
ਰਾਜਕੋਟ (ਗੁਜਰਾਤ), 14 ਮਈ (ਹਿੰ.ਸ.)। ਗੁਜਰਾਤ ਵਿੱਚ ਚੋਟੀਲਾ-ਰਾਜਕੋਟ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਸੰਗਾਨੀ ਨੇੜੇ ਦੇਰ ਰਾਤ 2.30 ਵਜੇ ਇੱਕ ਪ੍ਰਾਈਵੇਟ ਬੱਸ ਵਿੱਚ ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਯਾਤਰੀ ਜ਼ਖਮੀ ਹੋ ਗਏ। ਇਹ ਬੱਸ ਰਾਜਕੋਟ ਤੋਂ ਚੋਟੀਲਾ ਜਾ ਰਹੀ ਸੀ।
ਪੁਲਿਸ ਅਨੁਸਾਰ ਇਸ ਰਾਜਮਾਰਗ ਉੱਤੇ ਟਾਇਰ ਫਟਣ ਕਾਰਨ ਇੱਕ ਟੈਂਕਰ ਖਡ਼੍ਹਾ ਸੀ। ਪਿੱਛੇ ਤੋਂ ਆ ਰਹੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਤੁਰੰਤ ਬੱਸ ਵਿੱਚ ਸ਼ਾਰਟ ਸਰਕਟ ਹੋ ਗਿਆ ਅਤੇ ਬੱਸ ਨੂੰ ਅੱਗ ਲੱਗ ਗਈ। ਸੁੱਤੇ ਹੋਏ ਯਾਤਰੀਆਂ ਦੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਅੱਗ ਫੈਲ ਗਈ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 10 ਹੋਰ ਮਾਮੂਲੀ ਝੁਲਸ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ