
ਨਵੀਂ ਦਿੱਲੀ, 06 ਅਪ੍ਰੈਲ (ਹਿੰ.ਸ.)। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਸੰਸਦ ਭਵਨ ਵਿੱਚ ਸਦਨ ਦੇ 19 ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਭਾਜਪਾ ਦੇ ਰਾਮਰਾਓ ਵਾਡਕੁਟੇ, ਮਾਇਆ ਇਵਨਾਤੇ ਅਤੇ ਜੋਤੀ ਵਾਘਮਾਰੇ ਹੋਰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਸਹੁੰ ਚੁੱਕੀ ਹੈ।
ਅੱਜ ਸਹੁੰ ਚੁੱਕਣ ਵਾਲਿਆਂ ਵਿੱਚ ਮਹਾਰਾਸ਼ਟਰ ਤੋਂ ਰਾਮਦਾਸ ਬੰਦੂ ਅਠਾਵਲੇ, ਮਾਇਆ ਚਿੰਤਾਮਨ ਇਵਨਾਤੇ, ਸ਼ਰਦਚੰਦਰ ਪਵਾਰ, ਰਾਮਰਾਓ ਸਖਾਰਾਮ ਵਡਕੁਟੇ, ਡਾ: ਜੋਤੀ ਨਾਗਨਾਥ ਵਾਘਮਾਰੇ ਵੀ ਸ਼ਾਮਲ ਹਨ। ਤਾਮਿਲਨਾਡੂ ਤੋਂ ਕ੍ਰਿਸਟੋਫਰ ਮਾਨਿਕਮ, ਡਾ. ਅੰਬੂਮਨੀ ਰਾਮਦਾਸ, ਕਾਂਸਟੈਂਟੀਨ ਰਵਿੰਦਰਨ, ਐਲ.ਕੇ. ਸੁਧੀਸ਼, ਡਾ. ਐਮ. ਥੰਬੀਦੁਰਾਈ, ਤਿਰੂਚੀ ਸਿਵਾ ਨੇ ਸਹੁੰ ਚੁੱਕੀ। ਪੱਛਮੀ ਬੰਗਾਲ ਤੋਂ ਬਾਬੁਲ ਸੁਪ੍ਰਿਓ ਬਰਾਲ, ਡਾ. ਮੇਨਕਾ ਗੁਰੂਸਵਾਮੀ, ਰਾਜੀਵ ਕੁਮਾਰ, ਰੁਕਮਣੀ ਮਲਿਕ, ਬਿਸਵਾਜੀਤ ਸਿਨਹਾ ਨੇ ਸਹੁੰ ਚੁੱਕੀ। ਓਡੀਸ਼ਾ ਰਾਜ ਤੋਂ ਸੰਤਰੂਤ ਮਿਸ਼ਰਾ, ਦਿਲੀਪ ਕੁਮਾਰ ਰੇਅ, ਮਨਮੋਹਨ ਸਮਾਲ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ