
ਜਲਾਲਾਬਾਦ, 05 ਅਪ੍ਰੈਲ (ਹਿੰ.ਸ.)। ਫਾਜ਼ਿਲਕਾ ਦੇ ਜਲਾਲਾਬਾਦ ਅਧੀਨ ਥਾਣਾ ਵੈਰੋਕੇ ਪੁਲਿਸ ਨੇ 6 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਪਰਮਜੀਤ ਸਿੰਘ ਵਾਸੀ ਗੁਮਾਨੀ ਵਾਲਾ ਖੂਹ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮਹਿਲਾ ਹੌਲਦਾਰ ਕਿਰਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਦੀ ਗੱਡੀ ਢਾਬ ਖੁਸ਼ਹਾਲ ਜੋਈਆ ਤੋਂ ਪਿੰਡ ਅਰਨੀਵਾਲਾ ਵੱਲ ਜਾ ਰਹੀ ਸੀ, ਤਾਂ ਵਾਟਰ ਵਰਕਸ ਨੇੜੇ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਘਾਹ ਵਿੱਚ ਸੁੱਟ ਕੇ ਪਿੱਛੇ ਮੁੜਨ ਲੱਗਿਆ। ਪੁਲਿਸ ਨੇ ਤੁਰੰਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਪਰਮਜੀਤ ਸਿੰਘ ਵਾਸੀ ਗੁਮਾਨੀ ਵਾਲਾ ਖੂਹ ਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਐਨ.ਡੀ.ਪੀ.ਐਸ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ