ਪਟਿਆਲਾ ਕਮਾਂਡੋ ਕੰਪਲੈਕਸ ‘ਚ ਸਬ-ਇੰਸਪੈਕਟਰ ਗੁਲਸ਼ਨ ਕੌਰ ਦੀ ਐਕਸਰਸਾਈਜ਼ ਦੌਰਾਨ ਡਿੱਗਣ ਨਾਲ ਮੌਤ
ਪਟਿਆਲਾ, 24 ਅਪ੍ਰੈਲ (ਹਿੰ.ਸ.)| ਪਟਿਆਲਾ ਦੇ ਕਮਾਂਡੋ ਕੰਪਲੈਕਸ ਵਿੱਚ ਐਕਸਰਸਾਈਜ਼ ਦੌਰਾਨ ਸਬ-ਇੰਸਪੈਕਟਰ ਗੁਲਸ਼ਨ ਕੌਰ ਦੀ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੁਲਸ਼ਨ ਕੌਰ ਸਾਲ 2023 ਵਿੱਚ ਭਰਤੀ ਹੋਈ ਸੀ ਅਤੇ 15 ਮਾਰਚ 2026 ਨੂੰ ਕਮਾਂਡੋ ਟ੍ਰੇਨਿੰਗ ਲਈ ਇੱਥੇ ਆਈ ਸੀ। ਐਸ.ਐਚ.ਓ ਸਦਰ ਦੇ ਮੁਤਾਬ
ਪਟਿਆਲਾ ਕਮਾਂਡੋ ਕੰਪਲੈਕਸ ‘ਚ ਸਬ-ਇੰਸਪੈਕਟਰ ਗੁਲਸ਼ਨ ਕੌਰ ਦੀ ਐਕਸਰਸਾਈਜ਼ ਦੌਰਾਨ ਡਿੱਗਣ ਨਾਲ ਮੌਤ


ਪਟਿਆਲਾ, 24 ਅਪ੍ਰੈਲ (ਹਿੰ.ਸ.)|

ਪਟਿਆਲਾ ਦੇ ਕਮਾਂਡੋ ਕੰਪਲੈਕਸ ਵਿੱਚ ਐਕਸਰਸਾਈਜ਼ ਦੌਰਾਨ ਸਬ-ਇੰਸਪੈਕਟਰ ਗੁਲਸ਼ਨ ਕੌਰ ਦੀ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੁਲਸ਼ਨ ਕੌਰ ਸਾਲ 2023 ਵਿੱਚ ਭਰਤੀ ਹੋਈ ਸੀ ਅਤੇ 15 ਮਾਰਚ 2026 ਨੂੰ ਕਮਾਂਡੋ ਟ੍ਰੇਨਿੰਗ ਲਈ ਇੱਥੇ ਆਈ ਸੀ।

ਐਸ.ਐਚ.ਓ ਸਦਰ ਦੇ ਮੁਤਾਬਕ, ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਸਵੇਰੇ ਵੀ ਉਹ ਆਪਣੀ ਟੀਮ ਨਾਲ ਐਕਸਰਸਾਈਜ਼ ਕਰ ਰਹੀ ਸੀ। ਇਸ ਦੌਰਾਨ ਉਹ ਕਮਾਂਡੋ ਕੰਪਲੈਕਸ ਵਿੱਚ ਬਣੀਆਂ ਪੌੜੀਆਂ ‘ਤੇ ਚੜ੍ਹ ਕੇ ਟ੍ਰੇਨਿੰਗ ਕਰ ਰਹੀ ਸੀ, ਜਿੱਥੇ ਸਾਹਮਣੇ ਇੱਕ ਛੋਟੀ ਟੈਂਕੀ ਵੀ ਮੌਜੂਦ ਸੀ। ਪੌੜੀਆਂ ‘ਤੇ ਚੜ੍ਹਦੇ ਸਮੇਂ ਸੰਤੁਲਨ ਬਿਗੜਣ ਕਾਰਨ ਉਹ ਅਚਾਨਕ ਡਿੱਗ ਗਈ, ਜਿਸ ਨਾਲ ਉਸਦੇ ਸਿਰ ‘ਤੇ ਗੰਭੀਰ ਚੋਟ ਲੱਗੀ।

ਮੌਕੇ ‘ਤੇ ਮੌਜੂਦ ਸਟਾਫ ਵੱਲੋਂ ਤੁਰੰਤ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਟ ਜ਼ਿਆਦਾ ਗੰਭੀਰ ਹੋਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਐਸ.ਐਚ.ਓ ਸਦਰ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਗਵਾਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪ੍ਰਾਰੰਭਿਕ ਜਾਂਚ ਵਿੱਚ ਇਹ ਇੱਕ ਹਾਦਸਾ ਹੀ ਲੱਗਦਾ ਹੈ।

ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਘਟਨਾ ਨਾਲ ਕਿਸੇ ਤਰ੍ਹਾਂ ਦੀ ਗੋਲੀਬਾਰੀ ਜਾਂ ਹੋਰ ਸ਼ੱਕੀ ਕਾਰਵਾਈ ਦਾ ਕੋਈ ਲਿੰਕ ਨਹੀਂ ਮਿਲਿਆ। ਮ੍ਰਿਤਕ ਦੀ ਸਾਥੀ ਨੇ ਵੀ ਦੱਸਿਆ ਕਿ ਉਹ ਦੋਵੇਂ ਇਕੱਠੇ ਐਕਸਰਸਾਈਜ਼ ਲਈ ਆਉਣ ਵਾਲੀਆਂ ਸਨ, ਪਰ ਉਹ ਕੁਝ ਦੇਰ ਨਾਲ ਪਹੁੰਚੀ। ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਗੁਲਸ਼ਨ ਕੌਰ ਪਹਿਲਾਂ ਹੀ ਡਿੱਗ ਚੁੱਕੀ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande