ਪੰਜਾਬ ਵਿੱਚ ਆੜਤੀਆਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ, ਬਠਿੰਡਾ ’ਚ ਨਹੀਂ ਪਹੁੰਚੀ ਫਸਲ
ਬਠਿੰਡਾ, 06 ਅਪ੍ਰੈਲ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋ ਚੁੱਕੀ ਸੀ, ਪਰ ਆੜਤੀਆ ਵੱਲੋਂ ਚੱਲ ਰਹੀ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਹੈ। ਇਸ ਹੜਤਾਲ ਕਾਰਨ ਕਿਸਾਨਾਂ ਨੇ ਵੀ ਮੰਡੀ ਵਿੱਚ ਆਪਣੀ ਫਸਲ ਲੈ ਕੇ ਪਹੁੰਚਣਾ ਬੰਦ ਕਰ ਦਿੱਤਾ ਹੈ
ਬਠਿੰਡਾ ਦੀ ਖਾਲੀ ਪਈ ਮੰਡੀ ਦੀ ਫੋਟੋ।


ਬਠਿੰਡਾ, 06 ਅਪ੍ਰੈਲ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋ ਚੁੱਕੀ ਸੀ,

ਪਰ ਆੜਤੀਆ ਵੱਲੋਂ ਚੱਲ ਰਹੀ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਹੈ। ਇਸ ਹੜਤਾਲ ਕਾਰਨ

ਕਿਸਾਨਾਂ ਨੇ ਵੀ ਮੰਡੀ ਵਿੱਚ ਆਪਣੀ ਫਸਲ ਲੈ ਕੇ ਪਹੁੰਚਣਾ ਬੰਦ ਕਰ ਦਿੱਤਾ ਹੈ।ਬਠਿੰਡਾ ਦੀ ਮੰਡੀ ’ਚ ਹਾਲਾਤ ਇਹ ਹਨ ਕਿ ਮੰਡੀ ਖਾਲੀ ਪਈ ਹੈ ਤੇ ਕੋਈ ਵੀ ਮੰਡੀ ’ਚ ਕਣਕ ਦਾ ਦਾਣਾ ਨਹੀਂ ਦਿਖ ਰਿਹਾ।

ਬਠਿੰਡਾ ਆੜਤੀਆ ਯੂਨੀਅਨ ਦੇ ਪ੍ਰਧਾਨਸਤੀਸ਼ ਕੁਮਾਰ ਬੱਬੂਨੇ ਕਿਹਾ ਕਿ ਪੰਜਾਬ

ਸਰਕਾਰ ਵੱਲੋਂ ਹੁਣ ਤੱਕ ਉਹਨਾਂ ਦੇ ਕਿਸੇ ਵੀ ਨੁਮਾਇੰਦੇ ਨਾਲ ਰਾਬਤਾ ਨਹੀਂ ਕੀਤਾ ਗਿਆ। ਇਸ ਕਾਰਨ

ਆੜਤੀਆ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ‘ਤੇ ਹਨ। ਉਨ੍ਹਾਂ ਦੱਸਿਆ ਕਿ ਹੜਤਾਲ ਲਈ ਕੇਂਦਰ

ਸਰਕਾਰ ਨੂੰ vi ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ, ਪਰ ਪੰਜਾਬ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਘਟ ਦੀ

ਰਾਸ਼ੀ ਦੇਣਗੇ ਅਤੇ ਕਮਿਸ਼ਨ ਮੁਕੰਮਲ ਤੌਰ ‘ਤੇ ਮਿਲੇਗਾ।

ਸਤੀਸ਼ ਕੁਮਾਰ ਬੱਬੂ ਨੇ ਕਿਹਾ ਕਿ ਹੁਣ ਤੱਕ ਕੋਈ ਵੀ ਵਾਅਦਾ ਪੂਰਾ

ਨਹੀਂ ਕੀਤਾ ਗਿਆ ਹੈ ਅਤੇ ਆੜਤੀਆ ਨੂੰ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖਣ ਤੋਂ ਇਲਾਵਾ

ਕੋਈ ਚਾਰਾ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹੜਤਾਲ ਕਾਰਨ ਕਿਸਾਨਾਂ ਨੂੰ ਵੀ

ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਮੰਡੀ ਵਿੱਚ ਫਸਲ ਦੀ ਆਮਦਨ ਰੁਕੀ ਹੋਈ

ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande