ਗਲੋਬਲ ਮਾਰਕੀਟ ਤੋਂ ਮਿਲੇ-ਜੁਲੇ ਸੰਕੇਤ, ਏਸ਼ੀਆ ਵਿੱਚ ਵੀ ਮਿਸ਼ਰਤ ਕਾਰੋਬਾਰ
ਨਵੀਂ ਦਿੱਲੀ, 07 ਅਪ੍ਰੈਲ (ਹਿੰ.ਸ.)। ਗਲੋਬਲ ਮਾਰਕੀਟ ਤੋਂ ਅੱਜ ਮਿਸ਼ਰਤ ਸੰਕੇਤ ਦਿਖਾਈ ਦੇ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਵਿੱਚ ਮਜ਼ਬੂਤੀ ਨਾਲ ਬੰਦ ਹੋਣ ਵਿੱਚ ਕਾਮਯਾਬ ਰਹੇ। ਹਾਲਾਂਕਿ, ਡਾਓ ਜੋਨਸ ਫਿਊਚਰਜ਼ ਅੱਜ ਗਿਰਵਾਟ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀਅਨ ਬਾਜ਼ਾਰ ਵਿੱਚ ਛੁੱਟ
ਪ੍ਰਤੀਕਾਤਮਕ


ਨਵੀਂ ਦਿੱਲੀ, 07 ਅਪ੍ਰੈਲ (ਹਿੰ.ਸ.)। ਗਲੋਬਲ ਮਾਰਕੀਟ ਤੋਂ ਅੱਜ ਮਿਸ਼ਰਤ ਸੰਕੇਤ ਦਿਖਾਈ ਦੇ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਵਿੱਚ ਮਜ਼ਬੂਤੀ ਨਾਲ ਬੰਦ ਹੋਣ ਵਿੱਚ ਕਾਮਯਾਬ ਰਹੇ। ਹਾਲਾਂਕਿ, ਡਾਓ ਜੋਨਸ ਫਿਊਚਰਜ਼ ਅੱਜ ਗਿਰਵਾਟ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀਅਨ ਬਾਜ਼ਾਰ ਵਿੱਚ ਛੁੱਟੀ ਕਾਰਨ, ਪਿਛਲੇ ਸੈਸ਼ਨ ਵਿੱਚ ਕੋਈ ਕਾਰੋਬਾਰ ਨਹੀਂ ਹੋਇਆ। ਇਸ ਦੌਰਾਨ, ਏਸ਼ੀਆਈ ਬਾਜ਼ਾਰਾਂ ਵਿੱਚ ਅੱਜ ਮਿਸ਼ਰਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।

ਪੱਛਮੀ ਏਸ਼ੀਆ ਵਿੱਚ ਚੱਲ ਰਹੇ ਯੁੱਧ ਨੂੰ ਰੋਕਣ ਲਈ ਸੋਮਵਾਰ ਨੂੰ ਐਲਾਨੇ ਗਏ ਦੋ ਸ਼ਾਂਤੀ ਪ੍ਰਸਤਾਵਾਂ ਨੇ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ਵਿੱਚ ਉਤਸ਼ਾਹੀ ਮਾਹੌਲ ਪੈਦਾ ਕੀਤਾ। ਇਸ ਉਤਸ਼ਾਹ ਕਾਰਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਦੇ ਨਾਲ ਬੰਦ ਹੋਏ। ਡਾਓ ਜੋਨਸ ਇੰਡਸਟਰੀਅਲ ਐਵਰੇਜ਼ 165.21 ਅੰਕ ਜਾਂ 0.36 ਪ੍ਰਤੀਸ਼ਤ ਮਜ਼ਬੂਤੀ ਦੇ ਨਾਲ 46,669.88 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ, ਐਸਐਂਡਪੀ 500 ਇੰਡੈਕਸ ਪਿਛਲੇ ਸੈਸ਼ਨ ਵਿੱਚ 0.44 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 6,611.83 ਅੰਕਾਂ 'ਤੇ ਬੰਦ ਹੋਇਆ। ਨੈਸਡੈਕ ਵੀ 117.16 ਅੰਕਾਂ ਜਾਂ 0.54 ਪ੍ਰਤੀਸ਼ਤ ਦੀ ਤੇਜ਼ੀ ਨਾਲ 21,996.34 ਅੰਕ 'ਤੇ ਬੰਦ ਹੋਇਆ। ਦੂਜੇ ਪਾਸੇ, ਈਰਾਨ ਵੱਲੋਂ ਯੁੱਧ ਰੋਕਣ ਦੇ ਦੋਵਾਂ ਪ੍ਰਸਤਾਵਾਂ ਨੂੰ ਰੱਦ ਕਰਨ ਤੋਂ ਬਾਅਦ, ਡਾਓ ਜੋਨਸ ਫਿਊਚਰਜ਼ 0.15 ਪ੍ਰਤੀਸ਼ਤ ਗਿਰਾਵਟ ਨਾਲ 46,601.01 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।

ਏਸ਼ੀਆਈ ਬਾਜ਼ਾਰ ਅੱਜ ਮਿਲੇ-ਜੁਲੇ ਕਾਰੋਬਾਰ ਕਰ ਰਹੇ ਹਨ। ਨੌਂ ਏਸ਼ੀਆਈ ਬਾਜ਼ਾਰਾਂ ਵਿੱਚੋਂ ਪੰਜ ਸੂਚਕਾਂਕ ਹਰੇ ਨਿਸ਼ਾਨ ਵਿੱਚ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਤਿੰਨ ਲਾਲ ਨਿਸ਼ਾਨ ਵਿੱਚ ਹਨ। ਹਾਂਗਕਾਂਗ ਸਟਾਕ ਐਕਸਚੇਂਜ ਵਿੱਚ ਛੁੱਟ ਹੋਣ ਕਾਰਨ ਅੱਜ ਹੈਂਗ ਸੇਂਗ ਇੰਡੈਕਸ ਵਿੱਚ ਕੋਈ ਉਤਰਾਅ-ਚੜ੍ਹਾਅ ਨਹੀਂ ਦਿਖ ਰਿਹਾ ਹੈ।

ਗਿਫ਼ਟ ਨਿਫਟੀ 152.50 ਅੰਕ ਯਾਨੀ 0.66 ਪ੍ਰਤੀਸ਼ਤ ਡਿੱਗ ਕੇ 22,848.50 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਸਟ੍ਰੇਟਸ ਟਾਈਮਜ਼ ਇੰਡੈਕਸ 0.28 ਪ੍ਰਤੀਸ਼ਤ ਡਿੱਗ ਕੇ 4,958.44 ਅੰਕ 'ਤੇ ਪਹੁੰਚ ਗਿਆ ਹੈ। ਨਿੱਕੇਈ ਇੰਡੈਕਸ 64.68 ਅੰਕ ਯਾਨੀ 0.12 ਪ੍ਰਤੀਸ਼ਤ ਡਿੱਗ ਕੇ 53,349 ਅੰਕ 'ਤੇ ਆ ਗਿਆ ਹੈ।

ਦੂਜੇ ਪਾਸੇ, ਕੋਸਪੀ ਇੰਡੈਕਸ 0.22 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 5,462.05 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਸੈੱਟ ਕੰਪੋਜ਼ਿਟ ਇੰਡੈਕਸ 0.28 ਪ੍ਰਤੀਸ਼ਤ ਦੀ ਤੇਜ਼ੀ ਨਾਲ 1,458 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ। ਤਾਈਵਾਨ ਵੇਟਿਡ ਇੰਡੈਕਸ ਵਿੱਚ ਅੱਜ ਚੰਗੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਇਹ ਇੰਡੈਕਸ 485.02 ਅੰਕਾਂ ਯਾਨੀ 1.49 ਪ੍ਰਤੀਸ਼ਤ ਦੀ ਤੇਜ਼ੀ ਨਾਲ 33,057.45 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਜਕਾਰਤਾ ਕੰਪੋਜ਼ਿਟ ਇੰਡੈਕਸ 0.42 ਪ੍ਰਤੀਸ਼ਤ ਦੀ ਮਜ਼ਬੂਤੀ ਦੇ ਨਾਲ 7,019.08 ਅੰਕਾਂ ਦੇ ਪੱਧਰ 'ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.03 ਪ੍ਰਤੀਸ਼ਤ ਦੀ ਮਾਮੂਲੀ ਮਜ਼ਬੂਤੀ ਨਾਲ 3,881.17 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande