ਲਾਰੈਂਸ ਆਫ ਪੰਜਾਬ ਡੌਕਯੂਮੈਂਟਰੀ ‘ਤੇ ਰੋਕ ਮਗਰੋਂ ਮੂਸੇਵਾਲਾ ਦੇ ਪਿਤਾ ਸਮੇਤ ਵੱਡੇ ਆਗੂਆਂ ਨੂੰ ਮਿਲੀ ਧਮਕੀ
ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ‘ਲਾਰੈਂਸ ਆਫ ਪੰਜਾਬ’ ਨਾਂ ਦੀ ਵੈੱਬ ਸੀਰੀਜ਼ ‘ਤੇ ਰੋਕ ਲੱਗਣ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਸਚੇਤ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਡੀਜੀਪੀ ਗੌਰਵ ਯਾਦਵ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧ
ਲਾਰੈਂਸ ਆਫ ਪੰਜਾਬ ਡੌਕਯੂਮੈਂਟਰੀ ‘ਤੇ ਰੋਕ ਮਗਰੋਂ ਮੂਸੇਵਾਲਾ ਦੇ ਪਿਤਾ ਸਮੇਤ ਵੱਡੇ ਆਗੂਆਂ ਨੂੰ ਮਿਲੀ ਧਮਕੀ


ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ‘ਲਾਰੈਂਸ ਆਫ ਪੰਜਾਬ’ ਨਾਂ ਦੀ ਵੈੱਬ ਸੀਰੀਜ਼ ‘ਤੇ ਰੋਕ ਲੱਗਣ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਸਚੇਤ ਹੋ

ਗਈਆਂ ਹਨ। ਜਾਣਕਾਰੀ ਮੁਤਾਬਕ ਡੀਜੀਪੀ ਗੌਰਵ ਯਾਦਵ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਮੇਤ ਕਈ ਹੋਰ ਸ਼ਖਸੀਅਤਾਂ ਨੂੰ ਵਿਦੇਸ਼ੀ ਵਟਸਐਪ ਨੰਬਰਾਂ ਤੋਂ ਜਾਨੋਂ ਮਾਰਣ ਦੀਆਂ ਧਮਕੀਆਂ

ਮਿਲੀਆਂ ਹਨ।

ਪੁਲਿਸ ਦੇ ਅਨੁਸਾਰ

ਇਹ ਸਾਰੇ ਮੈਸੇਜ ਇਕੋ ਤਰ੍ਹਾਂ ਦੇ ਹਨ ਅਤੇ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮਾਮਲਾ

ਸਾਹਮਣੇ ਆਉਂਦੇ ਹੀ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਇਬਰ ਸੈੱਲ ਨੂੰ ਵੀ

ਐਕਟਿਵ ਹੋ ਗਿਆ ਹੈ। ਸੀਰੀਜ਼ ਦੀ ਘੋਸ਼ਣਾ

ਹੋਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇਓਟੀਟੀ ਪਲੇਟਫਾਰਮ ਜੀ5 ਨੂੰ ਕਾਨੂੰਨੀ ਨੋਟਿਸ ਭੇਜਿਆ ਅਤੇ ਇਸਨੂੰ “ਪੰਜਾਬੀਅਤ ਦਾ ਅਪਮਾਨ” ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ

ਲਿਖ ਕੇ ਅਤੇ ਹਾਈ ਕੋਰਟ ਵਿੱਚ ਪੀਆਈਐਲ ਦਾਇਰ ਕਰਕੇ ਰੋਕ ਦੀ ਮੰਗ ਕੀਤੀ। ਦੂਜੇ ਪਾਸੇ ਪੰਜਾਬ

ਪੁਲਿਸ ਨੇ ਕੇਂਦਰੀ ਜਾਣਕਾਰੀ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਕਿ ਇਹ

ਸੀਰੀਜ਼ ਗੈਂਗਸਟਰਾਂ ਦਾ ਮਹਿਮਾ ਮੰਡਨ ਕਰਦੀ ਹੈ, ਜਿਸ ਨਾਲ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਮੱਗਰੀ ਨੌਜਵਾਨਾਂ

ਲਈ “ਜ਼ਹਿਰ” ਵਰਗੀ ਹੈ ਅਤੇ ਇਹ ਪੀੜ੍ਹਤ ਪਰਿਵਾਰਾਂ ਦੇ ਜ਼ਖਮਾਂ ‘ਤੇ ਨਮਕ ਛਿੜਕਣ ਦੇ ਬਰਾਬਰ ਹੈ। ਸੁਖਜਿੰਦਰ ਸਿੰਘ

ਰੰਧਾਵਾ ਨੇ ਵੀ ਸੀਰੀਜ਼ ਨੂੰ “ਦੇਸ਼ ਵਿਰੋਧੀ” ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਗਨ ਕਲਚਰ ਨੂੰ ਵਧਾਵਾ ਮਿਲਦਾ ਹੈ।

ਉਨ੍ਹਾਂ ਨੇ ਇਸ ‘ਤੇ ਤੁਰੰਤ ਪਾਬੰਦੀ ਦੀ ਮੰਗ ਕੀਤੀ ਸੀ। ਇਸ ਮਾਮਲੇ ‘ਚ ਆਵਾਜ਼ ਉਠਾਉਣ ਤੋਂ ਬਾਅਦ ਰੰਧਾਵਾ ਨੂੰ ਵੀ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈਗੈਂਗ ਵੱਲੋਂ ਧਮਕੀਆਂ ਮਿਲੀਆਂ ਹਨ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦੇ

ਦਿੱਤੀ ਹੈ। ਪੁਲਿਸ ਨੇ ਕਿਹਾ ਹੈ

ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਧਮਕੀਆਂ ਦੇ ਸਰੋਤ ਦਾ ਪਤਾ ਲਗਾਉਣ ਲਈ

ਸਾਇਬਰ ਟ੍ਰੈਕਿੰਗ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande