

ਤਲਵਾੜਾ,05 ਅਪ੍ਰੈਲ (ਹਿੰ.ਸ.)। ਬੀਬੀਐਮਬੀ ਰੈਡ ਕ੍ਰਾਸ ਮੇਲਾ ਅੱਜ ਇੱਥੇ ਚੀਫ ਇੰਜਨੀਅਰ ਰਾਕੇਸ਼ ਗੁਪਤਾ ਦੀ ਰਹਿਨੁਮਾਈ ਵਿਚ ਧੂਮਧਾਮ ਨਾਲ ਸੰਪੰਨ ਹੋਇਆ ਜਿਸਦਾ ਉਦਘਾਟਨ ਬੀਬੀਐਮਬੀ ਰੈਡਕ੍ਰਾਸ ਦੇ ਚੇਅਰਪਰਸਨ ਸੀਮਾ ਗੁਪਤਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਆਈਏਐਸ ਵੀ ਆਪਣੇ ਰੁਝੇਵਿਆਂ ਭਰੇ ਸਮੇਂ ਵਿਚ ਸਮਾਂ ਕੱਢ ਕੇ ਵਿਸੇਸ਼ ਤੌਰ ’ਤੇ ਇਸ ਮੇਲੇ ਵਿਚ ਪਹੁੰਚੇ। ਮੇਲੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਬੀਬੀਐਮਬੀ ਨੰਗਲ ਤੋਂ ਨਿਗਰਾਨ ਇੰਜਨੀਅਰ ਸੁਰੇਸ਼ ਮਾਨ ਵੀ ਵਿਸੇਸ਼ ਤੌਰ ਤੇ ਮੇਲੇ ਵਿਚ ਸਿਕਰਤ ਕਰਨ ਲਈ ਪਹੁੰਚੇ।
ਇਸ ਮੌਕੇ ਚੀਫ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬੀਬੀਐਮਬੀ ਰੈਡਕ੍ਰਾਸ ਸੰਸਥਾ ਵੱਲੋਂ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਹ ਮੇਲਾ ਇਕ ਸਮਾਜਿਕ ਇਕਜੁੱਟਤਾ ਦੇ ਨਾਲ ਨਾਲ ਰੈਡ ਕ੍ਰਾਸ ਦੇ ਕਾਰਜਾਂ ਨੂੰ ਅੱਗੇ ਲੈਕੇ ਜਾਣ ਵਿਚ ਸਹਾਈ ਸਿੱਧ ਹੁੰਦਾ ਹੈ। ਇਸ ਮੌਕੇ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ, ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਅਤੇ ਇੰਜ ਅਜੀਤ ਕੁਮਾਰ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ।
ਰੈਡ ਕ੍ਰਾਸ ਦੇ ਚੇਅਰਪਰਸਨ ਸੀਮਾ ਗੁਪਤਾ ਨੇ ਇਸ ਮੌਕੇ ਕਿਹਾ ਕਿ ਰੈਡ ਕ੍ਰਾਸ ਰਾਹੀਂ ਸਮਾਜ ਦੇ ਕਮਜੋਰ ਵਰਗਾਂ, ਜਰੂਰਤ ਮੰਦਾਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਨੂੰ ਸਫਲ ਬਣਾਉਣ ਵਿਚ ਇਲਾਕੇ ਦੇ ਲੋਕਾਂ ਦਾ ਵੀ ਭਰਪੂਰ ਯੋਗਦਾਨ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਕਮ ਚੇਅਰਪਰਸ਼ਨ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਇਸ ਮੌਕੇ ਬੀਬੀਐਮਬੀ ਰੈਡਕ੍ਰਾਸ ਸੰਸਥਾਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਬੀਬੀਐਮਬੀ ਰੈਡਕ੍ਰਾਸ ਸੰਸਥਾਂ ਸਮਾਜ ਦੇ ਲੋੜਵੰਦ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਇਸ ਤਰਾਂ ਦੇ ਆਯੋਜਨ ਸਮਾਜਿਕ ਭਾਈਚਾਰੇ ਨੂੰ ਵੀ ਮਜਬੂਤ ਕਰਦੇ ਹਨ। ਉਨ੍ਹਾਂ ਨੇ ਮੇਲੇ ਦੇ ਸਫਲ ਪ੍ਰਬੰਧਨ ਲਈ ਬੀਬੀਐਮਬੀ ਰੈਡ ਕ੍ਰਾਸ ਸੰਸਥਾ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਸਾਰੇ ਮਹਿਮਾਨਾਂ ਨੇ ਮੇਲੇ ਵਿਚ ਬੀਬੀਐਮਬੀ ਦੀਆਂ ਵੱਖ ਵੱਖ ਡਵੀਜਨਾਂ ਅਤੇ ਪ੍ਰਾਈਵੇਟ ਅਦਾਰਿਆਂ ਅਤੇ ਸਵੈ ਸਹਾਇਤਾਂ ਸਮੂਹਾਂ ਵੱਲੋਂ ਲਗਾਏ ਸਟਾਲਾਂ ਦਾ ਨੀਰਿਖਣ ਕੀਤਾ। ਰਵਾਇਤੀ ਖਾਣੇ ਅਤੇ ਰੌਚਕ ਖੇਡਾਂ ਸਭ ਲਈ ਵਿਸੇਸ਼ ਆਕਰਸ਼ਣ ਰਹੀਆਂ। ਲੋਕਾਂ ਨੇ ਬੀਬੀਐਮਬੀ ਦੇ ਵੱਖ ਵੱਖ ਦਫਤਰਾਂ ਵੱਲੋਂ ਸਥਾਪਿਤ ਸਟਾਲਾਂ ਤੇ ਸਵਾਦੀ ਖਾਣਿਆਂ ਦਾ ਆਨੰਦ ਲਿਆ।
ਬੀਬੀਐਮਬੀ ਰੈਡ ਕ੍ਰਾਸ ਸੰਸਥਾਂ ਦੇ ਸਕੱਤਰ ਡਿੰਪਲ ਨੇ ਦੱਸਿਆ ਕਿ ਇਸ ਮੇਲੇ ਤੋਂ ਜੋ ਆਮਦਨ ਹੁੰਦੀ ਹੈ ਉਹ ਰੈਡ ਕ੍ਰਾਸ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਖਰਚ ਕੀਤੀ ਜਾਂਦੀ ਹੈ। ਮੇਲੇ ਦੇ ਸਮਾਪਨ ਮੌਕੇ ਲੱਕੀ ਡ੍ਰਾਅ ਕੱਢੇ ਗਏ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਕਾਰਜਕਾਰੀ ਇੰਜਨੀਅਰ ਵਿਨੈ ਕੁਮਾਰ, ਏਪੀਐਸ ਊੱਭੀ, ਸੰਜੈ ਕੁਮਾਰ ਡਟੀਚ, ਰਬਿੰਦਰ ਸਿੰਘ, ਹਰਪ੍ਰੀਤ ਸਿੰਘ, ਗੌਰਵ ਲਾਂਬਾ, ਪੀਐਮਓ ਸੁਰਿੰਦਰ ਪਾਲ ਸਿੰਘ ਅਤੇ ਰੈਡ ਕ੍ਰਾਸ ਦੇ ਮੈਨੇਜਰ ਨਰਦੇਵ ਸਿੰਘ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ