ਬਲਤੇਜ ਪਨੂੰ ਤੇ ਹਰਪਾਲ ਜੁਨੇਜਾ ਵੱਲੋਂ ਪੀ. ਆਰ. ਟੀ. ਸੀ ਮੁਲਾਜ਼ਮਾਂ ਦੇ ਇਲਾਜ ਲਈ ਸਿਹਤ ਯੋਜਨਾ ਦਾ ਆਗਾਜ਼
ਪਟਿਆਲਾ, 02 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਪੀ. ਆਰ. ਟੀ. ਸੀ ਦੇ ਮੁਲਾਜ਼ਮਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰ
ਗੱਲਬਾਤ ਕਰਦੇ ਬਲਤੇਜ ਪਨੂੰ ਤੇ ਹਰਪਾਲ ਜੁਨੇਜਾ


ਪਟਿਆਲਾ, 02 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਪੀ. ਆਰ. ਟੀ. ਸੀ ਦੇ ਮੁਲਾਜ਼ਮਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇਹ ਯੋਜਨਾ ਇੱਕ ਇਤਿਹਾਸਕ ਕਦਮ ਹੈ। ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਬਲਵਿੰਦਰ ਸਿੰਘ ਝਾੜਵਾਂ (ਵਾਈਸ ਚੇਅਰਮੈਨ) ਵੀ ਮੌਜੂਦ ਸਨ।

ਬਲਤੇਜ ਪੰਨੂ ਨੇ ਦੱਸਿਆ ਕਿ ਪੀ. ਆਰ. ਟੀ. ਸੀ ਨੂੰ ਇੱਕ ਪਰਿਵਾਰ ਵਜੋਂ ਮੰਨਦੇ ਹੋਏ, ਮੁਲਾਜ਼ਮਾਂ ਚਾਹੇ ਉਹ ਸੇਵਾ ਵਿੱਚ ਹਨ ਜਾਂ ਰਿਟਾਇਰ ਹੋ ਚੁੱਕੇ ਹਨ, ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਇਹ ਕੈਂਪ ਪੀ. ਆਰ. ਟੀ. ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਮੁਲਾਜ਼ਮ ਇਸ ਦਾ ਲਾਭ ਲੈ ਸਕਣ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹੈਲਥ ਕਾਰਡ ਬਣਾਏ ਜਾ ਰਹੇ ਹਨ, ਜਿਸ ਨਾਲ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਇਸ ਵਿੱਚ ਸਾਰੇ ਟੈਸਟ ਵੀ ਸ਼ਾਮਲ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਲਗਭਗ 900 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਨਾਲ ਐਮਪੈਨਲ ਹਨ, ਜਦਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਇਹ ਸਹੂਲਤ ਉਪਲਬਧ ਹੈ।

ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਇਹ ਸਿਹਤ ਕਾਰਡ ਸਿਰਫ ਇੱਕ ਕਾਰਡ ਨਹੀਂ, ਸਗੋਂ ਮੁਲਾਜ਼ਮਾਂ ਲਈ “ਸੰਜੀਵਨੀ ਬੂਟੀ” ਵਾਂਗ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾ ਸੂਬੇ ਦੇ ਲੱਖਾਂ ਮੁਲਾਜ਼ਮਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 30 ਲੱਖ ਤੋਂ ਵੱਧ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ, ਜੋ ਕਿ ਇਸ ਯੋਜਨਾ ਦੀ ਵੱਡੀ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ 65 ਲੱਖ ਪਰਿਵਾਰਾਂ ਦੇ ਹੈਲਥ ਕਾਰਡ ਤਿਆਰ ਹੋ ਜਾਣਗੇ। ਇਸ ਯੋਜਨਾ ਲਈ ਕੋਈ ਵੱਖਰੀ ਸ਼ਰਤ ਨਹੀਂ ਹੈ, ਸਿਰਫ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ।

ਇਸ ਮੌਕੇ ਬਿਕਰਮਜੀਤ ਸਿੰਘ ਸ਼ੇਰਗਿੱਲ (ਮੈਨੇਜਿੰਗ ਡਾਇਰੈਕਟਰ), ਨਵਦੀਪ ਕੁਮਾਰ (ਵਧੀਕ ਮੈਨੇਜਿੰਗ ਡਾਇਰੈਕਟਰ), ਮਨਿੰਦਰਪਾਲ ਸਿੰਘ ਸਿੱਧੂ (ਜੀ ਐਮ), ਜਤਿੰਦਰਪਾਲ ਸਿੰਘ ਗਰੇਵਾਲ (ਕਾਰਜਕਾਰੀ ਇੰਜੀਨੀਅਰ), ਅਮਨਵੀਰ ਸਿੰਘ ਟਿਵਾਣਾ (ਜੀ ਐਮ), ਵਿਕੀ ਘਨੌਰ ਸਮੇਤ ਹੋਰ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande