ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ : ਵਿਧਾਇਕ ਗੋਲਡੀ
ਫਾਜ਼ਿਲਕਾ, 14 ਮਈ (ਹਿੰ.ਸ.)। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਦਸ ਦਿਨ ਦਸ ਵੱਡੇ ਐਲਾਨ ਤਹਿਤ ਤਹਿਤ ਹਲਕੇ ਵਿੱਚ 121 ਕਰੋੜ 46 ਲੱਖ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ ਹਨ। ਵਿਧਾਇਕ ਗੋਲਡੀ ਨੇ ਦੱਸਿਆ ਕਿ ਹਲਕਾ ਜਲਾਲਾਬਾਦ ਵਿੱਚ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ


ਫਾਜ਼ਿਲਕਾ, 14 ਮਈ (ਹਿੰ.ਸ.)। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਦਸ ਦਿਨ ਦਸ ਵੱਡੇ ਐਲਾਨ ਤਹਿਤ ਤਹਿਤ ਹਲਕੇ ਵਿੱਚ 121 ਕਰੋੜ 46 ਲੱਖ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ ਹਨ।

ਵਿਧਾਇਕ ਗੋਲਡੀ ਨੇ ਦੱਸਿਆ ਕਿ ਹਲਕਾ ਜਲਾਲਾਬਾਦ ਵਿੱਚ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਲਈ 40 ਕਰੋੜ 82 ਲੱਖ ਅਤੇ ਜਲਾਲਾਬਾਦ ਸਿਵਲ ਹਸਪਤਾਲ ਨੂੰ 8 ਕਰੋੜ 90 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 9 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਸੰਤ ਬਾਰਾ ਤਾਰਾ ਸਿੰਘ ਖੁਸ਼ਦਿਲ ਜੀ ਅਨਾਜ, ਵੈਜੀਟੇਬਲ, ਫਰੂਟ ਅਤੇ ਜਾਮਨ ਮੰਡੀ ਅਰਨੀਵਾਲਾ ਵਿਖ਼ੇ 14 ਏਕੜ ਵਿੱਚ ਤਿਆਰ ਹੋਵੇਗੀ। ਅਰਨੀਵਾਲਾ ਵਾਸੀਆਂ ਲਈ 21 ਕਰੋੜ 39 ਲੱਖ ਦੀ ਲਾਗਤ ਨਾਲ ਆਧੁਨਿਕ ਸੀਵਰੇਜ ਸਿਸਟਮ, ਸਿਵਲ ਹਸਪਤਾਲ ਜਲਾਲਾਬਾਦ ਵਿਖੇ 1.5 ਕਰੋੜ ਦੀ ਲਾਗਤ ਨਾਲ ਨਵਾਂ ਪ੍ਰਾਈਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ, 13 ਕਰੋੜ 48 ਲੱਖ ਦੀ ਲਾਗਤ ਨਾਲ ਜਲਾਲਾਬਾਦ ਬਾਈਪਾਸ ਸ਼ਹੀਦ ਊਧਮ ਸਿੰਘ ਮਾਰਗ, ਜਲਾਲਾਬਾਦ ਸ਼ਹਿਰ ਵਿੱਚ 55 ਲੱਖ ਦੀ ਲਾਗਤ ਨਾਲ ਰਾਣੀ ਮਹਿਲ ਪਬਲਿਕ ਲਾਈਬ੍ਰੇਰੀ, ਪਿੰਡ ਨਕੇਰੀਆ ਵਿਖੇ 6 ਕਰੋੜ 91 ਲੱਖ ਦੀ ਲਾਗਤ ਨਾਲ ਸੇਮ ਦਾ ਪ੍ਰਾਜੈਕਟ ਦੀ ਸ਼ੁਰੂਆਤ ਹੋਵੇਗੀ। 8 ਕਰੋੜ 88 ਲੱਖ ਦੀ ਲਾਗਤ ਨਾਲ ਪਿੰਡ ਜੈਮਲਵਾਲਾ ਤੋਂ ਪਾਲੀਵਾਲਾਂ ਨੂੰ ਜੋੜਨ ਵਾਲੀ ਨਵੀਂ ਪੁੱਲ ਬਣੇਗੀ! ਇਸ ਤੋਂ ਇਲਾਵਾ 9 ਕਰੋੜ 18 ਲੱਖ ਦੀ ਲਾਗਤ ਨਾਲ ਬਰਕਤਵਾ ਨਹਿਰ ਬਣ ਕੇ ਤਿਆਰ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਹਾ ਸੀ ਉਹ ਕਰ ਦਿਖਾਇਆ ਹੈ ਤੇ ਉਨ੍ਹਾਂ ਵੱਲੋਂ 10 ਦਿਨ ਤੇ 10 ਵੱਡੇ ਐਲਾਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਵੀ ਪੂਰਾ ਕਰ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਕੋਈ ਵੀ ਸ਼ਹਿਰ ਤੇ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਜਲਾਲਾਬਾਦ ਵਿੱਚ ਵਿਕਾਸ ਦੇ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਕੋਈ ਵੀ ਵਿਕਾਸ ਦਾ ਕੰਮ ਕਿਸੇ ਵੀ ਪਿੰਡ ਵਿੱਚ ਰਹਿੰਦਾ ਹੈ ਤਾਂ ਪਿੰਡ ਵਾਸੀ ਬੇਝਿਜਕ ਹੋ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸਨੂੰ ਹੀ ਪੂਰਾ ਕੀਤਾ ਜਾ ਸਕੇ ਵਿਕਾਸ ਤੇ ਕੰਮ ਸਾਰੇ ਹੀ ਪਾਰਟੀਬਾਜੀ ਤੋਂ ਉਪਰ ਉੱਠ ਕੇ ਅਤੇ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande