ਰੋਡ ਸੇਫਟੀ ਓਮਨੀ ਫਾਉਂਡੇਸ਼ਨ ਨੇ ਟ੍ਰੈਫਿਕ ਨਿਯਮਾਂ ਤੇ ਨਸ਼ਾ ਮੁਕਤੀ ਅਭਿਆਨ ਤਹਿਤ ਦਿੱਤੀ ਜਾਣਕਾਰੀ
ਹੁਸ਼ਿਆਰਪੁਰ, 05 ਅਪ੍ਰੈਲ (ਹਿੰ.ਸ.)। ਰੋਡ ਸੇਫਟੀ ਓਮਨੀ ਫਾਉਂਡੇਸ਼ਨ ਵਲੋਂ ਤਲਵਾੜਾ ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਆਰ. ਟੀ. ਓ ਅਮਨਦੀਪ ਕੌਰ ਘੁੰਮਣ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮਹਿਲਾ ਪੁਲਿਸ ਦੇ ਸਹਿਯੋਗ ਨਾਲ ਪਬਲਿਕ ਨੂੰ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਪਾਉਣ ਦੀ ਮਹੱਤਤਾ ਦੱਸੀ ਗਈ
ਲੋਕਾਂ ਨੂੰ ਜਾਗਰੂਕ ਕਰਦੀ ਰੋਡ ਸੇਫਟੀ ਓਮਨੀ ਫਾਉਂਡੇਸ਼ਨ


ਹੁਸ਼ਿਆਰਪੁਰ, 05 ਅਪ੍ਰੈਲ (ਹਿੰ.ਸ.)। ਰੋਡ ਸੇਫਟੀ ਓਮਨੀ ਫਾਉਂਡੇਸ਼ਨ ਵਲੋਂ ਤਲਵਾੜਾ ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਆਰ. ਟੀ. ਓ ਅਮਨਦੀਪ ਕੌਰ ਘੁੰਮਣ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮਹਿਲਾ ਪੁਲਿਸ ਦੇ ਸਹਿਯੋਗ ਨਾਲ ਪਬਲਿਕ ਨੂੰ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਪਾਉਣ ਦੀ ਮਹੱਤਤਾ ਦੱਸੀ ਗਈ, ਕਾਰ ਸਵਾਰਾਂ ਨੂੰ ਸੀਟ ਬੈਲਟ ਦੀ ਜਾਣਕਾਰੀ ਦਿੱਤੀ ਗਈ, ਆਮ ਜਨਤਾ ਵੱਲੋ ਪੂਰਨ ਸਹਿਯੋਗ ਦਿੱਤਾ ਤੇ ਸੜਕ ਨਿਜ਼ਮਾ ਦੀ ਪਾਲਣ ਲਈ ਭਰੋਸਾ ਵੀ ਦਿੱਤਾ।

ਸੜਕ ਸੁਰੱਖਿਆ ਦੇ ਨਾਲ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ, ਨਸ਼ਾ ਇਕ ਜਾਨਲੇਵਾ ਬਿਮਾਰੀ ਹੈ ਇਸ ਤੋਂ ਸਾਨੂੰ ਸਾਰਿਆ ਨੂੰ ਦੂਰ ਰਹਿਣਾ ਚਾਹੀਦਾ। ਰੋਡ ਸੇਫਟੀ ਓਮਨੀ ਫਾਉਂਡੇਸ਼ਨ ਵਲੋਂ ਨਾਲ ਅਵਾਰਾ ਪਸ਼ੂਆਂ ਦੇ ਗਲਾ ’ਚ ਰਿਫਲੈਕਟਰ ਬੈਲਟਾਂ ਵੀ ਪਾਈਆ ਗਈਆਂ, ਜੋ ਕਿ ਰਾਤ ਦੇ ਸਮੇਂ ਦੁਰਘਟਨਾ ਤੋਂ ਬਚਾਓ ਕਰਦੀਆਂ ਹਨ। ਇਸ ਮੌਕੇ ਰੋਡ ਸੇਫਟੀ ਓਮਨੀ ਫਾਉਂਡੇਸ਼ਨ ਦੇ ਵਾਈਸ ਪ੍ਰਧਾਨ ਸਨੀ ਸੈਣੀ, ਮੈਂਬਰ ਮਨਵੀਰ ਸਿੰਘ ਅਤੇ ਪੰਜਾਬ ਪੁਲਸ ਤਲਵਾੜਾ ਦੀ ਮਹਿਲਾ ਪੁਲਿਸ ਮੌਜੂਦ ਰਹੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande