ਪਠਾਨਕੋਟ ਦੇ ਜਸਨੂਰ ਸਿੰਘ ਨੇ ਸੀ ਡੀ ਐਸ-2 ਵਿੱਚ ਆਲ ਇੰਡੀਆ ਰੈਂਕ 1 ਹਾਸਲ ਕੀਤਾ
ਏਅਰਫੋਰਸ ਅਤੇ ਨੇਵਲ ਅਕੈਡਮੀ ਵਿੱਚ ਪਹਿਲਾ ਸਥਾਨ, ਪਰਿਵਾਰ ਅਤੇ ਅਧਿਆਪਕਾਂ ਨੂੰ ਦਿੱਤਾ ਸਫਲਤਾ ਦਾ ਸਹਿਰਾ
ਜਸਨੂਰ ਸਿੰਘ


ਚੰਡੀਗੜ੍ਹ, 03 ਅਪ੍ਰੈਲ (ਹਿੰ.ਸ.)|

ਪੰਜਾਬ ਦੇ ਪਠਾਨਕੋਟ

ਦੇ ਰਹਿਣ ਵਾਲੇ

ਜਸਨੂਰ ਸਿੰਘ ਨੇ ਯੂਪੀਐੱਸਸੀ

ਦੀ ਸੀ ਡੀ ਐਸ-2 ਪ੍ਰੀਖਿਆ ਵਿੱਚ ਆਲ

ਇੰਡੀਆ ਪੱਧਰ ‘ਤੇ ਪਹਿਲਾ

ਸਥਾਨ ਹਾਸਲ ਕਰਕੇ ਵੱਡੀ

ਉਪਲਬਧੀ ਦਰਜ ਕੀਤੀ ਹੈ।

ਉਨ੍ਹਾਂ ਨੇ ਇੰਡੀਆ ਏਅਰਫੋਰਸ ਅਕੈਡਮੀ ਅਤੇ

ਨੇਵਲ ਅਕੈਡਮੀ ਵਿੱਚ ਪਹਿਲਾ

ਸਥਾਨ ਪ੍ਰਾਪਤ ਕੀਤਾ, ਜਦਕਿ ਇੰਡੀਅਨ ਮਿਲਟਰੀ

ਅਕੈਡਮੀ ਵਿੱਚ ਸੱਤਵਾਂ ਸਥਾਨ

ਹਾਸਲ ਕੀਤਾ।

ਨਤੀਜੇ ਘੋਸ਼ਿਤ

ਹੋਣ ਤੋਂ ਬਾਅਦ

ਜਸਨੂਰ ਵੀਰਵਾਰ ਨੂੰ ਆਪਣੇ

ਘਰ ਪਹੁੰਚੇ, ਜਿੱਥੇ

ਪਰਿਵਾਰ ਅਤੇ ਦੋਸਤਾਂ ਵੱਲੋਂ

ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰ ਸਵਾਗਤ

ਕੀਤਾ ਗਿਆ। ਉਨ੍ਹਾਂ ਦੀ

ਇਸ ਸਫਲਤਾ ਨਾਲ

ਪਠਾਨਕੋਟ ਹੀ ਨਹੀਂ

ਸਗੋਂ ਪੂਰੇ ਪੰਜਾਬ ਵਿੱਚ

ਖੁਸ਼ੀ ਦੀ ਲਹਿਰ

ਦੌੜ ਗਈ ਹੈ

ਅਤੇ ਉਨ੍ਹਾਂ ਦੇ

ਘਰ ਵਧਾਈ ਦੇਣ

ਵਾਲਿਆਂ ਦੀ ਲਗਾਤਾਰ

ਭੀੜ ਲੱਗੀ ਹੋਈ

ਹੈ।

ਜਸਨੂਰ

ਦੀ ਮੁੱਢਲੀ ਪੜ੍ਹਾਈ

ਸੈਂਟ ਜੋਸਫ ਕਾਨਵੈਂਟ ਸਕੂਲ

ਪਠਾਨਕੋਟ ਤੋਂ ਹੋਈ ਅਤੇ

ਇਸ ਤੋਂ ਬਾਅਦ

ਉਹ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਤਿਆਰੀ ਕਰਦੇ

ਰਹੇ। ਉਹ ਆਪਣੀ

ਸਫਲਤਾ ਦਾ ਸਹਿਰਾ

ਆਪਣੇ ਮਾਪਿਆਂ ਅਤੇ ਅਧਿਆਪਕਾਂ

ਨੂੰ ਦਿੰਦੇ ਹਨ।

ਉਨ੍ਹਾਂ ਨੇ ਖਾਸ

ਤੌਰ ‘ਤੇ ਡਾਇਰੈਕਟਰ

ਮੇਜਰ ਜਨਰਲ ਐਚ.ਐਸ.

ਚੌਹਾਨ ਦਾ ਧੰਨਵਾਦ

ਕੀਤਾ, ਜਿਨ੍ਹਾਂ ਨੇ ਉਨ੍ਹਾਂ

ਨੂੰ ਹੌਸਲਾ ਦਿੱਤਾ।

ਜਸਨੂਰ

ਨੇ ਕਿਹਾ ਕਿ

ਡਿਫੈਂਸ ਵਿੱਚ ਜਾਣ ਦੀ

ਇੱਛਾ ਰੱਖਣ ਵਾਲੇ ਨੌਜਵਾਨਾਂ

ਨੂੰ ਸਮੇਂ ਦੀ

ਕਦਰ ਕਰਨੀ ਚਾਹੀਦੀ

ਹੈ। “ਪੜ੍ਹਨ ਵੇਲੇ ਪੜ੍ਹਾਈ

ਤੇ ਖੇਡਣ ਵੇਲੇ

ਖੇਡਣਾ ਚਾਹੀਦਾ ਹੈ। ਬਾਹਰੀ

ਦੁਨੀਆ ਨਾਲ ਜੁੜ ਕੇ

ਤਜਰਬਾ ਲੈਣਾ ਵੀ ਜ਼ਰੂਰੀ

ਹੈ। ਜੇ ਮਿਹਨਤ

ਕਰੀਏ ਤਾਂ ਕਾਮਯਾਬੀ ਜ਼ਰੂਰ

ਮਿਲਦੀ ਹੈ,” ਉਨ੍ਹਾਂ ਨੇ

ਕਿਹਾ। ਉਨ੍ਹਾਂ

ਨੇ ਦੱਸਿਆ ਕਿ

ਉਨ੍ਹਾਂ ਦਾ ਸਫਰ

ਪੰਜ ਸਾਲ ਪਹਿਲਾਂ

ਸ਼ੁਰੂ ਹੋਇਆ ਸੀ। ਉਨ੍ਹਾਂ

ਨੇ ਐਨ ਡੀ ਏ ਦੀ ਪ੍ਰੀਖਿਆ

ਵੀ ਦਿੱਤੀ ਸੀ,

ਜਿਸ ਵਿੱਚ ਲਿਖਤੀ

ਪਾਸ ਕਰਨ ਦੇ

ਬਾਵਜੂਦ ਇੰਟਰਵਿਊ ਵਿੱਚ ਸਫਲ

ਨਹੀਂ ਹੋ ਸਕੇ।

ਪਰ ਉਨ੍ਹਾਂ ਨੇ

ਹੌਸਲਾ ਨਹੀਂ ਹਾਰਿਆ ਅਤੇ

ਆਪਣੀ ਤਿਆਰੀ ਜਾਰੀ ਰੱਖੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande