ਪੰਜਾਬ ’ਚ ਭਾਜਪਾ ਨੂੰ ਚੋਣ ਵਰ੍ਹੇ ’ਚ ਲਾਹਾ ਦੇਣ ਲਈ ਕੇਂਦਰੀ ਸਰਕਾਰ ਕਰ ਰਹੀ ਮਤਰੇਈ ਮਾਂ ਵਾਲਾ ਸਲੂਕ : ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 03 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰਾਜ ਭਰ ਦੀਆਂ 1900 ਦੇ ਕਰੀਬ ਦਾਣਾ ਮੰਡੀਆਂ ’ਚ ਹਾੜ੍ਹੀ ਦੀ ਮੁੱਖ ਫਸਲ ਕਣਕ
ਸੰਬੋਧਨ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ


ਅੰਮ੍ਰਿਤਸਰ/ਅਜਨਾਲਾ, 03 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰਾਜ ਭਰ ਦੀਆਂ 1900 ਦੇ ਕਰੀਬ ਦਾਣਾ ਮੰਡੀਆਂ ’ਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਹੋਣ ਵਾਲੀ 132 ਲੱਖ ਮੀਟ੍ਰਿਕ ਟਨ ਆਮਦ ਦਾ ਇੱਕ ਇੱਕ ਦਾਣਾ ਸਰਕਾਰੀ ਐੱਮ. ਐੱਸ. ਪੀ ਰੇਟ 2585 ਪ੍ਰਤੀ ਕੁਇੰਟਲ ਖ੍ਰੀਦ ਕਰਨ ਲਈ ਵਚਨਬੱਧ ਹੈ। ਇਸ ਵਚਨਬੱਧਤਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਕਾਇਦਾ ਰਾਜ ਭਰ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ, ਸਰਕਾਰੀ ਖ੍ਰੀਦ ਏਜੰਸੀਆਂ, ਮੰਡੀ ਬੋਰਡ/ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਬਿਨ੍ਹਾਂ ਕਿਸੇ ਅੜਿੱਕੇ ਦੇ ਕਣਕ ਦੀ ਸਹੀ ਤੇ ਸਮੇਂ ਸਿਰ ਖ੍ਰੀਦ ਯਕੀਨੀ ਬਣਾਉਣ ਲਈ ਬਾਰਦਾਨਾਂ, ਫਸਲ ਦੀ ਚੁਕਵਾਈ, ਪੈਸਿਆਂ ਦੀ 24 ਘੰਟੇ ’ਚ ਅਦਾਇਗੀ, ਮੰਡੀਆਂ ਚ ਬਿਜਲੀ, ਪੀਣ ਵਾਲੇ ਪਾਣੀ, ਤਰਪਾਲਾਂ, ਸਾਫ ਸਫਾਈ ਆਦਿ ਪੁਖਤਾ ਪ੍ਰਬੰਧਾਂ ਲਈ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਖ੍ਰੀਦ ਪ੍ਰਬੰਧਾਂ ’ਚ ਕੁਤਾਹੀ ਤੇ ਭ੍ਰਿਸ਼ਟਾਚਾਰ ਨੂੰ ਸਰਕਾਰ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ। ਆੜ੍ਹਤੀਆਂ ਤੇ ਪੱਲੇਦਾਰਾਂ ਨੂੰ ਵੀ ਕਿਸਾਨਾਂ ਵਲੋਂ ਹੜ੍ਹਾਂ ਸਮੇਤ ਮੌਜੂਦਾ ਸਮੇਂ ’ਚ ਬੇਮੌਸਮੀ ਅਣਸੁਖਾਵੀਂਆਂ ਪ੍ਰਸਥਿਤੀਆਂ ਦੀ ਮਾਰ ਝੱਲ ਕੇ ਪੁੱਤਾਂ ਵਾਂਗ ਪਾਲੀ ਕਣਕ ਦੀ ਆਨਾਜ ਮੰਡੀਆਂ ਚ ਖਰੀਦੋ ਫਰੋਖਤ ਸਾਂਭ ਸੰਭਾਲ ਲਈ ਕਿਸਾਨਾਂ ਤੇ ਸਰਕਾਰ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।

ਧਾਲੀਵਾਲ ਆਪਣੇ ਚੋਣ ਹਲਕਾ ਅਜਨਾਲਾ ਦੇ ਪਿੰਡਾਂ ਸਮਰਾਏ ਭੰਡਾਲ, ਸੁਲਤਾਨ ਮਾਹਲ, ਕਲ੍ਹੋਮਹਾਲ, ਦੂਰੀਆਂ, ਬਾਜਵਾ, ਦੁਜੋਵਾਲ, ਗਿੱਲਾਂਵਾਲੀ, ਬੇਦੀ ਛੰਨਾ, ਕੋਟ ਰਜ਼ਾਦਾ, ਸੂਫ਼ੀਆਂ ਆਦਿ ਦਰਜ਼ਨ ਦੇ ਕਰੀਬ ਪਿੰਡਾਂ ਚ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਤਹਿਤ ਪੇਂਡੂ ਲੋਕਾਂ ਨੂੰ ਵਿਕਾਸ ਪੱਖੀ ਮੁਸ਼ਕਲਾਂ ਸੁਣਨ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਕਣਕ ਦੀ ਸਰਕਾਰੀ ਖ੍ਰੀਦ ਸਬੰਧੀ ਸੰਭਾਵੀ ਚਿੰਤਾਵਾਂ ਤੋਂ ਜਾਣੂੰ ਹੋਣ ਲਈ ਸਿੱਧਾ ਸੰਵਾਦ ਰਚਾਉਣ ਮੌਕੇ ਪ੍ਰਭਾਵਸ਼ਾਲੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕੇਂਦਰੀ ਭਾਜਪਾ ਸਰਕਾਰ ਦੀ ਘੇਰਾਬੰਦੀ ਕੀਤੀ ਅਤੇ ਇਲਜ਼ਾਮ ਲਗਾਏ ਕਿ ਪੰਜਾਬ ਦੀ ਪੇਂਡੂ ਵਿਕਾਸ ਹੱਕੀ ਰਕਮ 9 ਹਜ਼ਾਰ ਕਰੋੜ ਰੁਪਏ, ਜੀ ਐਸ ਟੀ ਬਕਾਇਆ ਅਤੇ ਕੌਮੀ ਸਿਹਤ ਮਿਸ਼ਨ ਦੇ ਫੰਡਾਂ ਨੂੰ ਨਜ਼ਾਇਜ਼ ਤੌਰ ’ਤੇ ਰੋਕ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਪਹਿਲਾਂ ਹੀ ਅਪਣਾਇਆ ਹੋਇਆ ਹੈ ਅਤੇ ਹੁਣ ਚੋਣ ਵਰ੍ਹੇ ’ਚ ਸਿਆਸੀ ਬਦਲਾਖ਼ੋਰੀ ਤਹਿਤ ਭਾਜਪਾ ਨੂੰ ਕਥਿਤ ਚੋਣ ਲਾਹਾ ਦਿਵਾਉਣ ਲਈ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਆੜਤੀਆਂ ਦੀਆਂ ਹੱਕੀ ਮੰਗਾਂ ਤੋਂ ਟਾਲਾ ਵੱਟ ਕੇ ਕਣਕ ਦੀ ਖਰੀਦ ’ਚ ਰੁਕਾਵਟ ਪਾਉਣ ਲਈ ਗਿਣ ਮਿੱਥ ਕੇ ਸਾਜ਼ਿਸ਼ ਨੀਤੀ ਅਪਣਾਈ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆੜ੍ਹਤੀਆਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਸਪੱਸ਼ਟ ਰਵਈਆ ਅਪਣਾਉਂਦੇ ਹੋਏ ਕੁੱਝ ਸਮਾਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉੱਚ ਤਾਕਤੀ ਮੀਟਿੰਗ ਕਰਕੇ ਅਤੇ ਬਾਅਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਆਨਲਾਈਨ ਕੀਤੀ ਗਈ। ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਕੋਲ ਕਣਕ ਦੀ ਨਿਰਵਿਘਨ ਸਰਕਾਰੀ ਖ੍ਰੀਦ ਲਈ ਪੰਜਾਬ ਦੇ ਗੁਦਾਮਾਂ ’ਚ 40 ਲੱਖ ਮੀਟ੍ਰਿਕ ਟਨ ਸਰਕਾਰੀ ਕਣਕ ਦੇ ਭੰਡਾਰ ਨੂੰ ਚੁੱਕਵਾ ਕੇ ਚਾਲੂ ਹਾੜ੍ਹੀ ’ਚ ਕਣਕ ਦੇ ਨਵੇਂ ਭੰਡਾਰ ਕਰਨ ਲਈ ਵਿਵਸਥਾ ਕਰਨ ਸਮੇਤ ਆੜ੍ਹਤੀਆਂ ਦਾ ਮਾਮਲਾ ਵੀ ਉਠਾਇਆ, ਪਰ ਅਜੇ ਤਕ ਕੇਂਦਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande