ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਮੋਟਰ ਸਾਈਕਲ ਰੋਸ ਮਾਰਚ ਤਿੰਨ ਮਈ ਨੂੰ
ਲੁਧਿਆਣਾ, 01 ਮਈ (ਹਿੰ.ਸ.)| ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੋਂ ਐਨਐਸਏ ਹਟਾਏ ਜਾਣ ਦੇ ਬਾਵਜੂਦ ਹਾਲੇ ਵੀ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਰੱਖੇ ਜਾਨ ਖਿਲਾਫ ਰੋਸ ਜਾਹਿਰ ਕਰਦੇ ਹੋਏ, ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 3 ਮਈ (ਦਿਨ ਐਤਵਾਰ) ਨੂੰ ਇੱਕ ਵਿਸ਼ਾਲ ਮੋਟਰ ਸਾਈਕਲ ਰੋਸ ਮਾਰਚ
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਮੋਟਰ ਸਾਈਕਲ ਰੋਸ ਮਾਰਚ ਤਿੰਨ ਮਈ ਨੂੰ


ਲੁਧਿਆਣਾ, 01 ਮਈ (ਹਿੰ.ਸ.)| ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੋਂ ਐਨਐਸਏ ਹਟਾਏ ਜਾਣ ਦੇ ਬਾਵਜੂਦ ਹਾਲੇ ਵੀ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਰੱਖੇ ਜਾਨ ਖਿਲਾਫ ਰੋਸ ਜਾਹਿਰ ਕਰਦੇ ਹੋਏ, ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 3 ਮਈ (ਦਿਨ ਐਤਵਾਰ) ਨੂੰ ਇੱਕ ਵਿਸ਼ਾਲ ਮੋਟਰ ਸਾਈਕਲ ਰੋਸ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੈਂਕੜਾ ਦੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਸ਼ਾਮਿਲ ਹੋਣਗੇ।

ਰੋਸ ਮਾਰਚ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ, ਸੀਨੀਅਰ ਪਾਰਟੀ ਆਗੂ ਮਲਕੀਤ ਸਿੰਘ ਬੱਲ ਹੰਬੜਾਂ ਅਤੇ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰੋਂ ਐਨਐਸਏ ਹਟਾਏ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਰੱਖੇ ਜਾਣ ਖਿਲਾਫ ਲੋਕਾਂ ਵਿੱਚ ਰੋਸ ਵੱਧਦਾ ਹੀ ਜਾ ਰਿਹਾ ਹੈ। ਜਿਸਨੂੰ ਲੈ ਕੇ ਸਵੇਰ 9 ਵਜੇ ਲਾਢੋਵਾਲ ਪੁੱਲ ਤੋਂ ਮੁੱਲਾਪੁਰ ਪਿੰਡ ਤੱਕ ਇੱਕ ਵਿਸ਼ਾਲ ਮੋਟਰ ਸਾਈਕਲ ਰੋਸ ਮਾਰਚ ਕੱਢਿਆ ਜਾਵੇਗਾ, ਜਿਹੜਾ ਵੱਖ-ਵੱਖ ਪਿੰਡਾਂ ਤੋਂ ਹੋ ਕੇ ਨਿਕਲੇਗਾ। ਇਸ ਦੌਰਾਨ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਵਾਪਸ ਲਿਆਏ ਜਾਣ ਦੀ ਮੰਗ ਵੀ ਕਰਨਗੇ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਚ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਾਅ ਵੱਧਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਆਉਣ ਵਾਲਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande