ਪੰਜਾਬ ਨੈਸ਼ਨਲ ਬੈਂਕ ਵੱਲੋਂ ਪਿੰਡ ਨਿਹਾਲ ਖੇੜਾ ਵਿਖੇ ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ ਦਾ ਆਯੋਜਨ
ਫਾਜ਼ਿਲਕਾ, 12 ਮਈ (ਹਿੰ.ਸ.)। ਪੰਜਾਬ ਨੈਸ਼ਨਲ ਬੈਂਕ ਵੱਲੋਂ ਪਿੰਡ ਨਿਹਾਲ ਖੇੜਾ ਵਿੱਚ ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ (ਪੀ.ਐੱਨ.ਬੀ. ਕ੍ਰਿਸ਼ੀ ਆਰੰਭ) ਦਾ ਆਯੋਜਨ ਨਵੀਨ ਗੁਪਤਾ ਸਰਕਲ ਹੈੱਡ ਫਾਜ਼ਿਲਕਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਜਗਵਿੰਦਰਜੀਤ
ਐਗਰੀਕਲਚਰ ਆਉਟਰੀਚ ਪ੍ਰੋਗਰਾਮ ਨਾਲ ਸਬੰਧਿਤ ਤਸਵੀਰ


ਫਾਜ਼ਿਲਕਾ, 12 ਮਈ (ਹਿੰ.ਸ.)। ਪੰਜਾਬ ਨੈਸ਼ਨਲ ਬੈਂਕ ਵੱਲੋਂ ਪਿੰਡ ਨਿਹਾਲ ਖੇੜਾ ਵਿੱਚ ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ (ਪੀ.ਐੱਨ.ਬੀ. ਕ੍ਰਿਸ਼ੀ ਆਰੰਭ) ਦਾ ਆਯੋਜਨ ਨਵੀਨ ਗੁਪਤਾ ਸਰਕਲ ਹੈੱਡ ਫਾਜ਼ਿਲਕਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਜਗਵਿੰਦਰਜੀਤ ਸਿੰਘ ਗਰੇਵਾਲ, ਸੀਨੀਅਰ ਅਧਿਕਾਰੀ ਪ੍ਰਧਾਨ ਦਫ਼ਤਰ ਤੋਂ (ਉਪ ਮਹਾਂਪ੍ਰਬੰਧਕ) ਸ਼ੈਲੇਂਦਰ ਕੁਮਾਰ ਸ਼੍ਰੀਵਾਸਤਵ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਪ੍ਰੋਗਰਾਮ ਵਿੱਚ ਬੈਂਕ ਦੇ ਵੱਖ-ਵੱਖ ਅਧਿਕਾਰੀਆਂ, ਸ਼ਾਖਾ ਮੁਖੀਆਂ, ਕਰਮਚਾਰੀਆਂ ਅਤੇ ਸਨਮਾਨਿਤ ਕਿਸਾਨ ਗਾਹਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਫਾਜ਼ਿਲਕਾ ਲੀਡ ਬੈਂਕ ਮੈਨੇਜਰ ਬਿਸਵਜੀਤ ਮੈਤਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਆਮ ਜਨਤਾ ਅਤੇ ਕਿਸਾਨਾਂ ਨੂੰ ਵਿੱਤੀ ਸਮਾਵੇਸ਼ (ਐੱਫ. ਆਈ.) ਅਤੇ ਬੈਂਕਿੰਗ ਜਾਗਰੂਕਤਾ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ।

ਪ੍ਰੋਗਰਾਮ ਦੌਰਾਨ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਵੱਖ-ਵੱਖ ਬੈਂਕਿੰਗ ਯੋਜਨਾਵਾਂ ਅਤੇ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਬੈਂਕ ਦੀਆਂ ਖੇਤੀ-ਕੇਂਦਰਿਤ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਕਿਸਾਨਾਂ ਅਤੇ ਗਾਹਕਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਖੇਤਰ ਵਿੱਚ ਬੈਂਕ ਦੀ ਭੂਮਿਕਾ, ਉੱਤਮ ਗਾਹਕ ਸੇਵਾ ਅਤੇ ਪਿੰਡਾਂ ਅਤੇ ਖੇਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਦੀ ਵਚਨਬੱਧਤਾ ’ਤੇ ਰੋਸ਼ਨੀ ਪਾਈ।

ਇਹ ਪ੍ਰੋਗਰਾਮ ਖੇਤੀਬਾੜੀ ਖੇਤਰ ਵਿੱਚ ਵਿੱਤੀ ਸਮਾਵੇਸ਼ ਅਤੇ ਕਾਰੋਬਾਰ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਪਹਿਲ ਸਾਬਤ ਹੋਇਆ। ਪ੍ਰੋਗਰਾਮ ਦੌਰਾਨ ਲਗਭਗ 93 ਕਰੋੜ ਦੀਆਂ ਖੇਤੀਬਾੜੀ ਆਉਟਰੀਚ ਲੀਡਜ਼ ਸੋਰਸ ਕੀਤੀਆਂ ਗਈਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande