
ਚੰਡੀਗੜ੍ਹ, 27 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਹਿਲਾ ਵੀਡੀਓ ਜਾਰੀ ਕੀਤਾ ਹੈ। ਚੱਢਾ ਨੇ ਕਿਹਾ ਕਿ 'ਆਪ' ’ਚ ਟੌਕਸਿਕ ਵਰਕ ਇਨਵਾਇਰਮੈਂਟ ਹੋ ਗਿਆ ਸੀ। ਕੰਮ ਕਰਨ-ਬੋਲਣ ਤੋਂ ਰੋਕਿਆ ਜਾ ਰਿਹਾ ਸੀ। ਇਹ ਪਾਰਟੀ ਹੁਣ ਕੁਝ ਕਰੱਪਟ ਅਤੇ ਕੰਪ੍ਰੋਮਾਈਜ਼ਡ ਲੋਕਾਂ ਦੇ ਹੱਥ ਵਿੱਚ ਫਸ ਕੇ ਰਹਿ ਗਈ ਹੈ।ਇਹ ਪਰਸਨਲ ਫਾਇਦੇ ਲਈ ਕੰਮ ਕਰਦੇ ਹਨ। ਰਾਘਵ ਨੇ ਕਿਹਾ ਕਿ ਮੈਂ ਗਲਤ ਹੋ ਸਕਦਾ ਹਾਂ, ਪਰ ਕੁੱਲ ਸੱਤ ਸੰਸਦ ਮੈਂਬਰਾਂ ਨੇ ਪਾਰਟੀ ਛੱਡੀ ਤਾਂ ਕੀ ਸਾਰੇ ਗਲਤ ਹੋ ਗਏ। ਕੀ ਮੇਰੇ ਤੋਂ ਪਹਿਲਾਂ ਪਾਰਟੀ ਛੱਡਣ ਵਾਲੇ ਵੀ ਗਲਤ ਹੋਏ? ਮੈਂ ਪਾਰਟੀ ਦਾ ਫਾਉਂਡਰ ਮੈਂਬਰ ਰਿਹਾ। ਜਿਹੜੇ ਮਕਸਦ ਲਈ ਇਹ ਪਾਰਟੀ ਬਣੀ ਸੀ, ਹੁਣ ਇਹ ਉਹ ਪਾਰਟੀ ਨਹੀਂ ਰਹੀ। ਮੇਰੇ ਕੋਲ ਤਿੰਨ ਆਪਸ਼ਨ ਸਨ, ਮੈਂ ਪਾਰਟੀ ਛੱਡਣਾ ਹੀ ਉਚਿਤ ਸਮਝਿਆ।ਇਸ ਦੌਰਾਨ, ਰਾਜ ਸਭਾ ਨੇ 'ਆਪ' ਦੇ ਸੱਤ ਸੰਸਦ ਮੈਂਬਰਾਂ ਅਤੇ ਭਾਜਪਾ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਘਵ ਚੱਢਾ, ਅਸ਼ੋਕ ਮਿੱਤਲ, ਵਿਕਰਮਜੀਤ ਸਾਹਨੀ, ਹਰਭਜਨ ਸਿੰਘ ਭੱਜੀ, ਡਾ. ਸੰਦੀਪ ਪਾਠਕ, ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਅਧਿਕਾਰਤ ਤੌਰ 'ਤੇ ਭਾਜਪਾ ਦੇ ਸੰਸਦ ਮੈਂਬਰ ਬਣ ਗਏ ਹਨ। ਭਾਜਪਾ ਦੇ ਹੁਣ ਰਾਜ ਸਭਾ ਵਿੱਚ 113 ਸੰਸਦ ਮੈਂਬਰ ਹੋ ਗਏ ਹਨ।ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੋਸਤੋ ਤੁਹਾਡੇ ਵੱਲੋਂ ਬਹੁਤ ਸਾਰੇ ਮੈਸੇਜ ਆ ਰਹੇ ਹਨ। ਕੁਝ ਮੈਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ, ਜਦੋਂ ਕਿ ਕੁਝ ਮੇਰੇ ਫੈਸਲੇ ਦੇ ਪਿੱਛੇ ਦਾ ਰੀਜ਼ਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਮੈਂ ਇਹ ਵੀਡੀਓ ਬਣਾਇਆ ਹੈ। ਇਹ ਉਨ੍ਹਾਂ ਲਈ ਵੀ ਹੈ ਜਿਨ੍ਹਾਂ ਨੇ ਮੇਰੀ ਪ੍ਰੈਸ ਕਾਨਫਰੰਸ ਨਹੀਂ ਦੇਖੀ; ਉਨ੍ਹਾਂ ਨੂੰ ਜਵਾਬ ਮਿਲ ਜਾਵੇਗਾ।ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਮੈਂ ਇੱਕ ਪ੍ਰੈਕਟਿਸਿੰਗ ਚਾਰਟਰਡ ਅਕਾਊਂਟੈਂਟ ਸੀ। ਮੇਰੇ ਸਾਹਮਣੇ ਇੱਕ ਸ਼ਾਨਦਾਰ ਕਰੀਅਰ ਸੀ, ਪਰ ਮੈਂ ਰਾਜਨੀਤੀ ਵਿੱਚ ਆਉਣ ਲਈ ਉਹ ਕਰੀਅਰ ਛੱਡ ਦਿੱਤਾ। ਮੈਂ ਇੱਥੇ ਆਪਣਾ ਕਰੀਅਰ ਬਣਾਉਣ ਲਈ ਨਹੀਂ ਆਇਆ। ਇੱਕ ਰਾਜਨੀਤਿਕ ਪਾਰਟੀ ਦਾ ਫਾਉਂਡਰ ਮੈਂਬਰ ਬਣਿਆ। ਉਸ ਪਾਰਟੀ ਨੂੰ ਆਪਣੇ ਪ੍ਰਾਈਮ ਯੂਥ ਦੇ 15 ਸਾਲ ਦਿੱਤੇ। ਆਪਣੇ ਖੂਨ-ਪਸੀਨੇ ਨਾਲ ਸਿੰਜਿਆ, ਪਰ ਅੱਜ ਇਹ ਪਾਰਟੀ ਹੁਣ ਪੁਰਾਣੀ ਪਾਰਟੀ ਨਹੀਂ ਰਹੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ