
ਲਖਨਊ, 13 ਮਈ (ਹਿੰ.ਸ.)। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਛੋਟੇ ਭਰਾ ਪ੍ਰਤੀਕ ਯਾਦਵ ਦਾ ਬੁੱਧਵਾਰ ਨੂੰ ਲਖਨਊ ਵਿੱਚ ਦੇਹਾਂਤ ਹੋ ਗਿਆ। ਉਹ ਸਿਰਫ਼ 38 ਸਾਲ ਦੇ ਸਨ। ਸੂਤਰਾਂ ਦੇ ਮੁਤਾਬਿਕ ਉਹ ਬਿਮਾਰ ਸਨ।
ਸਿਵਲ ਹਸਪਤਾਲ ਦੇ ਡਾਕਟਰਾਂ ਅਨੁਸਾਰ, ਪ੍ਰਤੀਕ ਯਾਦਵ ਨੂੰ ਸਵੇਰੇ 6:00 ਵਜੇ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪ੍ਰਤੀਕ ਫਿਟਨੈਸ ਪ੍ਰਤੀ ਕਾਫ਼ੀ ਗੰਭੀਰ ਸਨ। ਉਹ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਸਵ. ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਗੁਪਤਾ ਦੇ ਪੁੱਤਰ ਹਨ। ਉਨ੍ਹਾਂ ਦੀ ਪਤਨੀ, ਅਪਰਣਾ ਯਾਦਵ ਭਾਜਪਾ ਨੇਤਾ ਹਨ ਅਤੇ ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਉਪ-ਚੇਅਰਪਰਸਨ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ