ਐਮਰਜੈਂਸੀ ਅਤੇ ਮੁਸ਼ਕਿਲ ਹਾਲਾਤਾਂ ਦੌਰਾਨ ਨਰਸਾਂ ਵੱਲੋਂ ਨਿਭਾਈਆਂ ਸੇਵਾਵਾਂ ਕਾਬਿਲੇ-ਤਾਰੀਫ : ਡਾ. ਤਪਿੰਦਰਜੋਤ
ਬਠਿੰਡਾ, 12 ਮਈ (ਹਿੰ.ਸ.)। ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਸਮੂਹ ਨਰਸ ਸਟਾਂਫ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਇਸ ਸਾਲ ‘ਸਾਡੀ ਨਰਸ ਹੈ ਸਾਡਾ ਭਵਿੱਖ ਅਤੇ ਦੇਖਭਾਲ ਦੀ ਆਰਥਿਕ ਸ਼ਕਤੀ’ ਥੀਮ ਹੇਠ ਵਿਸ਼ਵ ਨਰਸਿ
ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਸਨਮਾਨ ਸਮਾਰੋਹ ਦਾ ਦ੍ਰਿਸ਼।


ਬਠਿੰਡਾ, 12 ਮਈ (ਹਿੰ.ਸ.)। ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਸਮੂਹ ਨਰਸ ਸਟਾਂਫ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਇਸ ਸਾਲ ‘ਸਾਡੀ ਨਰਸ ਹੈ ਸਾਡਾ ਭਵਿੱਖ ਅਤੇ ਦੇਖਭਾਲ ਦੀ ਆਰਥਿਕ ਸ਼ਕਤੀ’ ਥੀਮ ਹੇਠ ਵਿਸ਼ਵ ਨਰਸਿਸ ਦਿਵਸ ਮਨਾਇਆ ਗਿਆ। ਸਿਵਲ ਸਰਜਨ ਨੇ ਨਰਸਿੰਗ ਸਟਾਫ ਦੀ ਸਿਹਤ ਸੇਵਾਵਾਂ ਵਿੱਚ ਅਹਿਮ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਰਸਾਂ ਮਰੀਜ਼ਾਂ ਦੀ ਸੰਭਾਲ ਅਤੇ ਇਲਾਜ ਪ੍ਰਕਿਰਿਆ ਦਾ ਅਟੁੱਟ ਹਿੱਸਾ ਹਨ।

ਉਨ੍ਹਾਂ ਕਿਹਾ ਕਿ ਨਰਸਾਂ ਆਪਣੀ ਡਿਊਟੀ ਨੂੰ ਮਨੁੱਖਤਾ ਦੀ ਸੇਵਾ ਸਮਝ ਕੇ ਨਿਭਾਉਂਦੀਆਂ ਹਨ ਅਤੇ ਸਿਹਤ ਵਿਭਾਗ ਨੂੰ ਉਨ੍ਹਾਂ ਦੀਆਂ ਸੇਵਾਵਾਂ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ ਹਰ ਸਮੇਂ ਮਰੀਜ਼ਾਂ ਦੀ ਸੇਵਾ ਲਈ ਤਤਪਰ ਰਹਿੰਦਾ ਹੈ ਅਤੇ ਵਿਸ਼ੇਸ਼ ਕਰਕੇ ਐਮਰਜੈਂਸੀ ਅਤੇ ਹੋਰ ਮੁਸ਼ਕਿਲ ਹਾਲਾਤਾਂ ਦੌਰਾਨ ਨਰਸਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਕਾਬਿਲੇ-ਤਾਰੀਫ ਹਨ। ਉਨ੍ਹਾਂ ਸਮੂਹ ਨਰਸਿੰਗ ਸਟਾਫ ਨੂੰ ਇਕ ਵਾਰ ਫਿਰ ਵਿਸ਼ਵ ਨਰਸ ਦਿਵਸ ਦੀਆਂ ਵਧਾਈਆਂ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋਕ ਸੇਵਾ ਲਈ ਪ੍ਰੇਰਿਤ ਰਹਿਣ ਦੀ ਅਪੀਲ ਕੀਤੀ।

ਇਸ ਮੌਕੇ ਡਾ. ਪ੍ਰੀਤਮਨਿੰਦਰ ਸੀਨੀਅਰ ਮੈਡੀਕਲ ਅਫ਼ਸਰ ਜੱਚਾ ਬੱਚਾ ਹਸਪਤਾਲ ਬਠਿੰਡਾ ਨੇ ਦੱਸਿਆ ਕਿ ਮਿਸ ਫਲੋਰੈਂਸ ਨਾਈਟਿੰਗਗੇਲ ਜੋ ਕਿ ਦੁਨੀਆਂ ਦੀ ਪਹਿਲੀ ਨਰਸ ਸੀ, ਜਿਸ ਵਲੋਂ ਤਨਦੇਹੀ ਨਾਲ ਮਰੀਜਾਂ ਦੀ ਸੇਵਾ ਕੀਤੀ ਗਈ ਅਤੇ ਆਪਣਾ ਸਾਰਾ ਜੀਵਨ ਮਰੀਜਾਂ ਦੀ ਸੇਵਾ ਵਿਚ ਲਗਾਇਆ ਗਿਆ। ਉਨ੍ਹਾਂ ਦਾ ਜਨਮ ਦਿਨ 12 ਮਈ ਨੂੰ ਹਰ ਸਾਲ ਵਿਸ਼ਵ ਨਰਸ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਦੇ ਠੀਕ ਹੋਣ ਵਿਚ ਨਰਸਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਡਾਕਟਰ ਵਲੋਂ ਮਰੀਜ਼ ਦੀ ਹਾਲਤ ਵੇਖ ਕੇ ਉਸਦਾ ਇਲਾਜ ਲਿਖਿਆ ਜਾਂਦਾ ਹੈ ਜਦੋਂ ਕਿ ਨਰਸਾਂ ਵਲੋਂ ਹੀ ਉਸਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਸਦੀ ਬੀਮਾਰੀ ਦੀ ਦੇਖ ਰੇਖ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਕਰੋਨਾ ਦੀ ਬੀਮਾਰੀ ਦੌਰਾਨ ਨਰਸਿੰਗ ਕੈਡਰ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾ ਹਸਪਤਾਲਾਂ ਵਿਚ ਦਾਖਲ ਕਰੋਨਾ ਮਰੀਜਾਂ ਦਾ ਇਲਾਜ ਕੀਤਾ ਗਿਆ। ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਨਾਲ ਵਧੀਆਂ ਵਰਤਾਅ ਕਰਨ ਕਰਕੇ ਸਮੂਹ ਨਰਸਾਂ ਦਾ ਧੰਨਵਾਦ ਕੀਤਾ ਅਤੇ ਹੋਰ ਵਧੀਆ ਕੰਮ ਕਰਨ ਦੀ ਸਲਾਹ ਦਿੱਤੀ ਤਾਂ ਜੋ ਨਰਸਿੰਗ ਕੈਡਰ ਦਾ ਰੁਤਬਾ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਮਰੀਜਾਂ ਦੀ ਤਨੋ-ਮਨੋ ਸੇਵਾ ਕਰਨ ਅਤੇ ਉਨ੍ਹਾਂ ਨਾਲ ਵਧੀਆ ਵਰਤਾਅ ਕਰਨ ਲਈ ਸਹੁੰ ਚੁੱਕੀ ਗਈ। ਇਸ ਮੌਕੇ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਨਰਸਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande