
9 ਜੂਨ ਨੂੰ ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਛੁੱਟੀ ਦਾ ਐਲਾਨ ਕਰੇ: ਬਾਵਾ
ਚੰਡੀਗੜ੍ਹ, 13 ਮਈ (ਹਿੰ.ਸ.)| ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਿੱਚ ਬਣੇ ਹਾਲ ਵਿੱਚ ਮੁੱਖ ਤੌਰ 'ਤੇ ਪਹੁੰਚੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਦਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਚੰਡੀਗੜ੍ਹ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ ਅਤੇ ਬੂਟਾ ਸਿੰਘ ਬੈਰਾਗੀ ਐਡਵੋਕੇਟ ਜਨਰਲ ਸਕੱਤਰ ਫਾਊਂਡੇਸ਼ਨ ਦੀ ਅਗਵਾਈ ਵਿੱਚ ਵਿਸ਼ਾਲ ਫਤਿਹ ਮਾਰਚ ਦਾ ਭਰਵਾਂ ਸਵਾਗਤ ਹਾਰ ਪਾ ਕੇ, ਫੁੱਲਾਂ ਦੀ ਵਰਖਾ ਕਰਕੇ ਅਤੇ ਲੱਡੂ ਵੰਡ ਕੇ, ਫਤਿਹ ਦੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ। ਇਸ ਸਮੇਂ ਵਿਸ਼ਾਲ ਫਤਿਹ ਮਾਰਚ ਦੀ ਰਕਬਾ ਭਵਨ ਤੋਂ ਚੱਪੜਚਿੜੀ ਤੱਕ ਅਗਵਾਈ ਕਰਨ ਵਾਲੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਤਿਹ ਮਾਰਚ ਦੇ ਇੰਚਾਰਜ ਇਕਬਾਲ ਸਿੰਘ ਗਿੱਲ (ਰਿਟਾ. ਆਈ.ਪੀ.ਐੱਸ), ਫਤਿਹ ਮਾਰਚ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੋਨੀਆ ਅਰੋੜਾ ਸਕੱਤਰ ਫਾਊਂਡੇਸ਼ਨ, ਕੋ-ਕਨਵੀਨਰ ਤਰਨਜੀਤ ਸਿੰਘ ਨਿਮਾਣਾ ਅਤੇ ਨਹਿੰਗ ਮੁਖੀ ਬਲਵਿੰਦਰ ਸਿੰਘ ਤਰਨਾ ਦਲ ਜੋ ਪਵਿੱਤਰ ਪਾਲਕੀ ਦੀ ਸੇਵਾ ਅਤੇ ਘੋੜਿਆਂ ਸਮੇਤ ਗੁਰਦਾਸ ਨੰਗਲ ਗੜੀ ਤੋਂ ਹਰ ਸਾਲ ਦੀ ਤਰ੍ਹਾਂ ਨਹਿੰਗ ਸਿੰਘ ਫੌਜਾਂ ਨਾਲ ਰਕਬਾ ਭਵਨ ਤੋਂ ਅਗਵਾਈ ਕਰਦੇ ਘੋੜਿਆਂ ਸਮੇਤ ਆਏ, ਸਭ ਦਾ ਹਾਰ ਪਾ ਕੇ ਪ੍ਰਬੰਧਕਾਂ ਨੇ ਭਰਪੂਰ ਸਵਾਗਤ ਕੀਤਾ ਅਤੇ ਨਿਹੰਗ ਸਿੰਘਾਂ ਗੱਤਕਾ ਖੇਡਦਿਆਂ ਢਾਡੀ ਬਲਦੇਵ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਵਾਰਾਂ ਗਾ ਕੇ ਅਤੇ ਘੋੜਿਆਂ ਰਾਹੀਂ ਵੀ ਨਹਿੰਗ ਸਿੰਘਾਂ ਨੇ ਜੌਹਰ ਦਿਖਾਏ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਹ ਮਾਰਚ ਰਕਬਾ ਭਵਨ ਤੋਂ ਪ੍ਰਸਿੱਧ ਸਮਾਜਸੇਵੀ ਐੱਸ.ਪੀ ਸਿੰਘ ਉਬਰਾਏ ਨੇ ਰਵਾਨਾ ਕੀਤਾ ਅਤੇ ਸੰਤ ਮਹਾਂਪੁਰਸ਼ਾਂ ਨੇ ਹਾਜਰੀ ਲਗਵਾਈ।
ਇਸ ਸਮੇਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਬੋਲਦਿਆਂ ਕਿਹਾ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਬਾਵਾ ਨੇ ਜਸਵੰਤ ਸਿੰਘ ਛਾਪਾ ਵਰਗੇ ਨਿਸ਼ਕਾਮ ਸੇਵਕਾਂ ਨੂੰ ਫਾਊਂਡੇਸ਼ਨ ਨਾਲ ਜੋੜ ਕੇ ਫਾਊਂਡੇਸ਼ਨ ਦੇ ਕਾਫਲੇ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਚਾਰ ਦਿਹਾੜੇ 16 ਅਕਤੂਬਰ (ਜਨਮ ਉਤਸਵ), 3 ਦਸੰਬਰ (ਮਿਲਾਪ ਦਿਵਸ), 12 ਮਈ (ਸਰਹਿੰਦ ਫਤਿਹ ਦਿਵਸ), 9 ਜੂਨ (ਸ਼ਹੀਦੀ ਦਿਹਾੜਾ) ਸਾਨੂੰ ਸਭ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਸਰਹਿੰਦ ਫਤਿਹ ਦਿਵਸ ਦੇ ਰੂਪ ਵਿੱਚ ਮਨਾਉਂਦੇ ਹੋਏ ਸਾਨੂੰ ਬਾਬਾ ਜੀ ਦਾ ਚਿੱਤਰ ਹਰ ਘਰ ਅੰਦਰ ਸੁਸ਼ੋਭਿਤ ਕਰਕੇ ਅਤੇ 14 ਮਈ ਨੂੰ ਦੀਪਮਾਲਾ ਕਰਕੇ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਸਾਨੂੰ ਜਮੀਨਾਂ ਦੇ ਮਾਲਕ ਬਣਾਇਆ ਹੈ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ।
ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ। ਇਸ ਸਮੇਂ 11 ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਵਿਸ਼ਵ ਪ੍ਰਸਿੱਧ ਆਰਟਿਸਟ ਆਰ.ਐਮ ਸਿੰਘ, ਬਾਬਾ ਭੁਪਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਖੁੱਡੀਆਂ, ਜੋਰਾ ਸਿੰਘ ਚੱਪੜਚਿੜੀ, ਹਰਿੰਦਰ ਸਿੰਘ ਹੰਸ, ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ, ਬਿੱਲਾ (ਮੁਲਤਾਨੀ ਢਾਬਾ) ਲੰਗਰ ਸੇਵਾ, ਰਜਿੰਦਰ ਸਿੰਘ ਕੁਰਾਲੀ (ਕਾਲਮ ਨਵੀਸ), ਕੁਲਵਿੰਦਰ ਸਿੰਘ ਚੱਪੜਚਿੜੀ, ਬੂਟਾ ਸਿੰਘ ਬੈਰਾਗੀ ਐਡਵੋਕੇਟ, ਹਰਪ੍ਰੀਤ ਸਿੰਘ ਬੰਟੀ ਸ਼ਾਮਿਲ ਸਨ। ਇਸ ਸਮੇਂ ਕਮਲਦੀਪ ਕੌਰ, ਬੀਬੀ ਰਾਜਵੀਰ ਕੌਰ ਸਾਬਕਾ ਸਰਪੰਚ, ਸੁਰਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ। ਬਾਵਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਤੋਂ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਛੁੱਟੀ ਦੀ ਮੰਗ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH