ਮੋਹਾਲੀ ਰੋਜ਼ਗਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 7 ਅਪ੍ਰੈਲ ਨੂੰ
ਚੰਡੀਗੜ੍ਹ, 06 ਅਪ੍ਰੈਲ (ਹਿੰ.ਸ.)| ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਮੋਹਾਲੀ ਵੱਲੋਂ 7 ਅਪ੍ਰੈਲ ਦਿਨ ਮੰਗਲਵਾਰ ਨੂੰ ਪਲੇਸਮੈਂਟ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ.461, ਤੀਜੀ ਮੰਜਿਲ, ਸੈਕਟਰ-76 ਮੋਹਾਲੀ ਵਿਖੇ ਲਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਦਾ ਸਮਾ
ਮੋਹਾਲੀ ਰੋਜ਼ਗਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 7 ਅਪ੍ਰੈਲ ਨੂੰ


ਚੰਡੀਗੜ੍ਹ, 06 ਅਪ੍ਰੈਲ (ਹਿੰ.ਸ.)| ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਮੋਹਾਲੀ ਵੱਲੋਂ 7 ਅਪ੍ਰੈਲ ਦਿਨ ਮੰਗਲਵਾਰ ਨੂੰ ਪਲੇਸਮੈਂਟ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ.461, ਤੀਜੀ ਮੰਜਿਲ, ਸੈਕਟਰ-76 ਮੋਹਾਲੀ ਵਿਖੇ ਲਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਿਹਰ 01.00 ਵਜੇ ਤੱਕ ਹੋਵੇਗਾ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ, ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਕਤ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਬੀ.ਐਲ.ਡੀ. ਆਊਟਸੋਰਸਿੰਗ, ਸਨ ਟਰੱਸਟ ਕੈਪੀਟਲ, ਮੁਰਾਰੀ ਸੇਵਾਵਾਂ, ਏ ਆਰ ਮੈਰੀਡੀਅਨ (ਹੋਮ ਕੇਅਰ ਐਫ.ਐਮ. ਸੀ.ਜੀ.ਬ੍ਰਾਂਡ), ਏ.ਟੀ.ਐਸ. ਅਤੇ ਡਿਜੀਟੇਕ ਕਾਲ ਸਿਸਟਮ ਪ੍ਰਾਈਵੇਟ. ਲਿਮ. ਕੰਪਨੀਆਂ ਵੱਲੋਂ ਗਾਹਕ ਸਹਾਇਤਾ ਕਾਰਜਕਾਰੀ, ਗਾਹਕ ਸੰਬੰਧ ਪ੍ਰਬੰਧਕ, ਖਪਤਕਾਰ, ਸਰਵੇਖਣ ਮੈਨੇਜਰ, ਪੈਕਰ, ਇਲੈਕਟ੍ਰੀਕਲ ਉਮੀਦਵਾਰ, ਲੇਖਾਕਾਰ (ਮਹਿਲਾ), ਏਰੀਆ ਸੇਲਜ਼ ਅਫਸਰ-ਆਨ ਰੋਲ, ਡੀ.ਈ.ਓ., ਸੀ.ਸੀ.ਈ ਲਈ ਬਾਰਵੀਂ , ਗ੍ਰੈਜੂਏਸ਼ਨ ਪਾਸ (12ਵੀ, ਗ੍ਰੈਜੂਏਟ) ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਤਜਰਬੇ ਅਤੇ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੋਹਾਲੀ ਹੋਵੇਗਾ।

ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ, ਰਿਜੂਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande