
ਬਰਨਾਲਾ, 13 ਮਈ (ਹਿੰ.ਸ.)। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੇ ਹੁਕਮਾਂ ਅਨੁਸਾਰ ਰੀਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ (ਆਰਟੀਓ) ਰਾਜਪਾਲ ਸਿੰਘ ਸੇਖੋਂ ਪੀ.ਸੀ.ਐੱਸ. ਨੇ ਕਿਹਾ ਕਿ ਜਿਨ੍ਹਾਂ ਦੇ ਵਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਸ ਚਲਾਨ ਦਾ ਭੁਗਤਾਨ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਨਿਰਧਾਰਤ ਸਮੇਂ ਅੰਦਰ ਭੁਗਤਾਨ ਨਾ ਕਰਨ 'ਤੇ ਮੋਟਰ ਵਹੀਕਲ ਐਕਟ ਤਹਿਤ ਹੋਵੇਗੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਹੀਕਲ ਚਲਾਨ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਓਦੋਂ ਤੱਕ ਵਾਹਨ ਪੋਰਟਲ ‘ਤੇ ਕੋਈ ਵੀ ਵਹੀਕਲ ਨਾਲ ਸਬੰਧਤ ਕੰਮ ਜਿਵੇਂ ਕਿ ਆਰ.ਸੀ ਟਰਾਂਸਫਰ, ਆਰ.ਸੀ ਰਿਨਊ, ਫਿਟਨੈਸ ਅਤੇ ਪਰਮਿਟ ਆਦਿ ਦਾ ਕੰਮ ਨਹੀਂ ਹੋ ਸਕੇਗਾ, ਕਿਉਂਕਿ ਵਹੀਕਲਾਂ ਦੇ ਪੈਂਡਿੰਗ ਪਏ ਈ.ਚਲਾਨਾ ਨੂੰ ਵਾਹਨ ਪੋਰਟਲ ‘ਤੇ ਤਬਦੀਲ ਨਹੀਂ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਵਾਹਨ ਮਾਲਕ ਆਪਣੇ ਵਾਹਨਾਂ ਨਾਲ ਸਬੰਧਤ ਪੈਡਿੰਗ ਚਲਾਨਾਂ ਨੂੰ ਤੁਰੰਤ ਅਦਾ ਕਰਨ। ਨਿਰਧਾਰਤ ਸਮੇਂ ਅੰਦਰ ਭੁਗਤਾਨ ਨਾ ਕਰਨ ਦੀ ਸੂਰਤ ਵਿਚ ਮੋਟਰ ਵਹੀਕਲ ਐਕਟ ਅਧੀਨ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸ ਲਈ ਵਾਹਨ ਮਾਲਕ ਖੁਦ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਦੱਸਿਆ ਕਿ ਵਾਹਨਾਂ ਸਬੰਧੀ ਵੇਰਵੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ https://barnala.gov.in/ 'ਤੇ ਵੀ ਅਪਲੋਡ ਕੀਤੇ ਗਏ ਹਨ। ਉਨ੍ਹਾਂ ਵਾਹਨਾਂ ਨੰਬਰਾਂ ਦੀ ਸੂਚੀ ਸਾਂਝੀ ਕਰਦਿਆਂ ਦੱਸਿਆ ਕਿ ਮਾਲਕਾਂ/ਚਾਲਕਾਂ ਨੂੰ ਅੰਤਿਮ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਾਹਨਾਂ ਨਾਲ ਸਬੰਧਤ ਪੈਡਿੰਗ ਚਲਾਨਾਂ ਨੂੰ ਤੁਰੰਤ ਅਦਾ ਕਰਨ। ਉਨ੍ਹਾਂ ਦੱਸਿਆ ਕਿ ਚਲਾਨਾਂ ਸਬੰਧੀ ਹੋਰ ਜਾਣਕਾਰੀ ਜਾਂ ਭੁਗਤਾਨ ਲਈ ਦਫਤਰ ਰਿਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ (ਬੈਕਸਾਈਡ ਪੀਆਰਟੀਸੀ ਵਰਕਸ਼ਾਪ) ਨਾਲ ਕੰਮ ਵਾਲੇ ਦਿਨਾਂ ਵਿਚ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ