ਜਨਗਣਨਾ 2027 ਲਈ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਜਾਰੀ
ਗੁਰਦਾਸਪੁਰ, 07 ਅਪ੍ਰੈਲ (ਹਿੰ.ਸ.)। ਭਾਰਤ ਵਿੱਚ ਪਹਿਲੇ ਫੇਜ਼ ਦੀ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸਬੰਧੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ 52 ਦੇ ਕਰੀਬ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਪੰਚਾਇਤ ਭਵਨ ਵਿਖੇ ਚੱਲ ਰਹੀ ਹੈ। ਉਕਤ ਟ੍ਰੇਨਿੰਗ 9 ਅਪ੍ਰੈਲ ਤੱਕ ਹੋਵੇਗੀ।ਅੱਜ ਟ੍ਰੇਨਿੰਗ ਵਿ
ਜਨਗਣਨਾ 2027 ਲਈ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਜਾਰੀ


ਗੁਰਦਾਸਪੁਰ, 07 ਅਪ੍ਰੈਲ (ਹਿੰ.ਸ.)। ਭਾਰਤ ਵਿੱਚ ਪਹਿਲੇ ਫੇਜ਼ ਦੀ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸਬੰਧੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ 52 ਦੇ ਕਰੀਬ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਪੰਚਾਇਤ ਭਵਨ ਵਿਖੇ ਚੱਲ ਰਹੀ ਹੈ। ਉਕਤ ਟ੍ਰੇਨਿੰਗ 9 ਅਪ੍ਰੈਲ ਤੱਕ ਹੋਵੇਗੀ।ਅੱਜ ਟ੍ਰੇਨਿੰਗ ਵਿੱਚ ਵਿਸ਼ੇਸ ਤੌਰ 'ਤੇ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ-ਕਮ-ਜ਼ਿਲ੍ਹਾ ਸੈਂਸੇਸ ਅਫਸਰ ਗੁਰਦਾਸਪੁਰ ਵਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਫੀਲਡ ਟ੍ਰੇਨਰਾਂ ਨੂੰ ਵੱਧ ਤੋਂ ਵੱਧ ਗਿਣਤੀਕਾਰਾਂ ਅਤੇ ਸੈਂਸੇਸ ਸੁਪਰਵਾਈਜ਼ਰ ਨੂੰ ਸਵੈ-ਗਣਨਾ ਕਰਨ ਲਈ ਪ੍ਰੇਰਿਤ ਕਰਨ ਬਾਰੇ ਉਤਸ਼ਾਹਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਪੰਜਾਬ ਦੇ ਵਸਨੀਕ 30 ਅਪ੍ਰੈਲ ਤੋਂ 14 ਮਈ ਤੱਕ ਸੈਂਸੇਸ ਲਈ ਸਵੈ-ਗਣਨਾ ਕਰ ਸਕਦੇ ਹਨ। ਪੰਜਾਬ ਵਿੱਚ ਪਹਿਲੇ ਫੇਜ਼ ਦੀ ਜਨਗਣਨਾਂ, ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ 15 ਮਈ ਤੋਂ ਲੈ ਕੇ 13 ਜੂਨ 2026 ਤੱਕ ਹੋਵੇਗੀ। ਸਵੈ-ਗਣਨਾ ਕਰਨ ਲਈ ਪੋਰਟਲ 30 ਅਪ੍ਰੈਲ ਤੋਂ ਖੋਲ੍ਹਿਆ ਜਾ ਰਿਹਾ ਹੈ। ਟ੍ਰੇਨਿੰਗ ਵਿੱਚ ਉੱਪ ਅਰਥ ਅਤੇ ਅੰਕੜਾ ਸਲਾਹਕਾਰ-ਕਮ ਵਧੀਕ ਜ਼ਿਲ੍ਹਾ ਸੈਂਸੇਸ ਅਫਸਰ ਗੁਰਦਾਸਪੁਰ ਰਾਜੇਸ਼ ਸ਼ਰਮਾ, ਸਹਾਇਕ ਡਾਈਰੈਕਟਰ ਸੈਂਸਜ ਚੰਡੀਗੜ੍ਹ ਤੋਂ ਸੁਪ੍ਰੀਆ ਅਤੇ ਅੰਕਸ਼ ਸਰਮਾ ਸੈਂਸੇਸ ਅਫ਼ਸਰ ਹਾਜ਼ਰ ਸਨ। ਜ਼ਿਲ੍ਹਾ ਗੁਰਦਾਸਪੁਰ ਦੇ ਸੈਂਸੇਸ ਮਾਸਟਰ ਟ੍ਰੇਨਰ ਲੈਕਚਰਾਰ ਗੁਰਮੀਤ ਸਿੰਘ ਭੋਮਾ (ਸਟੇਟ ਅਵਾਰਡੀ) ਅਤੇ ਲੈਕਚਰਾਰ ਸੰਜੀਵ ਕੁਮਾਰ ਵਲੋਂ ਡਿਜੀਟਲ ਟ੍ਰੇਨਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande