82ਵੇਂ ਰਾਸ਼ਟਰੀ ਅੱਗ ਬੁਝਾਊ ਸੇਵਾਵਾਂ ਹਫਤੇ ਦੀ ਸਮਾਪਤੀ ’ਤੇ ਸਨਮਾਨ ਸਮਾਰੋਹ ਆਯੋਜਿਤ
ਬਟਾਲਾ, 20 ਅਪ੍ਰੈਲ (ਹਿੰ.ਸ.)। ਸਥਾਨਿਕ ਫਾਇਰ ਬ੍ਰਿਗੇਡ ਵੱਲੋਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਕਮਿਸ਼ਨਰ ਨਗਰ ਨਿਗਮ ਦੇ ਨਿਰਦੇਸ਼ ਅਤੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਦੀ ਅਗਵਾਈ ਹੇਠ “82ਵਾਂ ਰਾਸ਼ਟਰੀ ਅੱਗ ਬੁਝਾਊ ਸੇਵਾਵਾਂ ਹਫਤਾ ਜੋ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਜਾਗਰੂਕਤਾ ਮੁਹਿਮ ਦੇ ਅੱਜ ਸਮਾਪਤੀ ਮੌਕੇ
82ਵੇਂ ਰਾਸ਼ਟਰੀ ਅੱਗ ਬੁਝਾਊ ਸੇਵਾਵਾਂ ਹਫਤੇ ਦੀ ਸਮਾਪਤੀ ’ਤੇ ਆਯੋਜਿਤ ਸਨਮਾਨ ਸਮਾਰੋਹ ਦਾ ਦ੍ਰਿਸ਼।


ਬਟਾਲਾ, 20 ਅਪ੍ਰੈਲ (ਹਿੰ.ਸ.)। ਸਥਾਨਿਕ ਫਾਇਰ ਬ੍ਰਿਗੇਡ ਵੱਲੋਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਕਮਿਸ਼ਨਰ ਨਗਰ ਨਿਗਮ ਦੇ ਨਿਰਦੇਸ਼ ਅਤੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਦੀ ਅਗਵਾਈ ਹੇਠ “82ਵਾਂ ਰਾਸ਼ਟਰੀ ਅੱਗ ਬੁਝਾਊ ਸੇਵਾਵਾਂ ਹਫਤਾ ਜੋ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਜਾਗਰੂਕਤਾ ਮੁਹਿਮ ਦੇ ਅੱਜ ਸਮਾਪਤੀ ਮੌਕੇ “ਸਨਮਾਨ ਸਮਾਰੋਹ” ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਰਜਿੰਦਰ ਸ਼ਰਮਾ ਨਗਰ ਨਿਗਮ, ਮਹਿਮਾਨ ਸੁਪਰਡੈਂਟ ਰਾਜੂ, ਸੈਨੇਟਰੀ ਇੰਸਪੈਕਟਰ ਵਿਕਾਸ, ਸੁਪਰਡੈਂਟ ਪਲਵਿੰਦਰ ਮਿੰਘ, ਹੈੱਡ ਡ੍ਰਾਫਟਮੈਨ ਅਜੈਬ ਸਿੰਘ, ਬਿਲਡਿੰਗ ਇੰਸ. ਧੀਰਜ ਕੁਮਾਰ (ਸਾਰੇ ਨਗਰ ਨਿਗਮ ਤੋਂ) ਦੇ ਨਾਲ ਫਾਇਰ ਅਫ਼ਸਰ ਰਾਕੇਸ਼ ਸ਼ਰਮਾ, ਹਰਬਖਸ਼ ਸਿੰਘ, ਸਿਵਲ ਡਿਫੈਂਸ ਵਲੰਟੀਅਰਜ਼ ਸਮੂਹ ਸਟਾਫ ਫਾਇਰ ਬ੍ਰਿਗੇਡ ਤੇ ਨਗਰ ਨਿਗਮ ਹਾਜ਼ਰ ਸੀ।

ਇਸ ਮੌਕੇ ਸਮਾਪਤੀ ਸਮਾਰੋਹ ‘ਚ ਸ਼ਾਮਲ ਸਭ ਦਾ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ ਵਲੋਂ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ ਇਸ ਸਾਲ ਦੇ ਵਿਸ਼ੇ ਅਨੁਸਾਰ “ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਤੇ ਅੱਗ ਸੁਰੱਖਿਆ ਪ੍ਰਤੀ ਜਾਗਰੂਕ ਸਮਾਜ, ਅੱਗ ਦੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣਾ” ਸੀ। ਇਸਦੀ ਸ਼ੁਰੂਆਤ ਸ਼ਰਧਾਂਜਲੀ ਸਮਾਰੋਹ ਦੇ ਨਾਲ ਹੋਈ ਬਾਅਦ ਵਿਚ ਇਲਾਕੇ ਦੇ ਸਕੂਲ, ਫੈਕਟਰੀ, ਪਲਾਂਟ, ਘਰ, ਪ੍ਰਿੰਟ ਮੀਡੀਆ ਰਾਹੀ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ।

ਉਪਰੰਤ ਸਹਾਇਕ ਕਮਿਸ਼ਨਰ ਰਜਿੰਦਰ ਸ਼ਰਮਾ ਅਤੇ ਸੁਪਰਡੈਂਟ ਪਲਵਿੰਦਰ ਸਿੰਘ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਾਇਰ ਬ੍ਰਿਗੇਡ ਬਟਾਲਾ ਸਾਰੇ ਪੰਜਾਬ ਵਿਚ ਪਹਿਲੇ ਨੰਬਰ ‘ਤੇ ਰਹੀ, ਜਿਹਨਾਂ ਵਲੋਂ ਪੂਰਾ ਹਫਤਾ ਜਾਗਰੂਕਤਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਟਾਲਾ ਸ਼ਹਿਰ ਦੇ ਆਸਪਾਸ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆ ਉਸ ਵਿਚ ਫਾਇਰ ਬ੍ਰਿਗੇਡ ਦੇ ਜਵਾਨਾਂ ਵੱਲੋਂ ਬਹੁਤ ਹੀ ਦਲੇਰੀ, ਮਿਹਨਤ ਅਤੇ ਸਮਝਦਾਰੀ ਨਾਲ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਗਿਆ। ਇਸ ਦੌਰਾਨ ਕਈ ਕੀਮਤੀ ਜਾਨਾਂ ਬਚ ਗਈਆਂ, ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋਣ। ਆਏ ਹੋਏ ਮਹਿਮਾਨਾਂ ਨੂੰ ਯਾਦਗਰੀ ਚਿੰਨ੍ਹ ਭੇਟ ਕੀਤੇ ਗਏੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande