ਲੁਧਿਆਣਾ ‘ਚ ਏਟੀਐਮ ਕਾਰਡ ਬਦਲ ਕੇ ਔਰਤ ਨਾਲ ਸਵਾ ਲੱਖ ਦੀ ਠੱਗੀ
ਲੁਧਿਆਣਾ , 24 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਚੀਮਾ ਚੌਕ ਨੇੜੇ ਪੀਐਨਬੀ ਬੈਂਕ ਦੇ ਏਟੀਐਮ ‘ਚ ਇੱਕ ਔਰਤ ਨੌਸਰਬਾਜ਼ਾਂ ਦਾ ਸ਼ਿਕਾਰ ਬਣ ਗਈ। ਠੱਗਾਂ ਨੇ ਚਲਾਕੀ ਨਾਲ ਏਟੀਐਮ ਕਾਰਡ ਬਦਲ ਕੇ ਉਸ ਦੇ ਖਾਤੇ ‘ਚੋਂ ਲਗਭਗ ਸਵਾ ਲੱਖ ਰੁਪਏ ਕੱਢ ਲਏ। ਇਸ ਤੋਂ ਇਲਾਵਾ ਨੌਸਰਬਾਜ਼ਾਂ ਨੇ ਵੱਖ-ਵੱਖ ਥਾਵਾਂ ਤੋਂ ਖਰੀਦਦਾਰੀ
ਲੁਧਿਆਣਾ ‘ਚ ਏਟੀਐਮ ਕਾਰਡ ਬਦਲ ਕੇ ਔਰਤ ਨਾਲ ਸਵਾ ਲੱਖ ਦੀ ਠੱਗੀ


ਲੁਧਿਆਣਾ , 24 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਚੀਮਾ ਚੌਕ ਨੇੜੇ ਪੀਐਨਬੀ ਬੈਂਕ ਦੇ ਏਟੀਐਮ ‘ਚ ਇੱਕ ਔਰਤ ਨੌਸਰਬਾਜ਼ਾਂ ਦਾ ਸ਼ਿਕਾਰ ਬਣ ਗਈ। ਠੱਗਾਂ ਨੇ ਚਲਾਕੀ ਨਾਲ ਏਟੀਐਮ ਕਾਰਡ ਬਦਲ ਕੇ ਉਸ ਦੇ ਖਾਤੇ ‘ਚੋਂ ਲਗਭਗ ਸਵਾ ਲੱਖ ਰੁਪਏ ਕੱਢ ਲਏ। ਇਸ ਤੋਂ ਇਲਾਵਾ ਨੌਸਰਬਾਜ਼ਾਂ ਨੇ ਵੱਖ-ਵੱਖ ਥਾਵਾਂ ਤੋਂ ਖਰੀਦਦਾਰੀ ਵੀ ਕੀਤੀ।

ਪੀੜਿਤਾ ਪੂਜਾ, ਜੋ ਕਿ ਸ਼ੇਰਪੁਰ ਦੀ ਰਹਿਣ ਵਾਲੀ ਹੈ, ਨੇ ਦੱਸਿਆ ਕਿ ਉਹ ਚਾਰ ਦਿਨ ਪਹਿਲਾਂ ਏਟੀਐਮ ਤੋਂ ਪੈਸੇ ਕੱਢਣ ਗਈ ਸੀ। ਉਸ ਵੇਲੇ ਏਟੀਐਮ ਵਿੱਚ ਦੋ ਨੌਜਵਾਨ ਪਹਿਲਾਂ ਤੋਂ ਮੌਜੂਦ ਸਨ, ਜਦਕਿ ਉਨ੍ਹਾਂ ਦਾ ਇੱਕ ਸਾਥੀ ਬਾਹਰ ਐਕਟਿਵਾ ‘ਤੇ ਬੈਠਾ ਸੀ।

ਪੂਜਾ ਦੇ ਅਨੁਸਾਰ, ਜਿਵੇਂ ਹੀ ਉਸ ਨੇ ਕਾਰਡ ਮਸ਼ੀਨ ਵਿੱਚ ਪਾਇਆ, ਇੱਕ ਨੌਜਵਾਨ ਨੇ ਕਿਹਾ ਕਿ ਮਸ਼ੀਨ ਖਰਾਬ ਹੈ ਅਤੇ ਉਸ ਨੂੰ ਦੂਜੇ ਏਟੀਐਮ ਤੋਂ ਪੈਸੇ ਕੱਢਣ ਲਈ ਕਿਹਾ। ਉਹ ਘਬਰਾਹਟ ਵਿੱਚ ਦੂਜੀ ਮਸ਼ੀਨ ਵੱਲ ਗਈ, ਜਿੱਥੇ ਪਿੱਛੇ ਖੜੇ ਨੌਜਵਾਨ ਨੇ ਉਸ ਦਾ ਪਿੰਨ ਦੇਖ ਲਿਆ।

ਇਸ ਦੌਰਾਨ ਨੌਸਰਬਾਜ਼ਾਂ ਨੇ ਚਲਾਕੀ ਨਾਲ ਉਸ ਦਾ ਕਾਰਡ ਆਪਣੇ ਕੋਲ ਲੈ ਕੇ ਬਦਲ ਦਿੱਤਾ ਅਤੇ ਪੂਜਾ ਨੂੰ ਇਸ ਦੀ ਕੋਈ ਜਾਣਕਾਰੀ ਨਾ ਹੋਈ। ਉਹ ਉੱਥੋਂ ਚਲੀ ਗਈ।

ਇਸ ਤੋਂ ਬਾਅਦ ਦੋਸ਼ੀਆਂ ਨੇ ਵੱਖ-ਵੱਖ ਥਾਵਾਂ ‘ਤੇ ਖਰੀਦਦਾਰੀ ਅਤੇ ਕੈਸ਼ ਕਢਵਾਇਆ ਕੀਤੀ। ਪਿੰਡੀ ਪਲਾਜ਼ਾ ਸਾਹਮਣੇ ਕੱਪੜਿਆਂ ਦੀ ਦੁਕਾਨ ਤੋਂ ਲਗਭਗ 20 ਹਜ਼ਾਰ ਰੁਪਏ ਦੀ ਖਰੀਦਦਾਰੀ ਕੀਤੀ ਗਈ। ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 3 ਚੌਕ ਨੇੜੇ ਜੁੱਤਿਆਂ ਦੀ ਦੁਕਾਨ ਤੋਂ ਵੀ ਸਮਾਨ ਖਰੀਦਿਆ ਗਿਆ। ਜਨਤਾ ਨਗਰ ਦੇ ਏਟੀਐਮ ਤੋਂ ਕਈ ਵਾਰ 10-10 ਹਜ਼ਾਰ ਰੁਪਏ ਕੱਢੇ ਗਏ। ਕੁੱਲ ਮਿਲਾਕੇ ਲਗਭਗ 1.25 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ।

ਪੀੜਿਤਾ ਨੇ ਦੱਸਿਆ ਕਿ ਉਸ ਨੇ ਇਹ ਰਕਮ ਘਰ ਖਰੀਦਣ ਲਈ ਜਮ੍ਹਾਂ ਕੀਤੀ ਸੀ ਅਤੇ ਉਹ ਸਫਾਈ ਦਾ ਕੰਮ ਕਰਦੀ ਹੈ। ਇਸ ਘਟਨਾ ਤੋਂ ਬਾਅਦ ਉਸ ਨੇ ਜਨਕਪੁਰੀ ਪੁਲਿਸ ਚੌਕੀ ਅਤੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਘਟਨਾ ਏਟੀਐਮ ਅਤੇ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande