ਜਾਨੂਲ ਦੀ ਗ੍ਰਿਫਤਾਰੀ ਬਾਕੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande