ਬੀਬੀਐਮਬੀ ਵੱਲੋਂ ਸਵੱਛਤਾ ਜਾਗਰੂਕਤਾ ਲਈ ਸਰਕਾਰੀ ਕੰਨਿਆ ਸਕੂਲ ਵਿਚ ਸਮਾਗਮ
ਤਲਵਾੜਾ, 07 ਅਪ੍ਰੈਲ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਇੰਜਨੀਅਰ (ਟਾਉਨਸ਼ਿਪ) ਰਬਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰੀ ਕੰਨਿਆਂ ਸੀਨਿਅਰ ਸੈਕੰਡਰੀ ਸਕੂਲ, ਸੈਕਟਰ 3, ਬੀਬੀਐਮਬੀ ਟਾਉਨਸ਼ਿਪ ਵਿਖੇ ਸਵੱਛਤਾ ਜਾਗਰੂਕਤਾ ਸਮਾਗਮ ਕਰਵਾਇਆ
ਬੀਬੀਐਮਬੀ ਵੱਲੋਂ ਸਵੱਛਤਾ ਜਾਗਰੂਕਤਾ ਲਈ ਸਰਕਾਰੀ ਕੰਨਿਆ ਸਕੂਲ ਵਿਚ ਆਯੋਜਿਤ ਸਮਾਗਮ ਦਾ ਦ੍ਰਿਸ਼।


ਤਲਵਾੜਾ, 07 ਅਪ੍ਰੈਲ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਇੰਜਨੀਅਰ (ਟਾਉਨਸ਼ਿਪ) ਰਬਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰੀ ਕੰਨਿਆਂ ਸੀਨਿਅਰ ਸੈਕੰਡਰੀ ਸਕੂਲ, ਸੈਕਟਰ 3, ਬੀਬੀਐਮਬੀ ਟਾਉਨਸ਼ਿਪ ਵਿਖੇ ਸਵੱਛਤਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਨਿਗਰਾਨ ਇੰਜਨੀਅਰ ਵਿਨੈ ਕੁਮਾਰ ਸ਼ਿਰਕਤ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਾਉਂਨਸ਼ਿਪ ਡਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਰਬਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਬੀਬੀਐਮਬੀ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਅਨੇਕਾਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਅਤੇ ਅੱਜ ਦੇ ਸਮਾਗਮ ਦੌਰਾਨ ਸਕੂਲ ਨੂੰ ਸਵੱਛਤਾ ਸਬੰਧੀ ਸਮਾਨ ਵੀ ਭੇਂਟ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਦੀਆਂ ਇਸ ਤਰਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਨਾਲ ਸਮਾਜ ਵਿਚ ਸਵਛੱਤਾ ਪ੍ਰਤੀ ਚੇਤਨਤਾ ਵੱਧਦੀ ਹੈ ਅਤੇ ਹਰੇਕ ਨਾਗਰਿਕ ਆਪਣੇ ਚੌਗਿਰਦੇ ਨੂੰ ਸਾਫ ਰੱਖਣ ਲਈ ਪ੍ਰੇਰਤ ਹੁੰਦਾ ਹੈ।

ਮੁੱਖ ਮਹਿਮਾਨ ਵਧੀਕ ਨਿਗਰਾਨ ਇੰਜਨੀਅਰ ਵਿਨੈ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥਣਾਂ ਨੂੰ ਸਵੱਛਤਾ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਕੁਦਰਤ ਨੇ ਸਾਨੂੰ ਰਹਿਣ ਲਈ ਹਰੇਕ ਸੰਸਾਧਨ ਨਾਲ ਭਰਪੂਰ ਸੋਹਣੀ ਧਰਤੀ ਦਿੱਤੀ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਇਸ ਨੂੰ ਗੰਦਾ ਨਾ ਕਰੀਏ ਅਤੇ ਕੁਦਰਤ ਨਾਲ ਸਮਤੋਲ ਬਣਾਉਂਦੇ ਹੋਏ ਜੀਵਨ ਜੀਵੀਏ। ਉਨ੍ਹਾਂ ਨੇ ਕਿਹਾ ਕਿ ਸਾਡਾ ਆਲਾ ਦੁਆਲਾ ਸਾਡੀ ਜਿੰਮੇਵਾਰੀ ਹੈ ਅਤੇ ਜਿਸ ਤਰਾਂ ਅਸੀਂ ਆਪਣਾ ਘਰ ਸਾਫ ਰੱਖਦੇ ਹਾਂ ਇਸੇ ਤਰਾਂ ਸਾਡੇ ਆਲੇ ਦੁਆਲੇ ਨੂੰ ਵੀ ਸਾਫ ਰੱਖਣ ਵਿਚ ਆਪਣੀ ਭੁਮਿਕਾ ਸਰਗਰਮੀ ਨਾਲ ਨਿਭਾਉਣੀ ਚਾਹੀਦੀ ਹੈ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਾਂ ਦਾਸ ਨੇ ਬੀਬੀਐਮਬੀ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ। ਸਕੂਲ ਅਧਿਆਪਕਾ ਅੰਜੂ ਠਾਕੁਰ ਅਤੇ ਬੰਦਨਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਸਵੱਛਤਾ ਸਬੰਧੀ ਜਾਗਰੂਕਤਾ ਦਾ ਸੁਨੇਹਾ ਦਿੱਤਾ। ਵਿਦਿਆਰਥਣ ਕਨਿਕਾ ਨੇ ਵੀ ਸਵੱਛਤਾ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਐਸਡੀਓ (ਵਾਟਰ ਸਪਲਾਈ) ਸ਼ਿਵਮ ਗਰਗ, ਐਸਡੀਓ (ਬਾਗਬਾਨੀ) ਧੀਰਜ ਕੁਮਾਰ, ਐਸਡੀਓ (ਅਸਟੇਟ) ਗੋਪਾਲ ਸਿੰਘ ਤੋਂ ਇਲਾਵਾ ਜੂਨੀਅਰ ਇੰਜਨੀਅਰ ਰਵਿੰਦਰਪਾਲ ਸਿੰਘ, ਗੁਲਸ਼ਨ ਕੁਮਾਰ, ਹਰਪ੍ਰੀਤ ਸਿੰਘ, ਜਤਿਨ ਸ਼ਰਮਾ, ਓਮਰਾਓ ਸਿੰਘ ਅਤੇ ਰਾਜੂ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande