ਅਣ-ਅਧਿਕਾਰਿਤ ਤੌਰ `ਤੇ ਲੱਗ ਰਹੇ ਖੂਨ ਦਾਨ ਕੈਂਪਾਂ ‘ਤੇ ਸਿਹਤ ਵਿਭਾਗ ਨੇ ਕੱਸਿਆ ਸਿਕੰਜਾ
ਅੰਮ੍ਰਿਤਸਰ, 28 ਅਪ੍ਰੈਲ (ਹਿੰ.ਸ.)| ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧਾਰਮਿਕ ਅਸਥਾਨਾਂ ਦੇ ਬਾਹਰ ਲੱਗ ਰਹੇ ਅਣ-ਅਧਿਕਾਰਿਤ ਖੂਨ ਦਾਨ ਕੈਂਪਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਜਾਜ ਵੱਲੋਂ ਗਠਿ
ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਜਾਜ


ਅੰਮ੍ਰਿਤਸਰ, 28 ਅਪ੍ਰੈਲ (ਹਿੰ.ਸ.)| ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧਾਰਮਿਕ ਅਸਥਾਨਾਂ ਦੇ ਬਾਹਰ ਲੱਗ ਰਹੇ ਅਣ-ਅਧਿਕਾਰਿਤ ਖੂਨ ਦਾਨ ਕੈਂਪਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਜਾਜ ਵੱਲੋਂ ਗਠਿਤ ਕੀਤੀ ਇਸ ਟੀਮ ਜਿਸ ਵਿੱਚ ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਡਾ ਬੀ.ਟੀ.ਓ. ਡਾ ਰੇਖਾ ਰਾਣਾ ਅਤੇ ਸਹਿਯੋਗੀ ਸਟਾਫ ਸ਼ਾਮਿਲ ਹਨ, ਵੱਲੋਂ ਇੱਕ ਸ਼ਿਕਾਇਤ ਦੇ ਆਧਾਰ `ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਲੱਗ ਰਹੇ ਵੱਖ-ਵੱਖ ਖ਼ੂਨਦਾਨ ਕੈਂਪਾਂ ਦੀ ਅਚਾਨਕ ਜਾਂਚ ਕੀਤੀ ਗਈ। ਇਹਨਾਂ ਕੈਂਪਾਂ ਵਿੱਚ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਤਕਨੀਕੀ ਅਤੇ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ ਜਿਵੇਂ ਕਿ ਬਿਨਾਂ ਮਨਜ਼ੂਰੀ ਦੇ ਖੂਨਦਾਨ ਕੈਂਪ ਲਗਾਉਣਾ, ਯੋਗ ਸਟਾਫ ਦੀ ਸਟਾਫ ਦੀ ਕਮੀ ਹੋਣਾ, ਬਿਨਾਂ ਮੈਡੀਕਲ ਪ੍ਰੋਫੈਸ਼ਨਲ ਅਤੇ ਟਰੇਂਡ ਸਟਾਫ ਦੇ ਖੂਨਦਾਨ ਕੈਂਪ ਲਗਾਉਣਾ, ਬੁਨਿਆਦੀ ਕਲੀਨੀਕਲ ਢਾਂਚਾ ਉਪਲਬਧ ਨਾ ਹੋਣਾ ਆਦਿ ਤੋਂ ਇਲਾਵਾ ਖੂਨ ਦਾਤਾਵਾਂ ਦੀ ਸੁਰੱਖਿਆ ਲਈ ਲੋੜੀਂਦੀਆਂ ਜਰੂਰੀ ਦਵਾਈਆਂ ਅਤੇ ਐਮਰਜੈਂਸੀ ਸੁਵਿਧਾਵਾਂ ਵਿੱਚ ਕਮੀ ਹੋਣਾ ਸ਼ਾਮਿਲ ਸੀ।

ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਉਕਤ ਟੀਮ ਨੇ ਦੱਸਿਆ ਕਿ ਜਾਂਚ ਟੀਮ ਦੇ ਪਹੁੰਚਣ ਦੀ ਖ਼ਬਰ ਮਿਲਣ ‘ਤੇ ਕਈ ਆਯੋਜਕਾਂ ਨੇ ਅਚਾਨਕ ਆਪਣੇ ਕੈਂਪ ਬੰਦ ਕਰ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਇਨ੍ਹਾਂ ਅਣ-ਅਧਿਕਾਰਿਤ ਖੂਨਦਾਨ ਸੰਸਥਾਵਾਂ ਬਾਰੇ ਵਿਸਥਾਰ-ਪੂਰਵਕ ਰਿਪੋਰਟਾਂ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਕੀ ਕਾਰਵਾਈ ਲਈ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਹਨ।

ਸਿਵਲ ਸਰਜਨ ਡਾ ਸਤਿੰਦਰ ਸਿੰਘ ਬਜਾਜ ਵੱਲੋਂ ਸਾਰੇ ਬਲੱਡ ਸੈਂਟਰਾਂ ਅਤੇ ਐਨਜੀਓਜ਼ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸਾਰੇ ਖੂਨ ਦਾਨ ਕੈਂਪ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਨੈਸ਼ਨਲ ਬਲੱਡ ਟ੍ਰਾਂਸਫਿਊਜ਼ਨ ਕੌਂਸਲ (ਐੱਨ.ਬੀ.ਟੀ.ਸੀ.) ਦੇ ਨਿਯਮਾਂ ਅਨੁਸਾਰ ਹੀ ਲਗਾਏ ਜਾਣ। ਉਨ੍ਹਾਂ ਕਿਹਾ ਕਿ ਖੂਨ ਦਾਤਾ ਦੀ ਸੁਰੱਖਿਆ ਅਤੇ ਖੂਨ ਦੀ ਗੁਣਵੱਤਾ ਸਭ ਤੋਂ ਮਹੱਤਵਪੂਰਨ ਹਨ। ਕੋਈ ਵੀ ਬਲੱਡ ਸੈਂਟਰ ਜੇਕਰ ਬਿਨਾਂ ਯੋਗ ਤਕਨੀਕੀ ਸਟਾਫ ਦੇ ਪਾਇਆ ਗਿਆ ਤਾਂ ਉਸ ਦੇ ਪਰਮਿਸ਼ਨ ਲਾਈਸੈਂਸ ਤੁਰੰਤ ਰੱਦ ਕੀਤੇ ਜਾਣਗੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਿਵਲ ਸਰਜਨ ਡਾ. ਬਜਾਜ ਨੇ ਕਿਹਾ ਕਿ ਸਿਹਤ ਵਿਭਾਗ ਅਜਿਹੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੇਗਾ ਤਾਂ ਜੋ ਖੂਨ ਦਾਨ ਵਰਗੇ ਨੇਕ ਕੰਮ ਨੂੰ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande