ਝੋਨੇ ਤੋਂ ਮੱਕੀ ਵੱਲ ਕਦਮ,ਪਾਣੀ ਦੀ ਬੱਚਤ ਦਾ ਸਹੀ ਹੱਲ : ਡਾ. ਤੇਜਬੀਰ ਸਿੰਘ ਭੰਗੂ
ਖਡੂਰ ਸਾਹਿਬ,, 25 ਅਪ੍ਰੈਲ (ਹਿੰ.ਸ.)। ਪੰਜਾਬ ਅਤੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਸਾਉਣੀ ਦੀਆਂ ਫ਼ਸਲਾਂ ਵਿਚ ਮੱਕੀ ਇਕ ਮਹੱਤਵਪੂਰਨ ਵਿਕਲਪ ਵਜੋਂ ਉਭਰ ਰਹੀ ਹੈ। ਝੋਨੇ ਦੀ ਵੱਧ ਰਹੀ ਲਾਗਤ ਅਤੇ ਪਾਣੀ ਦੀ ਘਾਟ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਵੱਲੋਂ ਮੱਕੀ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੱਕੀ
ਮੱਕੀ ਦੀ ਖੇਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਧਿਕਾਰੀ।


ਖਡੂਰ ਸਾਹਿਬ,, 25 ਅਪ੍ਰੈਲ (ਹਿੰ.ਸ.)। ਪੰਜਾਬ ਅਤੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਸਾਉਣੀ ਦੀਆਂ ਫ਼ਸਲਾਂ ਵਿਚ ਮੱਕੀ ਇਕ ਮਹੱਤਵਪੂਰਨ ਵਿਕਲਪ ਵਜੋਂ ਉਭਰ ਰਹੀ ਹੈ। ਝੋਨੇ ਦੀ ਵੱਧ ਰਹੀ ਲਾਗਤ ਅਤੇ ਪਾਣੀ ਦੀ ਘਾਟ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਵੱਲੋਂ ਮੱਕੀ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੱਕੀ ਨਾ ਸਿਰਫ ਘੱਟ ਪਾਣੀ ਨਾਲ ਤਿਆਰ ਹੋ ਜਾਂਦੀ ਹੈ, ਸਗੋਂ ਇਹ ਮਿੱਟੀ ਦੀ ਸਿਹਤ ਨੂੰ ਵੀ ਬਿਹਤਰ ਬਣਾਉਂਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਦੀ ਹੈ।

ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ. ਯਾਦਵਿੰਦਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਅਭਿਆਨ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਟੀਮ ਵੱਲੋਂ ਬਲਾਕ ਖਡੂਰ ਸਾਹਿਬ ਦੇ ਸਾਰੇ ਪਿੰਡਾਂ ਵਿਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਨੁੱਕੜ ਮੀਟਿੰਗਾਂ ਅਤੇ ਘਰ-ਘਰ ਜਾ ਕੇ ਸਾਉਣੀ ਦੀ ਮੱਕੀ ਸਬੰਧੀ ਪ੍ਰਚਾਰ ਕੀਤਾ ਅਤੇ ਕਿਸਾਨਾਂ ਨੂੰ ਮੱਕੀ ਦੀ ਬੀਜਾਈ ਵਾਸਤੇ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਮੱਕੀ ਇਕ ਬਹੁ-ਉਦੇਸ਼ੀ ਫ਼ਸਲ ਹੈ ਜੋ ਮਨੁੱਖੀ ਖ਼ਪਤ, ਪਸ਼ੂ ਚਾਰੇ ਅਤੇ ਉਦਯੋਗਿਕ ਉਪਯੋਗ ਲਈ ਵਰਤੀ ਜਾਂਦੀ ਹੈ। ਇਹ ਫ਼ਸਲ ਤਕਰੀਬਨ 90-110 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਘੱਟ ਪਾਣੀ ਦੀ ਲੋੜ ਹੋਣ ਕਾਰਨ ਝੋਨੇ ਦਾ ਵਧੀਆ ਬਦਲ ਹੈ।

ਸਾਉਣੀ ਦੀ ਮੱਕੀ ਲਈ ਸਭ ਤੋਂ ਉਚਿਤ ਸਮਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਹੈ। ਸਮੇਂ ਸਿਰ ਬੀਜਾਈ ਕਰਨ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਬੀਜ ਮਾਤਰਾ 8-10 ਕਿਲੋ ਪ੍ਰਤੀ ਏਕੜ ਅਤੇ ਲਾਈਨਾਂ ਵਿਚਕਾਰ ਫ਼ਾਸਲਾ: 60 ਸੈ.ਮੀ., ਪੌਦਿਆਂ ਵਿਚਕਾਰ ਫਾਸਲਾ: 20 ਸੈ.ਮੀ ਹੋਣਾ ਚਾਹੀਦਾ ਹੈ।ਮੱਕੀ ਦੀ ਵਧੀਆ ਫਸਲ ਲਈ ਸੰਤੁਲਿਤ ਖਾਦ ਬਹੁਤ ਜ਼ਰੂਰੀ ਹੈ। ਨਾਈਟਰੋਜਨ: 75 ਕਿਲੋ ਪ੍ਰਤੀ ਏਕੜ ਫਾਸਫੋਰਸ : 25 ਕਿਲੋ ਪ੍ਰਤੀ ਏਕੜ ,ਪੋਟਾਸ਼: 10-15 ਕਿਲੋ ਪ੍ਰਤੀ ਏਕੜ। ਅੱਧੀ ਨਾਈਟਰੋਜਨ ਬੀਜਾਈ ਸਮੇਂ ਅਤੇ ਬਾਕੀ ਖੁਰਾਕ 25-30 ਦਿਨਾਂ ਬਾਅਦ ਦੇਣੀ ਚਾਹੀਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਮੱਕੀ ਨੂੰ ਝੋਨੇ ਨਾਲੋਂ ਕਾਫੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਪਹਿਲੀ ਸਿੰਚਾਈ: ਪੁੰਗਰਣ ਤੋਂ ਬਾਅਦ ਫਿਰ ਗੁੱਟ ਬਣਨ ਅਤੇ ਦਾਣਾ ਭਰਨ ਸਮੇਂ ਉਂਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮੱਕੀ ਦੀ ਖੇਤੀ ਵਿਚ ਵਾਧਾ ਕਰਨ ਲਈ ਕਿਸਾਨਾਂ ਨੂੰ 17,500 ਰੁਪਏ ਪ੍ਰਤੀ ਹੈਕਟੇਅਰ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਦਫਤਰ ਜਾ ਕੇ ਮੱਕੀ ਦੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਘੱਟ ਪਾਣੀ ਦੀ ਲੋੜ, ਘੱਟ ਲਾਗਤ, ਵਧੀਆ ਮੁਨਾਫ਼ਾ, ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ, ਝੋਨੇ ਦਾ ਵਧੀਆ ਬਦਲ ਹੋਣਾ ਆਦਿ, ਮੱਕੀ ਦੀ ਫ਼ਸਲ ਦੇ ਫਾਇਦੇ ਹਨ।

ਇਸ ਮੌਕੇ ਡਾ. ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਕਮਲਜੀਤ ਕੌਰ, ਸਹਾਇਕ ਟੈਕਨੋਲੋਜੀ ਮੈਨੇਜਰ ਗੁਰਮੇਜ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਰਣਜੋਧ ਸਿੰਘ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande