
ਜਗਰਾਉਂ/ਲੁਧਿਆਣਾ, 02 ਅਪ੍ਰੈਲ (ਹਿੰ.ਸ.)|
ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਨੇੜਲੇ ਇਕ ਪਿੰਡ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਕਲਯੁਗੀ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਅੱਜ ਤੜਕਸਾਰ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ, ਪਿੰਡ ਨੇੜੇ ਸਥਿਤ ਸੇਮ ਨਾਲੇ ਕੋਲ ਇਕ ਪ੍ਰਵਾਸੀ ਮਜ਼ਦੂਰ ਆਪਣੀ ਝੁੱਗੀ ਵਿੱਚ ਆਪਣੀ ਤਿੰਨ ਸਾਲ ਦੀ ਧੀ ਨਾਲ ਅਣਚਾਹੀ ਹਰਕਤ ਕਰ ਰਿਹਾ ਸੀ। ਇਸ ਦੌਰਾਨ ਨੇੜੇ ਬਕਰੀਆਂ ਚਰਾ ਰਹੇ ਕੁਝ ਲੋਕਾਂ ਨੇ ਝੁੱਗੀ ਵਿੱਚੋਂ ਆ ਰਹੀਆਂ ਚੀਖਾਂ ਸੁਣ ਕੇ ਅੰਦਰ ਜਾ ਕੇ ਦੇਖਿਆ। ਅੰਦਰ ਦੀ ਸਥਿਤੀ ਵੇਖ ਕੇ ਉਹ ਹੱਕੇ-ਬੱਕੇ ਰਹਿ ਗਏ।
ਇਸ ਤੋਂ ਬਾਅਦ ਤੁਰੰਤ ਪਿੰਡ ਦੀ ਪੰਚਾਇਤ ਅਤੇ ਸਰਪੰਚ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਦੇ ਹੀ ਪੰਚਾਇਤ ਮੈਂਬਰ ਅਤੇ ਸਰਪੰਚ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਹਕੀਕਤ ਜਾਣਣ ਤੋਂ ਬਾਅਦ ਮੁਲਜ਼ਮਨੂੰ ਕਾਬੂ ਕਰਕੇ ਪੁਲਿਸ ਨੂੰ ਸੂਚਿਤ ਕੀਤਾ।
ਥਾਣਾ ਸਦਰ ਦੇ ਐਸ.ਐਚ.ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਪੰਚ ਵੱਲੋਂ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਮੁਲਜ਼ਮਨਸ਼ੇ ਦੀ ਹਾਲਤ ਵਿੱਚ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮਖ਼ਿਲਾਫ਼ ਸੰਬੰਧਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH