ਨਸ਼ਾ ਸਪਲਾਈ ਰੋਕਣ ਲਈ ਪੰਜਾਬ ਦੀ ਸਰਹੱਦ ’ਤੇ ਲੱਗੇ 2291 ਸੀ.ਸੀ.ਟੀ.ਵੀ. ਕੈਮਰੇ
ਚੰਡੀਗੜ੍ਹ, 29 ਅਪ੍ਰੈਲ (ਹਿੰ.ਸ.)| ਗੈਂਗਸਟਰਾਂ ''ਤੇ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ ''ਸੁਰੱਖਿਆ ਦੀ ਦੂਜੀ ਕਤਾਰ'' ਇੱਕ ਡੂੰਘੀ, ਤਕਨੀਕ-ਅਧਾਰਿਤ ਸੁਰੱਖਿਆ ਵਿਵਸਥਾ, ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ, ਜਿਸ ਦੇ ਤਹਿਤ ਸਰਹੱਦੀ ਪੱਟੀ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ
ਡੀ.ਜੀ.ਪੀ. ਪੰਜਾਬ।


ਚੰਡੀਗੜ੍ਹ, 29 ਅਪ੍ਰੈਲ (ਹਿੰ.ਸ.)| ਗੈਂਗਸਟਰਾਂ 'ਤੇ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ 'ਸੁਰੱਖਿਆ ਦੀ ਦੂਜੀ ਕਤਾਰ' ਇੱਕ ਡੂੰਘੀ, ਤਕਨੀਕ-ਅਧਾਰਿਤ ਸੁਰੱਖਿਆ ਵਿਵਸਥਾ, ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ, ਜਿਸ ਦੇ ਤਹਿਤ ਸਰਹੱਦੀ ਪੱਟੀ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਸੰਵੇਦਨਸ਼ੀਲ ਪਿੰਡਾਂ ਅਤੇ ਰਾਸਤਿਆਂ ‘ਤੇ ਨਿਗਰਾਨੀ ਦਾ ਇੱਕ ਮਜ਼ਬੂਤ ਜਾਲ ਵਿਛਾਇਆ ਗਿਆ ਹੈ। ਇਸ ਤੋਂ ਇਲਾਵਾ, ਸਰਹੱਦੀ ਜ਼ਿਲ੍ਹਿਆਂ ਦੇ 41 ਥਾਣਿਆਂ ਨੂੰ ਵੀ ਸੀਸੀਟੀਵੀ ਕਵਰੇਜ ਹੇਠ ਲਿਆਂਦਾ ਗਿਆ ਹੈ, ਜੋ ਨਿਗਰਾਨੀ ਅਤੇ ਤੁਰੰਤ ਕਾਰਵਾਈ ਲਈ ਲਾਮਬੰਦ ਕੀਤੇ ਗਏ ਹਨ।

ਪਰ ਇਹ ਸਿਰਫ਼ ਨਿਗਰਾਨੀ ਵਧਾਉਣ ਬਾਰੇ ਨਹੀਂ, ਸਗੋਂ ਇਸਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਰਣਨੀਤੀ ਹੈ।

ਜ਼ਮੀਨੀ ਪੱਧਰ ‘ਤੇ ਹੁਣ ਹੋਰ ਸਖ਼ਤ ਅਤੇ ਗੈਰ ਅਨੁਮਾਨਿਤ ਢੰਗ ਨਾਲ ਰੀਅਲ-ਟਾਈਮ ਖੁਫ਼ੀਆ ਜਾਣਕਾਰੀ ‘ਤੇ ਆਧਾਰਿਤ ਨਾਕੇ ਲਗਾਏ ਜਾ ਰਹੇ ਹਨ। ਵਾਹਨਾਂ ਦੀ ਜਾਂਚ ਹੁਣ ਰੁਟੀਨ ਨਹੀਂ ਰਹੀ, ਸਗੋਂ ਟੀਚਾਗਤ ਅਤੇ ਸੂਚਨਾ ਆਧਾਰਿਤ ਹੋ ਗਈ ਹੈ। ਖ਼ਾਸ ਕਰਕੇ ਉਹਨਾਂ ਜ਼ਿਲ੍ਹਿਆਂ ਵਿੱਚ ਐਂਟੀ-ਡਰੋਨ ਨਿਗਰਾਨੀ ਤੇਜ਼ ਕੀਤੀ ਗਈ ਹੈ, ਜਿੱਥੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਏ ਹਨ।

ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੈਲ ਕਾਸਿਮ ਮੀਰ ਨੇ ਕਿਹਾ, “ਸੁਰੱਖਿਆ ਦੀ ਦੂਜੀ ਕਤਾਰ ਉਹ ਜਗ੍ਹਾ ਹੈ ਜਿੱਥੇ ਅਪਰਾਧਕ ਲੜੀ ਨੂੰ ਤੋੜਿਆ ਜਾਂਦਾ ਹੈ। ਜਿੱਥੇ ਪਹਿਲੀ ਕਤਾਰ ਸਰਹੱਦ ਨੂੰ ਸੀਲ ਕਰਦੀ ਹੈ ਅਤੇ ਉੱਥੇ ਹੀ ਸੁਰੱਖਿਆ ਦੀ ਦੂਜੀ ਕਤਾਰ ਸਾਡੇ ਖੇਤਰ ਵਿੱਚ ਕਿਸੇ ਵੀ ਉਲੰਘਣਾ ਨੂੰ ਤੁਰੰਤ ਰੋਕ ਦਿੰਦੀ ਹੈ। ਸਾਡੇ ਨਾਕੇ ਹੁਣ ਸਧਾਰਣ ਚੈਕ-ਪੋਸਟ ਨਹੀਂ ਰਹੇ, ਇਹ ਖੁਫ਼ੀਆ ਜਾਣਕਾਰੀ ਦੇ ਅਧਾਰ ‘ਤੇ ਲਗਾਏ ਜਾਂਦੇ ਹਨ ਅਤੇ ਮੁਕੰਮਲ ਤਸਦੀਕ ਕੀਤੀ ਜਾਣਕਾਰੀ ਦੇ ਆਧਾਰ ‘ਤੇ ਸਥਾਪਿਤ ਕੀਤੇ ਜਾਂਦੇ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਪਿੰਡ ਪੱਧਰ ਦੀਆਂ ਰੱਖਿਆ ਕਮੇਟੀਆਂ ਅਤੇ ਸਥਾਨਕ ਨੈੱਟਵਰਕ ਸੁਰੱਖਿਆ ਢਾਂਚੇ ਦਾ ਹਿੱਸਾ ਬਣ ਚੁੱਕੇ ਹਨ, ਜਿਸ ਨਾਲ ਜ਼ਮੀਨੀ ਗਤੀਵਿਧੀਆਂ ‘ਤੇ ਨਿਗਰਾਨੀ ਬਣੀ ਰਹਿੰਦੀ ਹੈ। ਅਸੀਂ ਨਿਰੰਤਰ ਢਾਂਚਾ, ਨਿਗਰਾਨੀ ਪ੍ਰਣਾਲੀ, ਲਾਮਬੰਦੀ ਅਤੇ ਤੁਰੰਤ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤ ਕਰ ਰਹੇ ਹਾਂ, ਤਾਂ ਜੋ ਇਹ ਕਤਾਰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਅਤੇ ਤੁਰੰਤ ਖ਼ਤਮ ਕਰਨ ਵਿੱਚ ਮਦਦ ਕਰੇ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਦੂਜੀ ਕਤਾਰ ਦੀ ਮਜ਼ਬੂਤੀ ਸੂਬੇ ਦੀ ਐਂਟੀ-ਗੈਂਗਸਟਰ ਰਣਨੀਤੀ ਦਾ ਕੇਂਦਰ ਹੈ। ਉਹਨਾਂ ਨੇ ਕਿਹਾ, “ਅਸੀਂ ਪੁਲਿਸਿੰਗ ਵਿੱਚ ਡੂੰਘਾਈ ਲਿਆ ਰਹੇ ਹਾਂ। ਸਾਡਾ ਧਿਆਨ ਪੂਰੇ ਨੈਟਵਰਕ—ਸਰਹੱਦ ਪਾਰੋਂ ਸਪਲਾਈ ਤੋਂ ਲੈ ਕੇ ਆਖਰੀ ਪੜਾਅ ਦੀ ਡਿਲੀਵਰੀ ਤੱਕ ਨੂੰ ਤੋੜਨ ‘ਤੇ ਕੇਂਦਰਿਤ ਹੈ। ਸੁਰੱਖਿਆ ਦੀ ਦੂਜੀ ਕਤਾਰ ਇਹ ਯਕੀਨੀ ਬਣਾਉਂਦੀ ਹੈ ਕਿ ਜੇ ਕੋਈ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਤਾਂ ਉਹ ਸ਼ੁਰੂਆਤੀ ਪੜਾਅ ‘ਤੇ ਹੀ ਪਤਾ ਲੱਗ ਜਾਵੇ ਅਤੇ ਇਸ ਨੂੰ ਤੁਰੰਤ ਨਾਕਾਮ ਕੀਤਾ ਜਾਵੇ।”

ਪੰਜਾਬ ਦੀ ਪੁਲਿਸਿੰਗ ਪ੍ਰਣਾਲੀ ‘ਤੇ ਨਜ਼ਰ ਰੱਖਣ ਵਾਲਿਆਂ ਲਈ ਇਹ ਇੱਕ ਸਪੱਸ਼ਟ ਬਦਲਾਅ ਦੀ ਨਿਸ਼ਾਨੀ ਹੈ। ਇਹ ਬਦਲਾਅ ਦਰਸਾਉਂਦਾ ਹੈ ਕਿ ਹੁਣ ਅਪਰਾਧ ਹੋਣ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ, ਉਸ ਨੂੰ ਪਹਿਲਾਂ ਹੀ ਰੋਕਣ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਨਸ਼ੀਲੇ ਪਦਾਰਥ ਅਤੇ ਹਥਿਆਰ ਸੁੱਟਣ ਵਾਲੇ ਹਰ ਇੱਕ ਡਰੋਨ ਨੂੰ ਰੋਕਣਾ, ਹਰ ਸ਼ੱਕੀ ਵਾਹਨ ਦੀ ਪਛਾਣ ਅਤੇ ਸੀਸੀਟੀਵੀ ਰਾਹੀਂ ਹਰ ਗਤੀਵਿਧੀ ਦੀ ਨਿਗਰਾਨੀ ਉਸ ਪੂਰੇ ਨੈਟਵਰਕ ਨੂੰ ਕਮਜ਼ੋਰ ਕਰਦੀ ਹੈ ਜੋ ਗੈਂਗਸਟਰਾਂ ਦੀ ਸਹਾਇਤਾ ਕਰਦਾ ਹੈ ਜੋ ਅਕਸਰ ਵਿਦੇਸ਼ਾਂ ਤੋਂ ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande