ਜੇ.ਸੀ.ਆਈ ਲੁਧਿਆਣਾ ਸੈਂਟਰਲ ਵੱਲੋਂ ਸਪੀਚ ਕਰਾਫਟ-2026 ਦਾ ਆਯੋਜਨ
ਲੁਧਿਆਣਾ, 27 ਅਪ੍ਰੈਲ (ਹਿੰ.ਸ.)| ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ.ਸੀ.ਆਈ) ਲੁਧਿਆਣਾ ਸੈਂਟਰਲ ਵੱਲੋਂ ਆਪਣੇ ਮੈਂਬਰਾਂ ਦੇ ਹੁਨਰ ਵਿਕਾਸ ਲਈ ਸਥਾਨਕ ਹੋਟਲ ਆਗਾਜ਼ ਵਿਖੇ ਤਿੰਨ ਦਿਨਾਂ ਸਪੀਚ ਕਰਾਫਟ-2026 ਦਾ ਆਯੋਜਨ ਕੀਤਾ ਗਿਆ, ਜਿਸਦਾ ਉਦਘਾਟਨ ਜੇ.ਸੀ.ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਪ੍ਰੀਤ
ਪ੍ਰੋਗਰਾਮ ਦੌਰਾਨ ਸਾਂਝੀ ਕਰਵਾਉਂਦੇ ਹੋਏ।


ਲੁਧਿਆਣਾ, 27 ਅਪ੍ਰੈਲ (ਹਿੰ.ਸ.)| ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ.ਸੀ.ਆਈ) ਲੁਧਿਆਣਾ ਸੈਂਟਰਲ ਵੱਲੋਂ ਆਪਣੇ ਮੈਂਬਰਾਂ ਦੇ ਹੁਨਰ ਵਿਕਾਸ ਲਈ ਸਥਾਨਕ ਹੋਟਲ ਆਗਾਜ਼ ਵਿਖੇ ਤਿੰਨ ਦਿਨਾਂ ਸਪੀਚ ਕਰਾਫਟ-2026 ਦਾ ਆਯੋਜਨ ਕੀਤਾ ਗਿਆ, ਜਿਸਦਾ ਉਦਘਾਟਨ ਜੇ.ਸੀ.ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਪ੍ਰੀਤ ਸਿੰਘ ਆਹੂਜਾ, ਟਰੇਨਿੰਗ ਵੀ ਪੀ ਜਸਪਾਲ ਸਿੰਘ ਗਰੇਵਾਲ ਅਤੇ ਟਰੇਨਿੰਗ ਡਾਇਰੈਕਟਰਾਂ ਵਲੋਂ ਕੀਤਾ ਗਿਆ। ਇਸ ਮੌਕੇ ਗੈਸਟ ਆਫ ਆਨਰ ਹੋਟਲ ਆਗਾਜ ਤੋਂ ਰਾਹੁਲ ਆਹੂਜਾ, ਜੇ.ਸੀ ਰਮਨ ਨਈਅਰ, ਸੀ.ਏ. ਜਸਮਿੰਦਰ ਸਿੰਘ, ਦੀਦਾਰਜੀਤ ਸਿੰਘ ਲੋਟੇ, ਟਰੇਨਰ ਜੇ ਸੀ ਡਾ. ਦਰਸ਼ਨ ਮਰਜਾਦੀ, ਸਾਕਸ਼ੀ ਮਹਾਜਨ ਸ਼ਾਮਿਲ ਰਹੇ।

ਟ੍ਰੇਨਿੰਗ ਸੈਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ, ਐਡਵੋਕੇਟ ਸਿਮਰਪ੍ਰੀਤ ਸਿੰਘ ਆਹੂਜਾ ਨੇ ਦੱਸਿਆ ਕਿ ਜੇ.ਸੀ.ਆਈ ਲੁਧਿਆਣਾ ਸੈਂਟਰਲ ਆਪਣੇ ਮੈਂਬਰਾਂ ਦੇ ਹੁਨਰ ਵਿਕਾਸ ਲਈ ਵਚਨਬੱਧ ਹੈ ਅਤੇ ਸਮੇਂ ਸਮੇਂ ਸਿਰ ਸੰਸਥਾ ਵੱਲੋਂ ਵੱਖ-ਵੱਖ ਟ੍ਰੇਨਿੰਗ ਸੈਸ਼ਨ ਲਗਾਏ ਜਾਂਦੇ ਹਨ। ਸਪੀਚ ਕਰਾਫਟ- 2026 ਦਾ ਉਦੇਸ਼ ਮੈਂਬਰਾਂ ਵਿੱਚ ਕਮਿਊਨੀਕੇਸ਼ਨ ਸਕਿਲਸ ਅਤੇ ਪਬਲਿਕ ਸਪੀਕਿੰਗ ਸਕਿਲਸ ਨੂੰ ਵਧਾਉਣਾ ਹੈ, ਤਾਂ ਜੋ ਇਸ ਹੁਨਰ ਦਾ ਇਸਤੇਮਾਲ ਉਹ ਆਪਣੇ ਬਿਜ਼ਨਸ ਅਤੇ ਰਿਲੇਸ਼ਨ ਡਿਵੈਲਪਮੈਂਟ ਵਿੱਚ ਵਾਧਾ ਕਰ ਸਕਣ। ਇਸ ਸੈਸ਼ਨ ਵਿੱਚ ਸਾਰੇ ਜੋਨਾਂ ਤੋਂ ਪ੍ਰਤਿਭਾਗੀ ਹਿੱਸਾ ਲੈ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਤਿੰਨ ਰੋਜ਼ਾ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ 24 ਅਪ੍ਰੈਲ ਨੂੰ ਹੋਈ ਸੀ ਅਤੇ 25 ਅਪ੍ਰੈਲ ਨੂੰ ਵੀ ਕਈ ਮਹੱਤਵਪੂਰਨ ਸੈਸ਼ਨ ਅਯੋਜਿਤ ਕੀਤੇ ਗਏ ਤੇ 26 ਅਪ੍ਰੈਲ ਨੂੰ ਐਤਵਾਰ ਵਾਲੇ ਦਿਨ ਇਸਦਾ ਸਮਾਪਨ ਹੋਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਕੱਤਰ ਵਿਨਾਇਕ ਕਸ਼ਯਪ, ਜੁਆਇੰਟ ਸਕੱਤਰ ਜੇ.ਸੀ. ਰਸਲੀਨ ਕੌਰ, ਵੀਪੀ ਜਸਪਾਲ ਸਿੰਘ, ਡਾਇਰੈਕਟਰ ਰਿਤਿਕ ਪਲਾਹਾ, ਪੀ.ਐਂਡ.ਆਰ ਵੀਪੀ ਦੀਪਕ, ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਜੇ.ਸੀ. ਕੋਸ਼ਿਕ ਡੋਗਰਾ, ਜੇ.ਸੀ. ਸੰਜੇ ਸ਼ਰਮਾ, ਜੇ.ਸੀ. ਪ੍ਰਭਜੋਤ ਸਿੰਘ, ਹਨੀ ਸੇਠੀ, ਜੇ.ਸੀ. ਸੋਮਨ ਗੋਇਲ, ਜੇ.ਸੀ. ਅਨੁਜ ਧੀਰ, ਜੇ.ਸੀ. ਜੈਸਮੀਨ ਕੌਰ, ਡਾਇਰੈਕਟਰ ਜਤਿੰਦਰ ਪਾਲ ਸਿੰਘ, ਵੀਪੀ ਮੈਨੇਜਮੈਂਟ ਕੁਲਜੀਤ ਸਿੰਘ ਵੀ ਮੌਜੂਦ ਰਹੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande