ਵਿਧਾਇਕ ਪਰਾਸ਼ਰ ਨੇ ਡੀ.ਸੀ ਹਿਮਾਂਸ਼ੂ ਜੈਨ ਨਾਲ ਕੀਤਾ ਸਕੂਲ ਆਫ ਐਮੀਨੈਂਸ ਦਾ ਦੌਰਾ, ਜਲਦ ਹੋਵੇਗਾ ਉਦਘਾਟਨ
ਲੁਧਿਆਣਾ, 07 ਅਪ੍ਰੈਲ (ਹਿੰ.ਸ.)। ਲੁਧਿਆਣਾ ਸੈਂਟਰਲ ਦੇ ਸੂਫ਼ੀਆਂ ਚੌਂਕ ਨਜ਼ਦੀਕ ਤਿਆਰ ਕੀਤਾ ਗਿਆ ਸਕੂਲ ਆਫ ਐਮੀਨੈਂਸ ਹੁਣ ਆਪਣੀਆਂ ਅਖੀਰਲੀਆਂ ਤਿਆਰੀਆਂ ਵਿੱਚ ਹੈ। ਇਸ ਸੰਬੰਧੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਮਿਲ ਕੇ ਸਕੂਲ ਦਾ ਦੌਰਾ ਕਰਦੇ ਹੋਏ ਅੰਤਿਮ ਤ
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਡੀ. ਸੀ ਹਿਮਾਂਸ਼ੂ ਜੈਨ ਸਕੂਲ ਆਫ ਐਮੀਨੈਂਸ ਦਾ ਦੌਰਾ ਕਰਕੇ ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ।


ਲੁਧਿਆਣਾ, 07 ਅਪ੍ਰੈਲ (ਹਿੰ.ਸ.)। ਲੁਧਿਆਣਾ ਸੈਂਟਰਲ ਦੇ ਸੂਫ਼ੀਆਂ ਚੌਂਕ ਨਜ਼ਦੀਕ ਤਿਆਰ ਕੀਤਾ ਗਿਆ ਸਕੂਲ ਆਫ ਐਮੀਨੈਂਸ ਹੁਣ ਆਪਣੀਆਂ ਅਖੀਰਲੀਆਂ ਤਿਆਰੀਆਂ ਵਿੱਚ ਹੈ। ਇਸ ਸੰਬੰਧੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਮਿਲ ਕੇ ਸਕੂਲ ਦਾ ਦੌਰਾ ਕਰਦੇ ਹੋਏ ਅੰਤਿਮ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ।

ਇਸ ਦੌਰਾਨ ਸਕੂਲ ਦੇ ਢਾਂਚਾਗਤ ਕੰਮਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸਰੂਮ, ਸਮਾਰਟ ਕਲਾਸਾਂ, ਵਿਗਿਆਨ ਲੈਬ, ਕੰਪਿਊਟਰ ਲੈਬ, ਲਾਇਬ੍ਰੇਰੀ ਅਤੇ ਖੇਡ ਮੈਦਾਨ ਸਮੇਤ ਸਾਰੀਆਂ ਸਹੂਲਤਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਸਕੂਲ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਆਧੁਨਿਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ।

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਸਕੂਲ ਪੂਰੇ ਹਲਕੇ ਵਿੱਚ ਸਭ ਤੋਂ ਵਧੀਆ ਸਿੱਖਿਆ ਸੰਸਥਾ ਬਣੇਗਾ ਅਤੇ ਖਾਸ ਕਰਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਇਕ ਸੁਨਹਿਰਾ ਮੌਕਾ ਸਾਬਤ ਹੋਵੇਗਾ, ਜਿੱਥੇ ਉਹ ਪੜ੍ਹ-ਲਿਖ ਕੇ ਆਪਣੇ ਸੁਪਨੇ ਸਾਕਾਰ ਕਰਦੇ ਹੋਏ ਉੱਚ ਅਹੁਦਿਆਂ ਤੱਕ ਪਹੁੰਚ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸਕੂਲ ਦੇ ਨਿਰਮਾਣ ਦੌਰਾਨ ਮੂੜ੍ਹ ਅਨੁਮਾਨ ਤਿਆਰ ਕੀਤਾ ਗਿਆ ਸੀ, ਜਿਸ ਕਾਰਨ ਕੰਮ ਨੂੰ ਮੁਕੰਮਲ ਕਰਨ ਵਿੱਚ ਕੁਝ ਸਮਾਂ ਲੱਗਿਆ, ਪਰ ਹੁਣ ਸਾਰਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ।

ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਗਾਮੀ ਅਕਾਦਮਿਕ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸਕੂਲ ਆਫ ਐਮੀਨੈਂਸ ਦਾ ਰਸਮੀ ਉਦਘਾਟਨ ਕਰਕੇ ਇਸਨੂੰ ਵਿਦਿਆਰਥੀਆਂ ਲਈ ਸਮਰਪਿਤ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਦਘਾਟਨ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ, ਤਾਂ ਜੋ ਵਿਦਿਆਰਥੀਆਂ ਨੂੰ ਪਹਿਲੇ ਦਿਨ ਤੋਂ ਹੀ ਬਿਹਤਰ ਸਹੂਲਤਾਂ ਅਤੇ ਉੱਚ ਮਿਆਰੀ ਸਿੱਖਿਆ ਦਾ ਮਾਹੌਲ ਮਿਲ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande