ਜ਼ੀਰਕਪੁਰ ਵਿੱਚ ਸੁਸ਼ਮਾ ਗਰੁੱਪ ਦੇ ਡਾਇਰੈਕਟਰਾਂ ਸਮੇਤ 5 ਖ਼ਿਲਾਫ਼ ਕੇਸ ਦਰਜ
ਜ਼ੀਰਕਪੁਰ, 28 ਅਪ੍ਰੈਲ (ਹਿੰ.ਸ.)| ਪ੍ਰਾਪਰਟੀ ਵਿੱਚ ਨਿਵੇਸ਼ ਕਰਵਾ ਕੇ ਵੱਡੇ ਮੁਨਾਫ਼ੇ ਦਾ ਲਾਲਚ ਦੇਣ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਜ਼ੀਰਕਪੁਰ ਪੁਲਿਸ ਨੇ ਸੁਸ਼ਮਾ ਗਰੁੱਪ ਦੇ ਡਾਇਰੈਕਟਰਾਂ ਅਤੇ ਉਨ੍ਹਾਂ ਦੇ ਏਜੈਂਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਖਰੜ
ਜ਼ੀਰਕਪੁਰ ਵਿੱਚ ਸੁਸ਼ਮਾ ਗਰੁੱਪ ਦੇ ਡਾਇਰੈਕਟਰਾਂ ਸਮੇਤ 5 ਖ਼ਿਲਾਫ਼ ਕੇਸ ਦਰਜ


ਜ਼ੀਰਕਪੁਰ, 28 ਅਪ੍ਰੈਲ (ਹਿੰ.ਸ.)| ਪ੍ਰਾਪਰਟੀ ਵਿੱਚ ਨਿਵੇਸ਼ ਕਰਵਾ ਕੇ ਵੱਡੇ ਮੁਨਾਫ਼ੇ ਦਾ ਲਾਲਚ ਦੇਣ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਜ਼ੀਰਕਪੁਰ ਪੁਲਿਸ ਨੇ ਸੁਸ਼ਮਾ ਗਰੁੱਪ ਦੇ ਡਾਇਰੈਕਟਰਾਂ ਅਤੇ ਉਨ੍ਹਾਂ ਦੇ ਏਜੈਂਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਖਰੜ ਦੇ ਰਹਿਣ ਵਾਲੇ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਸ਼ਮਾ ਗਰੁੱਪ ਦੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡੀਐਸਪੀ ਸਿਟੀ-2 ਵੱਲੋਂ ਕੀਤੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਗਰੁੱਪ ਦੇ ਮਾਲਕ ਬਿੰਦਰ ਪਾਲ ਮਿੱਤਲ, ਭਾਰਤ ਮਿੱਤਲ, ਪ੍ਰਤੀਕ ਮਿੱਤਲ ਅਤੇ ਏਜੈਂਟ ਕਰਮਜੀਤ ਸਿੰਘ ਤੇ ਗੁਰਜੀਤ ਸਿੰਘ ਖ਼ਿਲਾਫ਼ ਆਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਮੁਤਾਬਕ, ਦੋਸ਼ੀਆਂ ਨੇ ਉਨ੍ਹਾਂ ਨੂੰ ਜ਼ੀਰਕਪੁਰ ਸਥਿਤ “ਸੁਸ਼ਮਾ ਐਮਪੀਰੀਆ” ਅਤੇ “ਸੁਸ਼ਮਾ ਪ੍ਰੈਸਟਿਨ” ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਲਈ ਕਿਹਾ। ਪਹਿਲੇ ਨਿਵੇਸ਼ ਤਹਿਤ “ਸੁਸ਼ਮਾ ਐਮਪੀਰੀਆ” ਪ੍ਰੋਜੈਕਟ ਵਿੱਚ ਯੂਨਿਟ ਨੰਬਰ 59 ਬੁੱਕ ਕਰਵਾਇਆ ਗਿਆ, ਜਿਸ ਵਿੱਚ ਬਿਲਡਰ ਵੱਲੋਂ 6 ਸਾਲਾਂ ਵਿੱਚ ਕਬਜ਼ਾ ਦੇਣ ਦੇ ਨਾਲ ਹਰ ਮਹੀਨੇ 98,500 ਰੁਪਏ ਰੀਟਰਨ ਦੇਣ ਦਾ ਵਾਅਦਾ ਕੀਤਾ ਗਿਆ।

ਇਸੇ ਤਰ੍ਹਾਂ ਦੂਜੇ ਨਿਵੇਸ਼ ਵਿੱਚ “ਸੁਸ਼ਮਾ ਪ੍ਰੈਸਟਿਨ” ਪ੍ਰੋਜੈਕਟ ਵਿੱਚ ਯੂਨਿਟ ਨੰਬਰ ਟੀ1-34 ਬੁੱਕ ਕਰਵਾਇਆ ਗਿਆ, ਜਿਸ ਵਿੱਚ 43,200 ਰੁਪਏ ਮਹੀਨਾਵਾਰ ਰੀਟਰਨ ਦਾ ਭਰੋਸਾ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੰਪਨੀ ਨੇ ਲਗਭਗ ਦੋ ਸਾਲ ਤੱਕ ਤੈਅ ਕੀਤੇ ਰੀਟਰਨ ਦਿੱਤੇ, ਪਰ ਇਸ ਤੋਂ ਬਾਅਦ ਭੁਗਤਾਨ ਕਰਨਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੇ ਮੁਤਾਬਕ 12 ਜੂਨ 2024 ਨੂੰ ਬਿਲਡਰ ਵੱਲੋਂ ਇਕ ਨਵਾਂ ਐਮਓਯੂ ਸਾਇਨ ਕਰਵਾਇਆ ਗਿਆ, ਜਿਸ ਵਿੱਚ ਮਹੀਨਾਵਾਰ ਰੀਟਰਨ ਨੂੰ ਅੱਧਾ ਕਰ ਦਿੱਤਾ ਗਿਆ। ਪੁਲਿਸ ਦੇ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande