ਅੱਜ ਜਲੰਧਰ-ਲੁਧਿਆਣਾ ਵਿਚਕਾਰ ਟ੍ਰੇਨ ਰੱਦ
ਜਲੰਧਰ, 29 ਅਪ੍ਰੈਲ (ਹਿੰ.ਸ.)| ਜਲੰਧਰ ਸਿਟੀ ਤੋਂ ਦਿੱਲੀ ਜੰਕਸ਼ਨ ਜਾਣ ਵਾਲੀ ਟ੍ਰੇਨ ਬੁੱਧਵਾਰ ਨੂੰ ਜਲੰਧਰ ਤੋਂ ਨਹੀਂ ਚੱਲੇਗੀ। ਇਹ ਟ੍ਰੇਨ ਹੁਣ ਲੁਧਿਆਣਾ ਜੰਕਸ਼ਨ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਕਾਰਨ ਜਲੰਧਰ ਅਤੇ ਲੁਧਿਆਣਾ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ
ਅੱਜ ਜਲੰਧਰ-ਲੁਧਿਆਣਾ ਵਿਚਕਾਰ ਟ੍ਰੇਨ ਰੱਦ


ਜਲੰਧਰ, 29 ਅਪ੍ਰੈਲ (ਹਿੰ.ਸ.)| ਜਲੰਧਰ ਸਿਟੀ ਤੋਂ ਦਿੱਲੀ ਜੰਕਸ਼ਨ ਜਾਣ ਵਾਲੀ ਟ੍ਰੇਨ ਬੁੱਧਵਾਰ ਨੂੰ ਜਲੰਧਰ ਤੋਂ ਨਹੀਂ ਚੱਲੇਗੀ। ਇਹ ਟ੍ਰੇਨ ਹੁਣ ਲੁਧਿਆਣਾ ਜੰਕਸ਼ਨ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਕਾਰਨ ਜਲੰਧਰ ਅਤੇ ਲੁਧਿਆਣਾ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸੇ ਤਰ੍ਹਾਂ ਜਲੰਧਰ ਸਿਟੀ ਇੰਟਰਸਿਟੀ ਐਕਸਪ੍ਰੈੱਸ ਵੀ ਦਿੱਲੀ ਤੋਂ ਦੁਪਹਿਰ 2:45 ਵਜੇ ਚੱਲੇਗੀ, ਪਰ ਇਹ ਜਲੰਧਰ ਨਹੀਂ ਪਹੁੰਚੇਗੀ। ਟ੍ਰੈਕ ਮੁਰੰਮਤ ਕਾਰਜਾਂ ਕਰਕੇ ਇਸ ਟ੍ਰੇਨ ਨੂੰ ਸਿਰਫ਼ ਲੁਧਿਆਣਾ ਤੱਕ ਹੀ ਚਲਾਇਆ ਜਾ ਰਿਹਾ ਹੈ।

ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਇਸ ਬਦਲਾਅ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਰੇਲਵੇ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਰੇਲਵੇ ਦੇ ਅਧਿਕਾਰਕ ਬਿਆਨ ਅਨੁਸਾਰ, ਟ੍ਰੇਨ ਨੰਬਰ 14682 (ਜਲੰਧਰ ਸਿਟੀ–ਦਿੱਲੀ ਜੰਕਸ਼ਨ) ਜੋ ਅੱਜ 29 ਅਪ੍ਰੈਲ 2026 ਨੂੰ ਜਲੰਧਰ ਤੋਂ ਰਵਾਨਾ ਹੋਣੀ ਸੀ, ਹੁਣ ਲੁਧਿਆਣਾ ਜੰਕਸ਼ਨ ਤੋਂ ਹੀ ਚੱਲੇਗੀ। ਇਸ ਕਰਕੇ ਜਲੰਧਰ ਤੋਂ ਲੁਧਿਆਣਾ ਦਰਮਿਆਨ ਇਹ ਟ੍ਰੇਨ ਰੱਦ ਰਹੇਗੀ। ਵਾਪਸੀ ਦੇ ਸਫ਼ਰ ‘ਤੇ ਵੀ ਇਸਦਾ ਅਸਰ ਵੇਖਣ ਨੂੰ ਮਿਲੇਗਾ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਅਤੇ ਜਲੰਧਰ ਵਿਚਕਾਰ ਇਹ ਖੰਡ ਕੁਝ ਸਮੇਂ ਲਈ ਇਨ੍ਹਾਂ ਖਾਸ ਟ੍ਰੇਨਾਂ ਦੀ ਸੇਵਾ ਤੋਂ ਵੰਜਿਤ ਰਹੇਗਾ। ਅਚਾਨਕ ਬਦਲਾਅ ਕਾਰਨ ਉਹ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ, ਜਿਨ੍ਹਾਂ ਨੇ ਪਹਿਲਾਂ ਹੀ ਜਲੰਧਰ ਲਈ ਬੁਕਿੰਗ ਕਰਵਾ ਲਈ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੇਲਪਲਾਈਨ ਨੰਬਰ ਜਾਂ ਅਧਿਕਾਰਕ ਪੁੱਛਗਿੱਛ ਸੇਵਾ ਰਾਹੀਂ ਟ੍ਰੇਨਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲੈਣ। ਕਿਸੇ ਵੀ ਤਰ੍ਹਾਂ ਦੀ ਗਲਤਫ਼ਹਮੀ ਤੋਂ ਬਚਣ ਲਈ ਸਟੇਸ਼ਨਾਂ ‘ਤੇ ਪੁੱਛਗਿੱਛ ਕਾਊਂਟਰਾਂ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande