ਪੰਜਾਬ ਵਿਧਾਨ ਸਭਾ ਦਾ 12ਵਾਂ ਇਜਲਾਸ 13 ਅਪ੍ਰੈਲ ਨੂੰ ਬੁਲਾਇਆ
ਚੰਡੀਗੜ੍ਹ, 03 ਅਪ੍ਰੈਲ (ਹਿੰ.ਸ.)| ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਇਜਲਾਸ ਵਿਸਾਖੀ ਵਾਲੇ ਦਿਨ 13 ਅਪ੍ਰੈਲ, 2026 ਨੂੰ ਸੋਮਵਾਰ ਸਵੇਰੇ 11 ਵਜੇ ਪੰਜਾਬ ਵਿਧਾਨ ਭਵਨ, ਚੰਡੀਗੜ੍ਹ ਵਿੱਚ ਬੁਲਾਇਆ ਹੈ। ਇਹ ਮੀਟਿੰਗ ਪਹਿਲਾਂ 16 ਮਾਰਚ, 2026 ਨੂੰ ਅਣਮਿੱਥੇ ਸਮੇਂ ਲਈ ਮੁਲਤ
ਸਪੀਕਰ ਕੁਲਤਾਰ ਸਿੰਘ ਸੰਧਵਾਂ


ਚੰਡੀਗੜ੍ਹ, 03 ਅਪ੍ਰੈਲ (ਹਿੰ.ਸ.)| ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਇਜਲਾਸ ਵਿਸਾਖੀ ਵਾਲੇ ਦਿਨ 13 ਅਪ੍ਰੈਲ, 2026 ਨੂੰ ਸੋਮਵਾਰ ਸਵੇਰੇ 11 ਵਜੇ ਪੰਜਾਬ ਵਿਧਾਨ ਭਵਨ, ਚੰਡੀਗੜ੍ਹ ਵਿੱਚ ਬੁਲਾਇਆ ਹੈ। ਇਹ ਮੀਟਿੰਗ ਪਹਿਲਾਂ 16 ਮਾਰਚ, 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਗਈ ਸੀ।

ਸਭਾ ਦੀ ਮੀਟਿੰਗ

ਨੂੰ ਲੈ ਕੇ ਸਪੀਕਰ ਨੇ ਵਿਧਾਇਕਾਂ ਨੂੰ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਨਿਯਮਾਂ ਦੀ ਪਾਲਣਾ ਕਰਨ

ਦੀ ਸਲਾਹ ਦਿੱਤੀ ਹੈ। ਇਸ ਇਜਲਾਸ ਦੀ ਸੂਚਨਾ ਦੇ ਨਾਲ ਹੀ ਸਰਕਾਰ ਅਤੇ ਵਿਧਾਇਕਾਂ ਵੱਲੋਂ ਨਵੇਂ

ਪ੍ਰਸਤਾਵਾਂ ਅਤੇ ਅਹਿਮ ਮਸਲਿਆਂ ’ਤੇ ਧਿਆਨ ਕੇਂਦ੍ਰਿਤ

ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਸੈਸ਼ਨ ਦੌਰਾਨ

ਸਰਕਾਰ ਵੱਲੋਂ ਬੇਅਦਬੀ ਬਿੱਲ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਮਹੱਤਵਪੂਰਨ ਮਸਲਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ ਅਤੇ ਵੱਖ-ਵੱਖ ਵਿਭਾਗਾਂ

ਨਾਲ ਜੁੜੇ ਮੁੱਦੇ ਵੀ ਉਠਾਏ ਜਾ ਸਕਦੇ ਹਨ। ਹਾਲਾਂਕਿ ਵਿਧਾਨ ਸਭਾ ਸਕੱਤਰੇਤ ਨੇ ਸੈਸ਼ਨ ਦੀ ਬੈਠਕ

ਬਾਰੇ ਰਸਮੀ ਤੌਰ ’ਤੇ ਕੋਈ ਪ੍ਰੋਗਰਾਮ

ਜਾਰੀ ਨਹੀ ਕੀਤਾ ਪਰ ਇਸ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਸਿਲੈਕਟ ਕਮੇਟੀ ਦੀ ਰਿਪੋਰਟ

ਪੇਸ਼ ਕੀਤੇ ਜਾਣ ਅਤੇ ਇਸ ’ਤੇ ਚਰਚਾ ਕੀਤੇ ਜਾਣ

ਦੀ ਸੰਭਾਵਨਾ ਹੈ। ਬੇਅਦਬੀ ਦਾ ਮੁੱਦਾ

ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਉਠਾਇਆ ਗਿਆ ਸੀ ਤੇ ਇਸ ’ਤੇ ਸਖ਼ਤ ਕਾਨੂੰਨ ਬਣਾਉਣ ਦੀ ਵੀ ਗੱਲ ਕੀਤੀ ਗਈ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande