2027 ’ਚ ਅੰਬੇਡਕਰਵਾਦੀ ਸਰਕਾਰ ਬਣਾਉਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ : ਡਾ. ਕਰੀਮਪੁਰੀ
ਗੜ੍ਹਸ਼ੰਕਰ, 25 ਅਪ੍ਰੈਲ (ਹਿੰ.ਸ.)। ਗੜ੍ਹਸ਼ੰਕਰ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ''ਤੇ ਪਹੁੰਚੇ ਪੰਜਾਬ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਹਾਜ਼ਰੀ ਭਰੀ ਅਤੇ ਮਿਸ਼ਨਰੀ ਸਾਥ
ਸਮਾਗਮ ਨੂੰ ਸੰਬੋਧਨ ਕਰਦੇ ਡਾ. ਕਰੀਮਪੁਰੀ


ਗੜ੍ਹਸ਼ੰਕਰ, 25 ਅਪ੍ਰੈਲ (ਹਿੰ.ਸ.)। ਗੜ੍ਹਸ਼ੰਕਰ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਹਾਜ਼ਰੀ ਭਰੀ ਅਤੇ ਮਿਸ਼ਨਰੀ ਸਾਥੀਆਂ ਨੂੰ ਸੰਬੋਧਨ ਕੀਤਾ।

ਡਾ. ਕਰੀਮਪੁਰੀ ਨੇ ਸੰਬੋਧਨ ਵਿੱਚ ਪੰਜਾਬ ਸੰਭਾਲੋ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਅਤੇ ਕਿਹਾ ਕਿ ਡਾ. ਅੰਬੇਡਕਰ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਦਾ ਸੰਕਲਪ ਲੈ ਕੇ ਅੱਗੇ ਵਧਿਆ ਜਾਏ। ਡਾ. ਕਰੀਮਪੁਰੀ ਨੇ ਕਿਹਾ ਕਿ ਮਹਿਜ਼ ਮੂਰਤੀਆਂ 'ਤੇ ਫੁੱਲ ਚੜ੍ਹਾਉਣ ਨਾਲ ਬਾਬਾ ਸਾਹਿਬ ਦਾ ਮਿਸ਼ਨ ਪੂਰਾ ਨਹੀਂ ਹੋਣਾ। ਉਨ੍ਹਾਂ ਕਿਹਾ, ਸਾਡਾ ਅਸਲੀ ਨਿਸ਼ਾਨਾ 2027 ਵਿੱਚ ਬਾਬਾ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਬਣਾਉਣਾ ਹੋਣਾ ਚਾਹੀਦਾ ਹੈ, ਤਾਂ ਜੋ ਅਸਲ ਮਾਇਨੇ ਵਿੱਚ ਉਨ੍ਹਾਂ ਦਾ ਜਨਮਦਿਨ ਮਨਾਇਆ ਜਾ ਸਕੇ।

'ਪੰਜਾਬ ਸੰਭਾਲੋ' ਮੁਹਿੰਮ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਦਲਿਤ-ਪਿਛੜੇ ਵਰਗ ਦੇ ਹੱਕ ਖਤਰੇ ਵਿੱਚ ਹਨ। ਮੌਜੂਦਾ ਸਰਕਾਰਾਂ ਸੰਵਿਧਾਨਕ ਮੂਲ-ਭਾਵਨਾਵਾਂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸੱਤਾ ਦੀ ਚਾਬੀ ਸਾਡੇ ਹੱਥ ਵਿੱਚ ਨਹੀਂ ਆਉਂਦੀ, ਉਦੋਂ ਤੱਕ ਬਾਬਾ ਸਾਹਿਬ ਵੱਲੋਂ ਦਿੱਤੇ ਗਏ ਅਧਿਕਾਰਾਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ।

ਡਾਕਟਰ ਕਰੀਮਪੁਰੀ ਨੇ ਗੜ੍ਹਸ਼ੰਕਰ ਦੇ ਇਲਾਕਾ ਨਿਵਾਸੀਆਂ ਅਤੇ ਪੰਜਾਬ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਵੋਟ ਦੀ ਤਾਕਤ ਨੂੰ ਪਛਾਣੋ, ਪੰਜਾਬ ਨੂੰ ਬਦਹਾਲੀ ਚੋਂ ਕੱਢਣ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰੋ, 2027 ਦੀਆਂ ਚੋਣਾਂ ਵਿੱਚ ਅਜਿਹਾ ਬਦਲਾਅ ਲਿਆਓ ਜਿਸ ਵਿੱਚ ਗਰੀਬ ਅਤੇ ਮਜ਼ਲੂਮ ਦੀ ਸੁਣਵਾਈ ਹੋਵੇ। ਸਾਡਾ ਸੰਘਰਸ਼ ਸਿਰਫ ਨਾਅਰਿਆਂ ਤੱਕ ਸੀਮਿਤ ਨਹੀਂ, ਬਲਕਿ ਨਿਜ਼ਾਮ ਬਦਲਣ ਤੱਕ ਜਾਰੀ ਰਹੇਗਾ। ਪੰਜਾਬ ਦੀ ਧਰਤੀ 'ਤੇ ਬਾਬਾ ਸਾਹਿਬ ਦੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨਾ ਹੀ ਸਾਡਾ ਅੰਤਿਮ ਮਨੋਰਥ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande