ਦੀਨਬੰਧੂ ਛੋਟੂਰਾਮ ਇਮਾਨਦਾਰੀ, ਸਮਾਜਿਕ ਨਿਆਂ ਅਤੇ ਦੂਰਦਰਸ਼ੀ ਅਗਵਾਈ ਦੇ ਪ੍ਰਤੀਕ : ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ
ਚੰਡੀਗੜ੍ਹ, 06 ਅਪ੍ਰੈਲ (ਹਿੰ.ਸ.)। ਭਾਰਤ ਦੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਅੱਜ ਹਰਿਆਣਾ ਦੇ ਸੋਨੀਪਤ ਸਥਿਤ ਦੀਨਬੰਧੂ ਛੋਟੂਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ 8ਵੇਂ ਕੰਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ। ਉਪ ਰਾਸ਼ਟਰਪਤੀ ਨੇ ਦੀਨਬੰਧੂ ਛੋਟੂਰਾਮ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉ
ਸਮਾਗਮ ਦੌਰਾਨ  ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ, ਰਾਜਪਾਲ ਅਤੇ ਚਾਂਸਲਰ ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਪਤਵੰਤੇ।


ਚੰਡੀਗੜ੍ਹ, 06 ਅਪ੍ਰੈਲ (ਹਿੰ.ਸ.)। ਭਾਰਤ ਦੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਅੱਜ ਹਰਿਆਣਾ ਦੇ ਸੋਨੀਪਤ ਸਥਿਤ ਦੀਨਬੰਧੂ ਛੋਟੂਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ 8ਵੇਂ ਕੰਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ। ਉਪ ਰਾਸ਼ਟਰਪਤੀ ਨੇ ਦੀਨਬੰਧੂ ਛੋਟੂਰਾਮ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨ੍ਹਾਂ ਨੂੰ ਇਮਾਨਦਾਰੀ, ਸਮਾਜਿਕ ਨਿਆਂ ਅਤੇ ਦੂਰਦਰਸ਼ੀ ਅਗਵਾਈ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੀਨਬੰਧੂ ਛੋਟੂਰਾਮ ਨੇ ਕਿਸਾਨਾਂ ਅਤੇ ਵਾਂਝੇ ਵਰਗਾਂ ਦੇ ਉਥਾਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਉਨ੍ਹਾਂ ਦੇ ਸਮਾਜਿਕ-ਆਰਥਕ ਵਿਕਾਸ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਅਤੇ ਨਿਆਂਸੰਗਤ ਭੂਮੀ ਵਿਵਸਥਾ 'ਤੇ ਛੋਟੂਰਾਮ ਦੇ ਯਤਨ ਨੇ ਇੱਕ ਮਜਬੂਤ ਖੇਤੀਬਾੜੀ ਢਾਂਚੇ ਦੀ ਨੀਂਹ ਰੱਖੀ, ਜਿਸ ਨਾਲ ਹਰਿਆਣਾ ਇੱਕ ਖੁਸ਼ਹਾਲ ਖੇਤੀਬਾੜੀ ਸੂਬੇ ਵਜੋ ਉਭਰਿਆ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮਹਤੱਵਪੂਰਣ ਯੋਗਦਾਨ ਦਿੱਤਾ।

ਕੰਨਵੋਕੇਸ਼ਨ ਸਮਾਰੋਹ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉੱਪ ਰਾਸ਼ਟਰਪਤੀ ਨੇ ਦਸਿਆ ਕਿ ਗੋਲਡ ਮੈਡਲ ਜੇਤੂਆਂ ਵਿੱਚ ਲਗਭਗ 64 ਫੀਸਦੀ ਮਹਿਲਾਵਾਂ ਹਨ ਅਤੇ ਕੁੱਲ ਪਾਸ ਵਿਦਿਆਰਥੀਆਂ ਵਿੱਚ ਵੀ ਲਗਭਗ 50 ਫੀਸਦੀ ਮਹਿਲਾਵਾਂ ਦੀ ਭਾਗੀਦਾਰੀ ਹੈ। ਉਨ੍ਹਾਂ ਨੇ ਇਸ ਨੂੰ ਮਹਿਲਾ ਸਸ਼ਕਤੀਕਰਣ ਅਤੇ ਬੇਟੀ ਬਚਾਓ-ਬੇਟੀ ਪੜਾਓ ਵਰਗੀ ਯੋਜਨਾਵਾਂ ਦੇ ਸਕਾਰਾਤਮਕ ਪ੍ਰਭਾਵ ਦਾ ਨਤੀਜਾ ਦਸਿਆ।

ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਵਿਜਨ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਨਵਾਚਾਰ, ਆਤਮਵਿਸ਼ਵਾਸ ਅਤੇ ਸਵਦੇਸ਼ੀ ਸਵਾਧਾਨਾਂ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਭੁਮਿਕਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਿੱਥੇ ਕਈ ਦੇਸ਼ਾਂ ਨੇ ਵੈਕਸੀਨ 'ਤੇਂ ਪੇਟੈਂਟ ਰਾਹੀਂ ਲਾਭ ਕਮਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਭਾਰਤ ਨੇ ਨਾ ਸਿਰਫ ਆਪਣੇ ਨਾਗਰਿਕਾਂ ਨੂੰ ਮੁਫਤ ਟੀਕੇ ਉਪਲਬਧ ਕਰਾਏ, ਸਗੋ 100 ਤੋਂ ਵੱਧ ਦੇਸ਼ਾਂ ਨੂੰ ਵੀ ਵੈਕਸੀਨ ਉਪਲਬਧ ਕਰਾ ਕੇ ਆਪਣੀ ਉਦਾਰਤਾ ਦਾ ਸਬੂਤ ਦਿੱਤਾ।

ਉਪ ਰਾਸ਼ਟਰਪਤੀ ਨੇ ਏਆਈ, ਮਸ਼ੀਨ ਲਰਨਿੰਗ, ਰੋਬੋਟਿਕਸ, ਕੁਵਾਂਟਮ ਕੰਪਿਊਟਿੰਗ ਅਤੇ ਗ੍ਰੀਨ ਤਕਨਾਲੋਜੀ ਵਰਗੇ ਉਭਰਦੇ ਖੇਤਰਾਂ ਦੀ ਚਰਚਾ ਕਰਦੇ ਹੋਏ ਵਿਦਿਆਰਥੀਆਂ ਤੋਂ ਇੰਨ੍ਹਾਂ ਨੂੰ ਜਿਮੇਵਾਰੀ ਦੇ ਨਾਲ ਅਪਨਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨਸ਼ੇ ਦੀ ਵਧਦੀ ਸਮੱਸਿਆ 'ਤੇ ਚਿੰਤਾ ਜਤਾਉਂਦੇ ਹੋਏ ਨੌਜਵਾਨਾਂ ਨੂੰ ਇਸ ਪੂਰੀ ਤਰ੍ਹਾ ਤਿਆਗਣ ਅਤੇ ਸਿਹਤਮੰਦ ਤੇ ਸਕਾਰਾਤਮਕ ਜੀਵਨ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਸਮਾਜ ਦੇ ਦੂਤ ਬਨਣ ਲਈ ਪ੍ਰੇਰਿਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਸਫਲਤਾ ਸਿਰਫ ਉਪਲਬਧੀਆਂ ਨਾਲ ਨਹੀਂ, ਸਗੋ ਚਰਿੱਤਰ, ਇਮਾਨਦਾਰੀ ਅਤੇ ਮੁਸ਼ਕਲਾਂ ਤੋਂ ਉਭਰਣ ਦੀ ਸਮਰੱਥਾ ਨਾਲ ਤੈਅ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂ ਧੀਰਜ ਅਤੇ ਹਿੰਮਤ ਦੇ ਨਾਲ ਚਨੌਤੀਆਂ ਦਾ ਸਾਹਮਣਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਧਰਮ ਦੀ ਹਮੇਸ਼ਾ ਅਧਰਮ 'ਤੇ ਜਿੱਤ ਹੁੰਦੀ ਹੈ। ਉਪ ਰਾਸ਼ਟਰਪਤੀ ਨੇ ਸਿਖਿਆ ਵਿੱਚ ਉਪਨਿਵੇਸ਼ਕ ਮਾਨਸਿਕਤਾ ਤੋਂ ਮੁਕਤੀ ਦੀ ਜਰੂਰਤ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਸੱਚੀ ਸਿਖਿਆ ਵਿਅਕਤੀ ਨੂੰ ਸੁਤੰਤਰ ਸੋਚ, ਆਤਮਵਿਸ਼ਵਾਸ ਅਤੇ ਭਾਰਤੀ ਵਿਰਾਸਤ ਅਤੇ ਮਾਣ ਕਰਨਾ ਸਿਖਾਉਂਦੀ ਹੈ। ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਹਿਕਾਰਤਾ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਕਾਸ਼ ਸਿੰਘ ਵੀ ਮੌਜੂਦ ਰਹੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande