ਅੰਮ੍ਰਿਤਸਰ ਵਿੱਚ 11 ਹਜ਼ਾਰ ਲੀਟਰ ਲਾਹਣ ਬਰਾਮਦ
ਅੰਮ੍ਰਿਤਸਰ, 28 ਅਪ੍ਰੈਲ (ਹਿੰ.ਸ.)| ਅੰਮ੍ਰਿਤਸਰ ਵਿੱਚ ਆਬਕਾਰੀ ਵਿਭਾਗ ਵੱਲੋਂ ਭਿੰਡੀ ਸੈਦਾਂ ਇਲਾਕੇ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਆਬਕਾਰੀ ਇੰਸਪੈਕਟਰ ਜਗਦੀਪ ਕੌਰ ਨੂੰ ਮਿਲੀ ਗੁਪਤ ਸੂਚਨਾ ਦੇ ਆਧ
ਅੰਮ੍ਰਿਤਸਰ ਵਿੱਚ 11 ਹਜ਼ਾਰ ਲੀਟਰ ਲਾਹਣ ਬਰਾਮਦ


ਅੰਮ੍ਰਿਤਸਰ, 28 ਅਪ੍ਰੈਲ (ਹਿੰ.ਸ.)| ਅੰਮ੍ਰਿਤਸਰ ਵਿੱਚ ਆਬਕਾਰੀ ਵਿਭਾਗ ਵੱਲੋਂ ਭਿੰਡੀ ਸੈਦਾਂ ਇਲਾਕੇ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਆਬਕਾਰੀ ਇੰਸਪੈਕਟਰ ਜਗਦੀਪ ਕੌਰ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਟੀਮ ਨੇ ਥਾਣਾ ਭਿੰਡੀ ਸੈਦਾਂ ਅਧੀਨ ਪਿੰਡ ਵਿੱਚ ਸਰਚ ਓਪਰੇਸ਼ਨ ਸ਼ੁਰੂ ਕੀਤਾ। ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਗਏ, ਜਿੱਥੇ ਲਾਵਾਰਿਸ ਜਗ੍ਹਾਵਾਂ ਵਿੱਚ ਜ਼ਮੀਨ ਹੇਠਾਂ ਤਿਰਪਾਲਾਂ ਨਾਲ ਢੱਕ ਕੇ ਡਰਮ ਛੁਪਾਏ ਗਏ ਸਨ।

ਕਾਰਵਾਈ ਦੌਰਾਨ ਟੀਮ ਨੂੰ ਮੌਕੇ ਤੋਂ ਕਰੀਬ 9 ਡਰਮ ਬਰਾਮਦ ਹੋਏ, ਜਿਨ੍ਹਾਂ ਵਿੱਚ ਗੈਰਕਾਨੂੰਨੀ ਕੱਚੀ ਸ਼ਰਾਬ (ਲਾਹਣ) ਭਰੀ ਹੋਈ ਸੀ। ਕੁੱਲ ਮਿਲਾ ਕੇ ਲਗਭਗ 11,000 ਲੀਟਰ ਲਾਹਣ ਬਰਾਮਦ ਕੀਤੀ ਗਈ, ਜੋ ਗੈਰਕਾਨੂੰਨੀ ਢੰਗ ਨਾਲ ਤਿਆਰ ਕਰਕੇ ਛੁਪਾ ਕੇ ਰੱਖੀ ਗਈ ਸੀ।

ਆਬਕਾਰੀ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਹੀ ਸਾਰੀ ਬਰਾਮਦ ਲਾਹਣ ਨਸ਼ਟ ਕਰ ਦਿੱਤੀ, ਤਾਂ ਜੋ ਇਸਦਾ ਕਿਸੇ ਵੀ ਤਰ੍ਹਾਂ ਗਲਤ ਇਸਤੇਮਾਲ ਨਾ ਹੋ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande