ਸਾਂਸਦ ਹਰਭਜਨ ਸਿੰਘ ਦੇ ਘਰ ਬਾਹਰ ਆਪ ਦੇ ਯੂਥ ਵਰਕਰਾਂ ਨੇ ‘ਗੱਦਾਰ’ ਲਿੱਖਿਆ
ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਰਕਰਾਂ ਨੇ ਸ਼ਨੀਵਾਰ ਨੂੰ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ 7 ਰਾਜ ਸਭਾ ਸਾਂਸਦਾਂ ਦੇ ਖ਼ਿਲਾਫ਼ ਤਿੱਖਾ ਪ੍ਰਦਰਸ਼ਨ ਕੀਤਾ। ਵਰਕਰਾਂ ਨੇ ਪੂਰਵ ਕ੍ਰਿਕਟਰ ਅਤੇ ਸਾਂਸਦ ਹਰਭਜਨ ਸਿੰਘ ਦੇ ਘਰ ਬਾਹਰ ਨਾਰੇਬਾਜ਼ੀ
ਗੱਦਾਰ ਲਿੱਖੇ ਦੇ ਫੋਟੋ।


ਘਰ ਦੇ ਬਾਹਰ ਗੱਦਾਰ ਲਿੱਖਦੇ ਹੋਏ ਆਪ ਦੇ ਯੂਥ ਵਰਕਰ।


ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਰਕਰਾਂ ਨੇ ਸ਼ਨੀਵਾਰ ਨੂੰ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ 7 ਰਾਜ ਸਭਾ ਸਾਂਸਦਾਂ ਦੇ ਖ਼ਿਲਾਫ਼ ਤਿੱਖਾ ਪ੍ਰਦਰਸ਼ਨ ਕੀਤਾ। ਵਰਕਰਾਂ ਨੇ ਪੂਰਵ ਕ੍ਰਿਕਟਰ ਅਤੇ ਸਾਂਸਦ ਹਰਭਜਨ ਸਿੰਘ ਦੇ ਘਰ ਬਾਹਰ ਨਾਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਕੰਧ ‘ਤੇ “ਗੱਦਾਰ” ਲਿਖ ਦਿੱਤਾ। ਇਸ ਤੋਂ ਇਲਾਵਾ ਅਸ਼ੋਕ ਮਿੱਤਲ ਦੇ ਖ਼ਿਲਾਫ਼ ਵੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਸਾੜਿਆ ਗਿਆ।

ਪ੍ਰਦਰਸ਼ਨਕਾਰੀਆਂ ਨੇ “ਪੰਜਾਬ ਦੇ ਗੱਦਾਰ” ਵਰਗੇ ਨਾਰੇ ਲਗਾਏ ਅਤੇ ਮਿੱਤਲ ਦੀ ਯੂਨੀਵਰਸਿਟੀ ਦੇ ਬਾਹਰ ਲੱਗੇ ਪੋਸਟਰਾਂ ‘ਤੇ ਕਾਲੀ ਸਪ੍ਰੇਅ ਵੀ ਕੀਤੀ। ਇਸ ਦੌਰਾਨ ਅਸ਼ੋਕ ਮਿੱਤਲ ਦਾ ਪੁਤਲਾ ਸਾੜ ਕੇ ਮੁੁਰਦਾਬਾਦ ਦੇ ਨਾਰੇ ਲਗਾਏ ਗਏ। ਯੂਥ ਵਿੰਗ ਦੇ ਵਰਕਰਾਂ ਵੱਲੋਂ ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕਰਨ ਪਹੁੰਚੇ। ਪੁਲਿਸ ਦੀ ਮੌਜੂਦਗੀ ਵਿੱਚ ਹੀ ਵਰਕਰਾਂ ਨੇ ਹਰਭਜਨ ਸਿੰਘ ਦੇ ਘਰ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਦੌਰਾਨ ਕੁਝ ਵਰਕਰਾਂ ਦੀ ਪੁਲਿਸ ਨਾਲ ਤਕਰਾਰ ਵੀ ਹੋਈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande